- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਾਹਕੋਟ ’ਚ ਸ਼੍ਰੀ ਰਾਮ ਜੀ ਦੇ ਜਨਮ ਉਤਸਵ ਸਬੰਧੀ ਵਿਸ਼ਾਲ ਸ਼ੋਭਾ ਯਾਤਰਾ ਕੱਢੀ

ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਮੰਗਲਵਾਰ ਨੂੰ ਦੁਸਹਿਰਾ ਕਮੇਟੀ ਸ਼ਾਹਕੋਟ ਵੱਲੋਂ ਭਗਵਾਨ ਸ਼੍ਰੀ ਰਾਮ ਜੀ ਦੇ ਜਨਮ ਉਤਸਵ ਸਬੰਧੀ ਸ਼ੋਭਾ ਯਾਤਰਾ ਕਮੇਟੀ ਦੇ ਪ੍ਰਧਾਨ ਰਾਜੇਸ਼ ਪਰਾਸ਼ਰ ਦੀ ਅਗਵਾਈ ਹੇਠ ਕੱਢੀ ਗਈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਬਲਬੀਰ ਸਿੰਘ ਪਾਲਾ ਜਲਾਲਪੁਰ ਤੇ ਭਾਜਪਾ ਦੇ ਕੈਂਪ ਇੰਚਾਰਜ ਰਾਣਾ ਹਰਦੀਪ ਸਿੰਘ, ਰਵਿੰਦਰ ਸਿੰਘ ਟੁਰਨਾ ਓਐੱਸਡੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸ਼ੋਭਾ ਯਾਤਰਾ ਦੁਸਹਿਰਾ ਗਰਾਊਂਡ ਤੋਂ ਸ਼ੁਰੂ ਹੋਈ ਤੇ ਸ਼ਾਹਕੋਟ ਦੇ ਵੱਖ-ਵੱਖ ਬਾਜ਼ਾਰਾਂ ’ਚੋਂ ਹੁੰਦੀ ਹੋਈ ਵਾਪਸ ਦੁਸਹਿਰਾ ਗਰਾਊਂਡ ਵਿਖੇ ਹੀ ਸਮਾਪਤ ਹੋਈ। ਇਸ ਮੌਕੇ ਦੁਸਹਿਰਾ ਕਮੇਟੀ ਦੇ ਚੇਅਰਮੈਨ ਪ੍ਰਵੀਨ ਗਰੋਵਰ ਤੇ ਸਰਪ੍ਰਸਤ ਕਮਲ ਕੁਮਾਰ ਨਾਹਰ ਨੇ ਭਗਵਾਨ ਸ਼੍ਰੀ ਰਾਮ ਜੀ ਦੇ ਜਨਮ ਉਤਸਵ ਦੀ ਮਹੱਤਤਾ ਬਾਰੇ ਸੰਦੇਸ਼ ਦਿੰਦਿਆਂ ਕਿਹਾ ਕਿ ਭਗਵਾਨ ਸ਼੍ਰੀ ਰਾਮ ਜੀ ਦਾ ਜੀਵਨ ਸਾਨੂੰ ਸੱਚਾਈ, ਮਰਿਆਦਾ, ਤਿਆਗ, ਫ਼ਰਜ਼ ਤੇ ਨੇਕੀ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਨਾ ਦਿੰਦਾ ਹੈ। ਇਸ ਮੌਕੇ ਵੱਖ-ਵੱਖ ਬਾਜ਼ਾਰਾਂ ’ਚੋਂ ਲੰਘੀ ਸ਼ੋਭਾ ਯਾਤਰਾ ਨੇ ਸ਼ਹਿਰ ਦੇ ਧਾਰਮਿਕ ਮਾਹੌਲ ਨੂੰ ਉਤਸ਼ਾਹਪੂਰਨ ਬਣਾਇਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸ਼ਹਿਰੀ ਪ੍ਰਧਾਨ ਜਸਵਿੰਦਰ ਸਿੰਘ ਪੋਪਲੀ ਤੇ ਜਸਵੀਰ ਸਿੰਘ ਸਿੰਧੜ ਦੇ ਅਗਵਾਈ ’ਚ ਲੰਗਰ ਲਗਾਇਆ ਗਿਆ ਤੇ ਬਾਜ਼ਾਰ ’ਚ ਹੋਰ ਕਈ ਤਰ੍ਹਾਂ ਦੇ ਲੰਗਰ ਲੱਗੇ ਹੋਏ ਸਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਬੀਰ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਸ਼ਾਹਕੋਟ, ਮਾਸਟਰ ਜਤਿੰਦਰ ਪਾਲ ਸਿੰਘ ਜੱਸਲ ਹਲਕਾ ਸਿੱਖਿਆ ਕੋਆਰਡੀਨੇਟਰ ‘ਆਪ’, ਅੰਮ੍ਰਿਤ ਲਾਲ ਕਾਕਾ ਮੁੱਖ ਸੇਵਾਦਾਰ ਸਵਰਗ ਆਸ਼ਰਮ ਮੋਗਾ ਰੋਡ ਸ਼ਾਹਕੋਟ, ਹਰਦੇਵ ਸਿੰਘ ਪੀਟਾ, ਬਲਜਿੰਦਰ ਸਿੰਘ ਖਿੰਡਾ, ਦਰਸ਼ਨ ਅਰੋੜਾ, ਡਾ. ਨਰੇਸ਼ ਸੱਗੂ, ਪੰਡਿਤ ਵਿਵੇਕ ਸ਼ਰਮਾ, ਸ਼ਿਵ ਨਰਾਇਣ ਗੁਪਤਾ, ਮਾਸਟਰ ਰਮਨ ਗੁਪਤਾ, ਦੀਪਕ ਸੋਬਤੀ ਆਰਏ, ਧਰਮਵੀਰ ਅਰੋੜਾ, ਸੰਜੀਵ ਸੋਬਤੀ, ਅਸ਼ਵਨੀ ਮਿੱਤਲ, ਡਾ. ਦੀਪਕ ਸ਼ਰਮਾ, ਰਾਜਾ ਅਰੋੜਾ, ਸੁਰਿੰਦਰ ਕੁਮਾਰ ਤੇਜੀ, ਡਾਕਟਰ ਬੂਟਾ ਸਿੰਘ, ਮਾਸਟਰ ਹਰੀਸ਼ ਅਰੋੜਾ, ਪ੍ਰਿਤਪਾਲ ਸਿੰਘ, ਮਾਸਟਰ ਰਕੇਸ਼ ਕੁਮਾਰ ਖਹਿਰਾ, ਮਾਸਟਰ ਮਨਪ੍ਰੀਤ ਸਿੰਘ, ਦੀਪਕ ਅਰੋੜਾ, ਮਨਜੀਤ ਸਿੰਘ, ਮਨਪ੍ਰੀਤ ਸਿੰਘ, ਸੁੰਦਰ ਸਿੰਘ, ਪਾਰਸ ਕੁਮਰਾ ਆਦਿ ਹਾਜ਼ਰ ਸਨ।