- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਤੇ ਕਰਤਾਰਪੁਰ 'ਚ ਸਜਾਈ ਵਿਸ਼ਾਲ ਸ਼ੋਭਾ ਯਾਤਰਾ

-ਵਿਧਾਇਕ ਬਲਕਾਰ ਸਿੰਘ ਤੇ ਕਾਂਗਰਸ ਹਲਕਾ ਇੰਚਾਰਜ ਸੇਵਾਮੁਕਤ ਐੱਸਐੱਸਪੀ ਰਜਿੰਦਰ ਸਿੰਘ ਨੇ ਕੀਤੀ ਸ਼ਮੂਲੀਅਤ
ਵਰਿੰਦਰ ਲਵਲੀ, ਪੰਜਾਬੀ ਜਾਗਰਣ, ਕਰਤਾਰਪੁਰ : ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਸਬੰਧੀ ਸ੍ਰੀ ਸਨਾਤਨ ਧਰਮ ਗੋਪਾਲ ਸੰਕੀਰਤਨ ਮੰਡਲ, ਮਹਿਲਾ ਗੋਪਾਲ ਸੰਕੀਰਤਨ ਮੰਡਲ, ਯੁਵਾ ਗੋਪਾਲ ਮੰਡਲ, ਮੰਦਰ ਸ੍ਰੀ ਰਾਧਾ ਕ੍ਰਿਸ਼ਨਾ, ਮੰਦਰ ਸ੍ਰੀ ਰਘੂਨਾਥ ਜੀ ਤੇ ਸ਼ਹਿਰ ਦੀਆਂ ਧਾਰਮਿਕ ਸੰਸਥਾਵਾਂ ਦੇ ਸਹਿਯੋਗ ਨਾਲ ਕਰਤਾਰਪੁਰ 'ਚ ਸ਼ੋਭਾ ਯਾਤਰਾ ਸਜਾਈ ਗਈ। ਸ਼ੋਭਾ ਯਾਤਰਾ ਲੁਹਾਰਾ ਮੁਹੱਲਾ ਸਥਿਤ ਸ੍ਰੀ ਰਾਧਾ ਕ੍ਰਿਸ਼ਨਾ ਮੰਦਰ ਤੋਂ ਗਣੇਸ਼ ਬੰਦਨਾ ਕਰਕੇ ਆਰੰਭ ਹੋਈ। ਸੁੰਦਰ ਰੱਥ 'ਚ ਬਿਰਾਜਮਾਨ ਸ੍ਰੀ ਰਾਧਾ ਕ੍ਰਿਸ਼ਨ ਜੀ ਤੇ ਲੱਡੂ ਗੋਪਾਲ ਜੀ ਦੀਆਂ ਸੁੰਦਰ ਮੂਰਤੀਆਂ ’ਚ ਦਾ ਕੇਂਦਰ ਬਣੀਆਂ ਹੋਈਆਂ ਸੀ ਤੇ ਲੋਕ ਫੁੱਲਾਂ ਦੀ ਵਰਖਾ ਕਰ ਰਹੇ ਸੀ। ਹਰ ਪਾਸੇ ਸ੍ਰੀ ਰਾਧੇ ਕ੍ਰਿਸ਼ਨਾ, ਰਾਧੇ ਕ੍ਰਿਸ਼ਨਾ ਦੇ ਜੈਕਾਰੇ ਗੂੰਜ ਰਹੇ ਸੀ। ਪੂਰਾ ਸ਼ਹਿਰ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਰੰਗ 'ਚ ਰੰਗਿਆ ਨਜ਼ਰ ਆ ਰਿਹਾ ਸੀ। ਸ਼ੋਭਾ ਯਾਤਰਾ ਦੇ ਰਸਤੇ ਥਾਂ-ਥਾਂ ਸੁੰਦਰ ਸਜਾਵਟੀ ਗੇਟ ਬਣਾਏ ਗਏ ਸਨ ਤੇ ਸ਼ਰਧਾਲੂਆਂ ਵੱਲੋਂ ਕਈ ਵੱਖ-ਵੱਖ ਤਰ੍ਹਾਂ ਦੇ ਪਕਵਾਨਾਂ ਦੇ ਲੰਗਰ ਵੀ ਲਗਾਏ ਗਏ ਸਨ। ਸ਼ੋਭਾ ਯਾਤਰਾ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਦੀ ਪਰਿਕਰਮਾ ਕਰਦਿਆਂ ਦੇਰ ਰਾਤ ਮੁੜ ਉਸੇ ਸਥਾਨ ਵਾਪਸ ਪਰਤ ਕੇ ਸਮਾਪਤ ਹੋਈ। ਇਸ ’ਚ ਹਲਕਾ ਵਿਧਾਇਕ ਬਲਕਾਰ ਸਿੰਘ ਉਨ੍ਹਾਂ ਦੀ ਧਰਮ ਪਤਨੀ ਹਰਪ੍ਰੀਤ ਕੌਰ ਤੇ ਕਾਂਗਰਸ ਹਲਕਾ ਇੰਚਾਰਜ ਸੇਵਾਮੁਕਤ ਐੱਸਐੱਸਪੀ ਰਜਿੰਦਰ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਉਨ੍ਹਾਂ ਨਾਲ ਨਗਰ ਕੌਂਸਲ ਪ੍ਰਧਾਨ ਵਰੁਣ ਬਾਵਾ, ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਜਲੰਧਰ ਰਾਜਕੁਮਾਰ ਅਰੋੜਾ, ਜਸਵਿੰਦਰ ਬਬਲਾ, ਕੌਂਸਲਰ ਸ਼ਾਮ ਸੁੰਦਰ ਪਾਲ, ਕੌਂਸਲਰ ਬਲਵਿੰਦਰ ਸਿੰਘ ਗੋਲਡੀ, ਸਾਬਕਾ ਕੌਂਸਲਰ ਬਾਲ ਮੁਕੰਦ ਬਾਲੀ, ਰੇਨੂ ਸੇਠ, ਨਰੇਸ਼ ਕੁਮਾਰ ਗੋਰਾ, ਅਰਵਿੰਦ ਢੰਡਾ, ਜੱਸੀ ਭੁੱਲਰ, ਸਰਬਜੀਤ ਬਾਵਾ ਆਦਿ ਮੌਜੂਦ ਸੀ। ਇਸ ਮੌਕੇ ਚੇਅਰਮੈਨ ਸ੍ਰੀ ਕ੍ਰਿਸ਼ਨ ਬਾਸਲ, ਰਾਮਜੀ ਦਾਸ ਆਨੰਦ, ਪ੍ਰਮੋਦ ਕੁਮਾਰ ਧਿਮਾਨ, ਅਸ਼ੋਕ ਬਿੱਟੂ, ਰਾਕੇਸ਼ ਆਨੰਦ, ਬਲਰਾਮ ਕਿਸ਼ਨ ਧਿਮਾਨ, ਪਵਨ ਮਰਵਾਹਾ, ਕੌਂਸਲਰ ਡਿੰਪਲ ਕਪੂਰ ਆਦਿ ਸੈਂਕੜੇ ਭਗਤ ਜਨ ਮੌਜੂਦ ਸੀ।