ਸ੍ਰੀ ਰਾਮ ਨੌਮੀ ਸਬੰਧੀ ਸਜਾਈ ਸ਼ੋਭਾ ਯਾਤਰਾ
ਸ੍ਰੀ ਰਾਮ ਨੌਮੀ ਪਰਵ ਮੌਕੇ ਕਰਤਾਰਪੁਰ 'ਚ ਸਜਾਈ ਵਿਸ਼ਾਲ ਸ਼ੋਭਾ ਯਾਤਰਾ
Publish Date: Tue, 24 Mar 2026 09:11 PM (IST)
Updated Date: Tue, 24 Mar 2026 09:13 PM (IST)

ਵਰਿੰਦਰ ਲਵਲੀ, ਪੰਜਾਬੀ ਜਾਗਰਣ, ਕਰਤਾਰਪੁਰ : ਸ੍ਰੀ ਰਾਮਾ ਕ੍ਰਿਸ਼ਨਾ ਮੰਦਰ ਵੱਲੋਂ ਸ੍ਰੀ ਰਾਮ ਨੌਵੀਂ ਪਰਵ ਮੌਕੇ ਕਰਤਾਰਪੁਰ 'ਚ ਸ਼ੋਭਾ ਯਾਤਰਾ ਸਜਾਈ ਗਈ। ਸ੍ਰੀ ਰਾਮਾ ਕ੍ਰਿਸ਼ਨਾ ਮੰਦਰ ਤੋਂ ਆਰੰਭ ਹੋਈ ਸ਼ੋਭਾ ਯਾਤਰਾ ਦੌਰਾਨ ਸੁੰਦਰ ਰੱਥ 'ਚ ਸੁਸ਼ੋਭਿਤ ਭਗਵਾਨ ਸ੍ਰੀ ਰਾਮ ਚੰਦਰ ਜੀ ਤੇ ਮਾਤਾ ਸੀਤਾ ਦੇ ਸਰੂਪਾਂ ਤੇ ਸੰਗਤਾਂ ਫੁੱਲਾਂ ਦੀ ਵਰਖਾ ਕਰਦੀਆਂ ਨਤਮਸਤਕ ਹੋ ਰਹੀਆਂ ਸਨ। ਸ਼ੋਭਾ ਯਾਤਰਾ ਦੌਰਾਨ ਭਗਵਾਨ ਸ਼ਿਵ ਭੋਲੇਨਾਥ ਜੀ ਦੀਆਂ ਸਜਾਈਆਂ ਗਈਆਂ ਮਨਮੋਹਕ ਸੁੰਦਰ ਝਾਕੀਆਂ ਸੰਗਤਾਂ ’ਚ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਸੀ। ਸ਼ੋਭਾ ਯਾਤਰਾ ਦੇ ਰਸਤੇ ’ਚ ਸ਼ਰਧਾਲੂਆਂ ਵੱਲੋਂ ਸੁੰਦਰ ਸਜਾਵਟੀ ਗੇਟ ਬਣਾਏ ਗਏ ਸਨ ਤੇ ਕਈ ਵੱਖ-ਵੱਖ ਤਰ੍ਹਾਂ ਦੇ ਪਕਵਾਨਾਂ ਦੇ ਲੰਗਰ ਵੀ ਲਗਾਏ ਗਏ ਸਨ। ਪੂਰਾ ਸ਼ਹਿਰ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਰੰਗ ਚ ਰੰਗਿਆ ਨਜ਼ਰ ਆ ਰਿਹਾ ਸੀ। ਸ਼ੋਭਾ ਯਾਤਰਾ ਸ਼ਹਿਰ ਦੀ ਪਰਿਕਰਮਾ ਕਰਦਿਆਂ ਦੇਰ ਰਾਤ ਮੁੜ ਰਾਮਾ ਕ੍ਰਿਸ਼ਨਾ ਮੰਦਰ ਵਾਪਸ ਪਰਤ ਕੇ ਸਮਾਪਤ ਹੋਈ। ਇਸ ਮੌਕੇ ਕਾਂਗਰਸ ਹਲਕਾ ਇੰਚਾਰਜ ਸਾਬਕਾ ਐੱਸਐੱਸਪੀ ਰਜਿੰਦਰ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਉਨਾਂ ਨਾਲ ਕੌਂਸਲਰ ਬਾਲ ਮੁਕੰਦ ਬਾਲੀ, ਹੀਰਾ ਲਾਲ ਖੋਸਲਾ ਵਾਈਸ ਤੇ ਅਰਵਿੰਦ ਢੰਡਾ (ਦੋਵੇਂ ਜਿਲਾ ਚੇਅਰਮੈਨ ਐੱਸਸੀ ਵਿੰਗ), ਕੌਂਸਲਰ ਡਿੰਪਲ ਕਪੂਰ, ਮਾਸਟਰ ਅੰਮ੍ਰਿਤ ਸ਼ਰਮਾ, ਰੋਸ਼ਨ ਧੀਰ, ਸੁਰਿੰਦਰ ਪੇਂਟਰ, ਪਟਵਾਰੀ ਖਰੈਤੀ ਲਾਲ, ਵਿਸ਼ਾਲ ਕੰਬੋਜ, ਲਵਿਸ਼ ਅਗਰਵਾਲ, ਮਾਸਟਰ ਅਮਰੀਕ ਸਿੰਘ, ਪ੍ਰਮੋਦ ਧਿਮਾਨ, ਅਨੀਕੇਤ ਕਪੂਰ, ਕ੍ਰਿਸ਼ਨਾ ਕਪੂਰ, ਅਸ਼ੋਕ ਕਪੂਰ ਬਬਲੂ, ਦੀਪਕ ਦੀਪਾ, ਅੰਮ੍ਰਿਤ ਲਾਲ ਅੰਬਾ, ਬੋਬੀ ਕਪੂਰ, ਗੁਲਸ਼ਨ, ਲਵਲੀ ਤੇ ਪੱਪੂ ਜੰਗ ਆਦਿ ਮੌਜੂਦ ਸਨ।