- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਲੰਧਰ ਵਿੱਚ ਪਹਿਲੀ ਵਾਰ ਸਾਹਿਤਕ ਮਹਾਂਉਤਸਵ, ਮਹਿਲਾ ਲੇਖਣੀ ਅਤੇ ਸਾਹਿਤਕ ਆਵਾਜ਼ਾਂ ਨੂੰ ਮਿਲੇਗਾ ਮੰਚਲ

ਸੀਟੀ ਗਰੁੱਪ ਅਤੇ ਬੁੱਕਵਰਮਜ਼ ਦੀ ਸਾਂਝੀ ਪਹਿਲ, 29 ਨਵੰਬਰ ਨੂੰ ਜੁੜਨਗੀਆਂ ਨਾਮਵਰ ਸਾਹਿਤਕ ਹਸਤੀਆਂ
ਸੀਨੀਅਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ
ਸਾਹਿਤ, ਵਿਚਾਰਾਂ ਅਤੇ ਸਿਰਜਣਾਤਮਕ ਪ੍ਰਗਟਾਵੇ ਦਾ ਇੱਕ ਨਵਾਂ ਅਧਿਆਇ ਜਲੰਧਰ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ। ਸ਼ਹਿਰ ਵਿੱਚ ਪਹਿਲੀ ਵਾਰ ‘ਜਲੰਧਰ ਸਾਹਿਤ ਮਹਾਂਉਤਸਵ’ ਦਾ ਆਯੋਜਨ 29 ਨਵੰਬਰ ਨੂੰ ਅਰਬਨ ਅਸਟੇਟ ਸਥਿਤ ਓਲਡ ਵਾਲਜ਼ ਐਂਫੀਥੀਏਟਰ ਵਿਖੇ ਸਵੇਰੇ 10 ਵਜੇ ਤੋਂ ਕੀਤਾ ਜਾਵੇਗਾ। ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਅਤੇ ਸਾਲ 2017 ਵਿੱਚ ਸਥਾਪਿਤ ਜਲੰਧਰ ਦੇ ਪੁਸਤਕ ਪ੍ਰੇਮੀਆਂ ਦੇ ਕਲੱਬ ਬੁੱਕਵਰਮਜ਼ ਵੱਲੋਂ ਸਾਂਝੇ ਤੌਰ 'ਤੇ ਆਯੋਜਿਤ ਇਸ ਪਹਿਲੇ ਸਾਹਿਤਕ ਮਹਾਂਉਤਸਵ ਦਾ ਵਿਸ਼ਾ ‘ਸਾਹਿਤ ਵਿੱਚ ਔਰਤਾਂ’ ਹੋਵੇਗਾ। ਇਸ ਮੌਕੇ ਦੇਸ਼ ਭਰ ਤੋਂ ਨਾਮਵਰ ਸਾਹਿਤਕਾਰ, ਲੇਖਿਕਾਵਾਂ, ਉੱਭਰਦੇ ਲੇਖਕ, ਪਾਠਕ ਅਤੇ ਸੱਭਿਆਚਾਰਕ ਖੇਤਰ ਨਾਲ ਜੁੜੀਆਂ ਸ਼ਖ਼ਸੀਅਤਾਂ ਇੱਕ ਸਾਂਝੇ ਮੰਚ 'ਤੇ ਇਕੱਠੀਆਂ ਹੋਣਗੀਆਂ। ਇਸ ਪਹਿਲ ਬਾਰੇ ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਮੈਨੇਜਿੰਗ ਡਾਇਰੈਕਟਰ ਡਾ. ਮਨਬੀਰ ਸਿੰਘ ਨੇ ਕਿਹਾ ਕਿ ਵਿੱਦਿਅਕ ਸੰਸਥਾਵਾਂ ਦੀ ਜ਼ਿੰਮੇਵਾਰੀ ਸਿਰਫ਼ ਸਿੱਖਿਆ ਪ੍ਰਦਾਨ ਕਰਨ ਤੱਕ ਸੀਮਿਤ ਨਹੀਂ ਹੁੰਦੀ, ਸਗੋਂ ਵਿਚਾਰਾਂ, ਸੰਵਾਦ ਅਤੇ ਸੱਭਿਆਚਾਰਕ ਜਾਗਰੂਕਤਾ ਨੂੰ ਉਤਸ਼ਾਹਿਤ ਕਰਨਾ ਵੀ ਉਨ੍ਹਾਂ ਦਾ ਫਰਜ਼ ਹੈ।
ਬੁੱਕਵਰਮਜ਼ ਦੀ ਸੰਸਥਾਪਕ ਅੰਜਲੀ ਦਾਦਾ ਨੇ ਕਿਹਾ ਕਿ ਇਸ ਸਾਲ ਦਾ ਵਿਸ਼ਾ ‘ਸਾਹਿਤ ਵਿੱਚ ਔਰਤਾਂ’ ਉਨ੍ਹਾਂ ਆਵਾਜ਼ਾਂ, ਕਹਾਣੀਆਂ ਅਤੇ ਵਿਚਾਰਾਂ ਦਾ ਜਸ਼ਨ ਹੈ, ਜਿਨ੍ਹਾਂ ਨੂੰ ਸੁਣਿਆ ਅਤੇ ਸਰਾਹਿਆ ਜਾਣਾ ਚਾਹੀਦਾ ਹੈ। ਇਹ ਮਹਾਂਉਤਸਵ ਲੇਖਕਾਂ ਅਤੇ ਪਾਠਕਾਂ ਨੂੰ ਇੱਕ ਸਾਂਝੇ ਸਾਹਿਤਕ ਮੰਚ 'ਤੇ ਇਕੱਠੇ ਲਿਆਵੇਗਾ।” ਇਸ ਸਾਹਿਤਕ ਮਹਾਂਉਤਸਵ ਵਿੱਚ ਕਪੂਰਥਲਾ ਦੀ ਮਹਾਰਾਣੀ ਮੀਰਾ ਬਸੰਤ ਕੌਰ, ਅਨੁਜਾ ਚੰਦਰਮੌਲੀ, ਕੋਰਲ ਦਾਸਗੁਪਤਾ, ਜੋਤੀ ਬਰਮੋਲਾ, ਬਹਾਰ ਦੱਤ, ਮਧੁਲਿਕਾ ਲਿਡਲ, ਅਫਸਾਨਾ ਚੇਰਲਾਨ ਕਪੂਰ (ਨਾਮਹ ਦੀ ਸੰਸਥਾਪਕ) ਅਤੇ ਜੋਤਸਨਾ ਮੋਹਨ ਸਮੇਤ ਕਈ ਨਾਮਚੀ ਸਾਹਿਤਕ ਹਸਤੀਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਪ੍ਰੀ-ਮਹਾਂਉਤਸਵ ਸਮਾਰੋਹ ਦਾ ਇੱਕ ਹੋਰ ਵਿਸ਼ੇਸ਼ ਆਕਰਸ਼ਣ ਫੌਜ਼ੀਆ ਦਾਸਤਾਂਗੋ ਦੀ ਵਿਸ਼ੇਸ਼ ਲੇਖਕ ਸੰਧਿਆ ਹੋਵੇਗੀ, ਜਿਸ ਵਿੱਚ ਉਰਦੂ ਦੀ ਰਵਾਇਤੀ ਕਹਾਣੀ ਸੁਣਾਉਣ ਦੀ ਕਲਾ ‘ਦਾਸਤਾਂਗੋਈ’ ਪੇਸ਼ ਕੀਤੀ ਜਾਵੇਗੀ। ਇਸ ਮਹਾਂਉਤਸਵ ਦਾ ਆਯੋਜਨ, ਸੰਯੋਜਨ ਅਤੇ ਤਾਲਮੇਲ ਬੁੱਕਵਰਮਜ਼ ਦੀ ਸਮਰਪਿਤ ਟੀਮ ਰੀਮਾ ਸੋਢੀ, ਆਨੰਦਿਤਾ ਚੀਮਾ, ਰਸ਼ਿਮਾ ਸਿੰਘ, ਅੰਸ਼ੂ ਖਰਬੰਦਾ, ਪ੍ਰੀਤਿਕਾ ਠੁਕਰਾਲ ਅਤੇ ਅੰਜਲੀ ਦਾਦਾ ਵੱਲੋਂ ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ।