ਬੰਦੀ ਛੋੜ ਦਿਵਸ ਨੂੰ ਸਮਰਪਿਤ ਮਹਾਨ ਕੀਰਤਨ ਦਰਬਾਰ ਕਰਵਾਇਆ ਸਰਬੱਤ ਦੇ ਭਲੇ ਤੇ ਬੰਦੀ ਛੋੜ ਦਿਵਸ ਨੂੰ ਸਮਰਪਿਤ ਮਹਾਨ ਕੀਰਤਨ ਦਰਬਾਰ ਕਰਵਾਇਆ
Publish Date: Mon, 09 Nov 2026 06:47 PM (IST)
Updated Date: Mon, 09 Nov 2026 06:50 PM (IST)
-ਮੁਫ਼ਤ ਮੈਡੀਕਲ ਕੈਂਪ ’ਚ 500 ਤੋਂ ਵੱਧ ਵਿਅਕਤੀਆਂ ਦੀ ਕੀਤੀ ਜਾਂਚ ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਨਵੀਂ ਸਬਜ਼ੀ ਮੰਡੀ ਤੇ ਫਰੂਟ ਮੰਡੀ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਗੋਲਡੀ ਖਾਲਸਾ ਤੇ ਸਮੂਹ ਮੈਂਬਰਾਂ ਵੱਲੋਂ ਨਵੀਂ ਸਬਜੀ ਮੰਡੀ ਮਕਸੂਦਾਂ ਵਿਖੇ ਸਰਬੱਤ ਦੇ ਭਲੇ ਹਿੱਤ ਤੇ ਬੰਦੀ ਛੋੜ ਦਿਵਸ ਨੂੰ ਸਮਰਪਿਤ ਮਹਾਨ ਕੀਰਤਨ ਦਰਬਾਰ ਸ਼ਾਮ 6 ਵਜੇ ਤੋਂ ਰਾਤ 12 ਵਜੇ ਤੱਕ ਕਰਵਾਇਆ ਗਿਆ। ਸੰਧਿਆ ਵੇਲੇ ਸ੍ਰੀ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਮਹਾਮੰਡਲੇਸ਼ਵਰ ਸੁਆਮੀ ਸ਼ਾਂਤਾ ਨੰਦ, ਗਿਆਨੀ ਸੁਰਜੀਤ ਸਿੰਘ ਨੇ ਕਥਾ ਵਿਚਾਰ ਕਰਦਿਆਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਜੀਵਨੀ ’ਤੇ ਚਾਨਣਾ ਪਾਇਆ। ਭਾਈ ਜਗਜੀਤ ਸਿੰਘ ਬਬੀਰਾ, ਮੀਰੀ ਪੀਰੀ ਖਾਲਸਾ ਜੱਥਾ ਜਗਾਧਰੀ, ਭਾਈ ਪ੍ਰਿਤਪਾਲ ਸਿੰਘ,ਭਾਈ ਬ੍ਰਹਮਜੋਤ ਸਿੰਘ ਵੱਲੋਂ ਕੀਰਤਨ ਦੀ ਹਾਜ਼ਰੀ ਭਰੀ। ਗਿਆਨੀ ਗੁਰਮੀਤ ਸਿੰਘ ਵੱਲੋਂ ਸਟੇਜ ਸਕੱਤਰ ਦੀ ਸੇਵਾ ਨਿਭਾਈ ਗਈ। ਨਵੀਂ ਸਬਜ਼ੀ ਤੇ ਫਲ ਮੰਡੀ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਗੋਲਡੀ ਖਾਲਸਾ, ਸਾਬਕਾ ਕੌਂਸਲਰ ਪਤੀ ਪ੍ਰੀਤ ਖਾਲਸਾ, ਸਾਬਕਾ ਕੋਸਲਰ ਸਤਿੰਦਰਜੀਤ ਕੌਰ, ਸੋਨੂੰ ਖਾਲਸਾ, ਸਾਬਕਾ ਸੰਸਦੀ ਸਕੱਤਰ ਕੇਡੀ ਭੰਡਾਰੀ, ਮਨਜੀਤ ਕੁਮਾਰ, ਵਿਜੇ ਦੂਆ, ਰਛਪਾਲ ਬੱਬੂ, ਵਿਜੇ ਸਾਂਪਲਾ, ਕੌਂਸਲਰ ਹਰਜਿੰਦਰ ਸਿੰਘ ਲਾਡਾ, ਮਨੋਰੰਜਨ ਕਾਲੀਆ,ਸੁਸ਼ੀਲ ਰਿੰਕੂ, ਰਮਨ ਅਰੋੜਾ, ਬਲਕਾਰ ਸਿੰਘ, ਵਨੀਤ ਧੀਰ, ਅਮਰਜੀਤ ਅਮਰੀ ਪਲਾਨਿੰਗ ਬੋਰਡ ਚੇਅਰਮੈਨ, ਡਿੰਪੀ ਸਚਦੇਵਾ, ਪ੍ਰਭਜੀਤ ਸਿੰਘ ਜੋਸਨ, ਗੁਰਦੀਪ ਮੋਂਗੀਆ, ਪਰਵੇਸ਼ ਕੁਮਾਰ, ਬਾਬੂ, ਲਵਲੀ, ਕੰਵਲਜੀਤ, ਪ੍ਰਿੰਸ, ਸਾਹਿਲ, ਮਨਜੀਤ ਕੁਮਾਰ, ਗਿਰਧਰ, ਕੁੱਕੂ, ਨੀਰਜ, ਐੱਸਪੀਐੱਸ, ਸੰਨੀ ਬੱਤਰਾ, ਤਰੁਣ, ਓਮ ਜੀ, ਰਾਜੀਵ, ਚੇਅਰਮੈਨ ਗੁਰਪਾਲ ਸਿੰਘ ਡੀਐੱਮਓ ਅਰਵਿੰਦਰ ਸਿੰਘ ਸਾਹੀ, ਸਕੱਤਰ ਦਲਬੀਰ ਸਿੰਘ, ਹਰਪ੍ਰੀਤ ਸਿੰਘ ਆਦਿ ਸੰਗਤਾਂ ਨੇ ਹਾਜ਼ਰੀ ਭਰੀ। --------------------------------- ਸੁਆਮੀ ਸ਼ਾਂਤਾ ਨੰਦ ਨੇ ਕੀਤਾ ਕੈਂਪ ਦਾ ਉਦਘਾਟਨ ਨਵੀਂ ਸਬਜ਼ੀ ਮੰਡੀ ਮਕਸੂਦਾ ਵਿਖੇ ਕੀਰਤਨ ਦਰਬਾਰ ਦੌਰਾਨ ਸ਼ਾਮ 7 ਵਜੇ ਤੋਂ ਰਾਤ 9:30 ਵਜੇ ਤੱਕ ਲਗਾਏ ਗਏ ਮੁਫ਼ਤ ਮੈਡੀਕਲ ਕੈਂਪ ਦਾ ਉਦਘਾਟਨ ਮਹਾਮੰਡਲੇਸ਼ਵਰ ਸੁਆਮੀ ਸ਼ਾਂਤਾ ਨੰਦ ਵੱਲੋਂ ਕੀਤਾ ਗਿਆ, ਜਿਸ ਵਿਚ ਚਮੜੀ ਦੇ ਮਾਹਿਰ ਡਾ.ਤਰਨਪ੍ਰੀਤ ਕੌਰ ਕਾਲੜਾ, ਐੱਮਡੀ, ਸੀਨੀਅਰ ਰੈਜ਼ੀਡੈਂਟ, ਪਿਮਸ ਜਲੰਧਰ, ਬਾਲ ਤੇ ਨਵਜਾਤ ਮਾਹਿਰ ਡਾ. ਹਿਮਾਂਸ਼ੂ ਵੱਲੋਂ 500 ਤੋਂ ਵੱਧ ਵਿਅਕਤੀਆਂ ਦੀ ਮੁਫ਼ਤ ਜਾਂਚ ਕੀਤੀ ਗਈ। ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ।