ਲੇਖਾਕਾਰ ਮਨਦੀਪ ਸਿੰਘ ਦੀ ਸ਼ਾਨਦਾਰ ਵਿਦਾਇਗੀ
ਮਨਦੀਪ ਸਿੰਘ ਲੇਖਾਕਾਰ ਦੇ ਸਨਮਾਨ ਵਿੱਚ ਸ਼ਾਨਦਾਰ ਵਿਦਾਇਗੀ ਪਾਰਟੀ
Publish Date: Thu, 02 Apr 2026 07:05 PM (IST)
Updated Date: Thu, 02 Apr 2026 07:07 PM (IST)
ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਉੱਪ ਜ਼ਿਲ੍ਹਾ ਮੰਡੀ ਅਫਸਰ ਪੰਜਾਬ ਮੰਡੀ ਬੋਰਡ ਜ਼ਿਲ੍ਹਾ ਜਲੰਧਰ ਤੇ ਸਕੱਤਰ ਮਾਰਕੀਟ ਕਮੇਟੀ ਸ਼ਾਹਕੋਟ (ਵਾਧੂ ਚਾਰਜ) ਦੀ ਅਗਵਾਈ ’ਚ ਮਨਦੀਪ ਸਿੰਘ ਲੇਖਾਕਾਰ ਦੀ ਸੇਵਾ ਮੁਕਤੀ 'ਤੇ ਉਨ੍ਹਾਂ ਦੇ ਮਾਣ ਸਨਮਾਨ ਵਿੱਚ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਗਈ। ਮਾਰਕੀਟ ਕਮੇਟੀ ਮਹਿਤਪੁਰ ਵਿਖੇ ਕੀਤੇ ਗਏ ਸਮਾਗਮ ’ਚ ਮਾਰਕੀਟ ਕਮੇਟੀ ਸ਼ਾਹਕੋਟ ਤੇ ਲੋਹੀਆਂ ਖਾਸ ਦੇ ਸਟਾਫ ਮੈਂਬਰ, ਆੜ੍ਹਤੀ ਐਸੋਸੀਏਸ਼ਨ ਦੇ ਆਗੂ, ਮਨਦੀਪ ਸਿੰਘ ਲੇਖਾਕਾਰ ਦਾ ਪਰਿਵਾਰ ਅਤੇ ਹੋਰ ਪਤਵੰਤੇ ਸ਼ਾਮਲ ਸਨ। ਦਫਤਰ ਪੁੱਜਣ 'ਤੇ ਮਨਦੀਪ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਉਨ੍ਹਾਂ ਨੂੰ ਫੁੱਲਾਂ ਦੇ ਹਾਰਾਂ ਨਾਲ ਲੱਦ ਦਿੱਤਾ ਗਿਆ। ਉਨ੍ਹਾਂ ਨੂੰ ਤੋਹਫਿਆਂ ਨਾਲ ਵੀ ਨਿਵਾਜਿਆ ਗਿਆ।
ਇਸ ਮੌਕੇ ਡਿਪਟੀ ਡੀਐੱਮਓ ਤਜਿੰਦਰ ਕੁਮਾਰ ਨੇ ਮਨਦੀਪ ਸਿੰਘ ਵੱਲੋਂ ਨਿਭਾਈਆਂ ਗਈਆਂ ਸੇਵਾਵਾਂ ਦੀ ਭਰਪੂਰ ਪ੍ਰਸੰਸਾ ਕੀਤੀ। ਉਨ੍ਹਾਂ ਦੇ ਅਗਲੇ ਪੜਾਅ ਲਈ ਸ਼ੁੱਭ ਕਾਮਨਾਵਾਂ ਦਾ ਇਜ਼ਹਾਰ ਕੀਤਾ। ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਬਲਵਿੰਦਰ ਸਿੰਘ, ਠੇਕੇਦਾਰ ਤਰਸੇਮ ਸਿੰਘ ਬਾਲੋਕੀ, ਕੁਲਦੀਪ ਸਿੰਘ ਸਿੱਧੂਪੁਰ ਤੇ ਜਸਵਿੰਦਰ ਸਿੰਘ ਸਰਪੰਚ ਮਾਲੋਵਾਲ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਮਨਦੀਪ ਸਿੰਘ ਦੀ ਜੀਵਨ ਸਾਥਣ ਗੁਰਦੇਵ ਕੌਰ ਤੇ ਪੁੱਤਰ ਧੀਆਂ ਵੀ ਮੌਜੂਦ ਸਨ। ਮਨਦੀਪ ਸਿੰਘ ਨੇ ਮਾਰਕੀਟ ਕਮੇਟੀ ਵੱਲੋਂ ਕੀਤੇ ਮਾਣ ਸਨਮਾਨ ਲਈ ਡਿਪਟੀ ਡੀਐੱਮਓ ਤਜਿੰਦਰ ਕੁਮਾਰ ਤੇ ਸਮੁੱਚੇ ਸਟਾਫ ਦਾ ਧੰਨਵਾਦ ਕੀਤਾ।