- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੂਰਮਹਿਲ ’ਚ ਸਿਰਫ਼ 10 ਰੁਪਏ ’ਚ ਮਿਲਦੀ ਹੈ ਪੇਟ ਭਰ ਖਾਣੇ ਦੀ ਥਾਲੀ

ਅਵਤਾਰ ਚੰਦ, ਪੰਜਾਬੀ ਜਾਗਰਣ, ਨੂਰਮਹਿਲ : ਨੂਰਮਹਿਲ ਸ਼ਹਿਰ ’ਚ ਲੋੜਵੰਦ ਤੇ ਆਮ ਲੋਕਾਂ ਨੂੰ ਸਸਤੇ ਭਾਅ ’ਤੇ ਪੇਟ ਭਰ ਖਾਣਾ ਮੁਹੱਈਆ ਕਰਵਾਉਣ ਲਈ ਸੰਤ ਦਇਆ ਰਾਮ ਸੀਤਾ ਰਾਮ ਰਸੋਈ ਵੱਲੋਂ ਸ਼ਲਾਘਾਯੋਗ ਸੇਵਾ ਨਿਭਾਈ ਜਾ ਰਹੀ ਹੈ। ਰਸੋਈ ’ਚ ਰੋਜ਼ਾਨਾ ਸਿਰਫ਼ 10 ਰੁਪਏ ’ਚ ਪੇਟ ਭਰ ਖਾਣੇ ਦੀ ਥਾਲੀ ਮੁਹੱਈਆ ਕਰਵਾਈ ਜਾਂਦੀ ਹੈ। ਰਸੋਈ ਦੇ ਪ੍ਰਧਾਨ ਜੰਗ ਬਹਾਦਰ ਕੌਹਲੀ ਨੇ ਦੱਸਿਆ ਕਿ ਇਸ ਸੇਵਾ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਕੋਈ ਵੀ ਲੋੜਵੰਦ ਵਿਅਕਤੀ ਆਰਥਿਕ ਤੰਗੀ ਕਾਰਨ ਪੇਟ ਭਰ ਖਾਣੇ ਤੋਂ ਵਾਂਝਾ ਨਾ ਰਹੇ। ਰਸੋਈ ’ਚ ਰੋਜ਼ਾਨਾ ਦੁਪਹਿਰ 1 ਵਜੇ ਤੋਂ 3 ਵਜੇ ਤੱਕ ਖਾਣਾ ਪਰੋਸਿਆ ਜਾਂਦਾ ਹੈ। ਇਹ ਸੇਵਾ ਸ੍ਰੀ ਰਾਮ ਮੰਦਰ, ਨਕੋਦਰ ਰੋਡ, ਨੂਰਮਹਿਲ ਵਿਖੇ ਚਲਾਈ ਜਾ ਰਹੀ ਹੈ। ਇਸ ਮੌਕੇ ਜੰਗ ਬਹਾਦਰ ਕੋਹਲੀ, ਸ਼ਿੰਦੀ ਕਾਲੀਆ, ਵਿਪਨ ਡੋਗਰਾ, ਰਕੇਸ਼ ਕਲੇਰ, ਵਿੱਕੀ, ਸੰਦੀਪ ਅਰੋੜਾ, ਹੈਪੀ ਜੱਸਲ, ਰਾਜ ਕੁਮਾਰ ਸੇਖੜੀ, ਸੰਦੀਪ ਕੁਮਾਰ, ਰੋਸ਼ਨ ਲਾਲ, ਗੁਰਚਰਨ ਸਿੰਘ, ਮੁਕੇਸ਼ ਸੂਦ, ਸੋਨੂੰ ਚੀਮਾ, ਦੀਪਕ ਕੁਮਾਰ, ਸੰਜੀਵ ਨਈਅਰ, ਰਿੰਕੂ ਪੁਰੀ, ਸੰਜੇ ਖੋਸਲਾ, ਯੋਗੇਸ਼ ਸ਼ਰਮਾ, ਮਦਨ ਲਾਲ, ਤਰਸੇਮ ਲਾਲ ਸਮੇਤ ਹੋਰ ਸੇਵਾਦਾਰ ਤੇ ਸਹਿਯੋਗੀ ਹਾਜ਼ਰ ਸਨ।