- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਪਾਹਜ ਆਸ਼ਰਮ ਵਿਖੇ ਵਿਸ਼ਾਲ ਮੁਫ਼ਤ ਅੱਖਾਂ ਅਤੇ ਡਾਕਟਰੀ ਜਾਂਚ ਕੈਂਪ ਲਗਾਇਆ

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ
ਜਲੰਧਰ : ਸਵ. ਪ੍ਰੋ. ਸੰਤ ਸਿੰਘ ਤੇ ਸਵ. ਰਾਮ ਕਿਸ਼ੋਰ ਕਪੂਰ ਦੀ ਯਾਦ ’ਚ ਅਪਾਹਜ ਆਸ਼ਰਮ ’ਚ ਸਥਿਤ ਲਾਲਾ ਰਾਮ ਕਿਸ਼ੋਰ ਕਪੂਰ ਵਿਕਲਾਂਗ ਸਹਾਇਤਾ ਟਰੱਸਟ ਦੀ ਇਮਾਰਤ ’ਚ ਮੁਫ਼ਤ ਅੱਖਾਂ ਤੇ ਡਾਕਟਰੀ ਜਾਂਚ ਕੈਂਪ ਲਗਾਇਆ ਗਿਆ। ਇਸ ਦਾ ਉਦਘਾਟਨ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ, ਮਲਵਿੰਦਰ ਕੌਰ ਤੇ ਸੀਆਰਪੀਐੱਫ ਦੇ ਸਹਾਇਕ ਕਮਾਂਡੈਂਟ ਨਵਜੋਤ ਸਿੰਘ ਵੱਲੋਂ ਕੀਤਾ ਗਿਆ। ਇਸ ਮੌਕੇ ਲਗਭਗ 750 ਲੋੜਵੰਦ ਮਰੀਜ਼ਾਂ ਨੇ ਵੱਖ-ਵੱਖ ਸਿਹਤ ਸੇਵਾਵਾਂ ਦਾ ਲਾਭ ਲਿਆ। ਇਸ ਕੈਂਪ ਵਿਚ ਮਲਵਿੰਦਰ ਕੌਰ, ਡਾ. ਵਿਜੇ ਮਹਾਜਨ, ਡਾ. ਜਗਦੀਪ ਸਿੰਘ ਅੱਖਾਂ ਦੇ ਮਾਹਰ, ਡਾ. ਐੱਸਪੀ ਸਿੰਘ ਓਬਰਾਏ ਮੈਨੇਜਿੰਗ ਟਰੱਸਟੀ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਤੇ ਕੁਲਵੰਤ ਸਿੰਘ ਧਾਲੀਵਾਲ ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਵੱਲੋਂ ਸਹਿਯੋਗ ਦਿਤਾ ਗਿਆ।
ਇਸ ਮੌਕੇ ਚੇਅਰਮੈਨ ਤਰਸੇਮ ਕਪੂਰ ਨੇ ਦੱਸਿਆ ਕਿ ਅੱਖਾਂ ਦੇ ਮਾਹਿਰ ਡਾ. ਗਗਨਦੀਪ ਸਿੰਘ, ਡਾ. ਨਿਕਿਤ ਕੁੰਦਰਾ, ਅਮਨਦੀਪ ਸਿੰਘ, ਹਰਪ੍ਰੀਤ ਸਿੰਘ, ਬਲਵਿੰਦਰ ਕੌਰ, ਕੋਮਲਪ੍ਰੀਤ ਕੌਰ, ਯਾਕੂਬ, ਸੰਤੋਸ਼ ਰਾਣੀ ਤੇ ਉਨ੍ਹਾਂ ਦੇ ਸਾਥੀਆਂ ਨੇ 350 ਤੋਂ ਵੱਧ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਤੇ ਲੋੜੀਂਦੀ ਸਲਾਹ ਦਿੱਤੀ। ਜਾਂਚ ਦੌਰਾਨ, 95 ਮਰੀਜ਼ਾਂ ’ਚ ਮੋਤੀਆਬਿੰਦ ਤੇ 15 ਮਰੀਜ਼ਾਂ ’ਚ ਕਾਲਾ ਮੋਤੀਆ ਪਾਇਆ ਗਿਆ। 20 ਮਰੀਜ਼ਾਂ ਦੀ ਐਂਜੀਓਗ੍ਰਾਫੀ ਕੀਤੀ ਗਈ ਤੇ 25 ਮਰੀਜ਼ਾਂ ਦੀ ਓਸੀਟੀ ਜਾਂਚ ਕੀਤੀ ਗਈ। ਇਸ ਮੌਕੇ ਡਾ. ਗਗਨਦੀਪ ਸਿੰਘ ਨੇ ਦੱਸਿਆ ਕਿ ਚੁਣੇ ਗਏ ਮਰੀਜ਼ਾਂ ਨੂੰ ਅਗਲੇ ਦੋ ਹਫ਼ਤਿਆਂ ਦੇ ਅੰਦਰ ਸਾਰੀਆਂ ਲੋੜੀਂਦੀਆਂ ਸਰਜਰੀਆਂ ਤੇ ਇਲਾਜ ਦੀਆਂ ਸਹੂਲਤਾਂ ਬਿਲਕੁਲ ਮੁਫ਼ਤ ਮੁਹੱਈਆ ਕਰਵਾਈਆਂ ਜਾਣਗੀਆਂ। ਦੰਦਾਂ ਦੇ ਵਿਭਾਗ ’ਚ, ਡਾ. ਸੁਕ੍ਰਿਤੀ ਤ੍ਰਿਵੇਦੀ, ਡਾ. ਭਾਨੂ ਸ਼ਰਧਾ ਤੇ ਡੈਂਟਲ ਅਸਿਸਟੈਂਟ ਪ੍ਰਿਯੰਕਾ ਨੇ 40 ਮਰੀਜ਼ਾਂ ਦੀ ਜਾਂਚ ਕੀਤੀ। ਸਾਰੇ ਲਾਭਪਾਤਰੀਆਂ ਨੂੰ ਮਾਊਥਵਾਸ਼, ਟੂਥਪੇਸਟ, ਟੂਥਬਰੱਸ਼ ਤੇ ਜ਼ਰੂਰੀ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ। ਫਿਜ਼ੀਓਥੈਰੇਪੀ ਵਿਭਾਗ ’ਚ ਡਾ. ਧੀਰਜ ਕੁਮਾਰ ਨੇ ਸਾਥੀਆਂ ਕਿਰਨ ਬਾਲਾ ਤੇ ਸੋਨੀਆ ਦੇ ਨਾਲ ਮਿਲ ਕੇ 60 ਮਰੀਜ਼ਾਂ ਨੂੰ ਮੁਫ਼ਤ ਫਿਜ਼ੀਓਥੈਰੇਪੀ ਸੇਵਾਵਾਂ ਪ੍ਰਦਾਨ ਕੀਤੀਆਂ। ਇਸ ਮੌਕੇ ਕਈ ਉੱਘੀਆਂ ਸ਼ਖ਼ਸੀਅਤਾਂ ਤੇ ਵਲੰਟੀਅਰ ਮੌਜੂਦ ਸਨ।