ਐੱਨਆਈਟੀ ’ਚ ਆਧੁਨਿਕ ਜਾਂਚ ਤਕਨੀਕਾਂ ਤੇ ਉਪਕਰਨਾਂ ਬਾਰੇ ਦੱਸਿਆ ਐੱਨਆਈਟੀ ਵਿਖੇ ਮੈਟੀਰੀਅਲ ਦੀ ਜਾਂਚ ਦੀਆਂ ਆਧੁਨਿਕ ਤਕਨੀਕਾਂ ਬਾਰੇ ਪੰਜ ਰੋਜ਼ਾ ਕੋਰਸ ਕਰਵਾਇਆ
Publish Date: Mon, 26 Oct 2026 06:37 PM (IST)
Updated Date: Mon, 26 Oct 2026 06:40 PM (IST)
ਮੈਟੀਰੀਅਲ ਦੀ ਜਾਂਚ ਦੀਆਂ ਆਧੁਨਿਕ ਤਕਨੀਕਾਂ ਬਾਰੇ ਪੰਜ ਦਿਨਾਂ ਕੋਰਸ ਕਰਵਾਇਆ ਸੀਨੀਅਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਡਾ. ਬੀਆਰ ਅੰਬੇਡਕਰ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ (ਐੱਨਆਈਟੀ), ਜਲੰਧਰ ਦੇ ਕੈਮਿਸਟਰੀ ਵਿਭਾਗ ਵੱਲੋਂ 21 ਤੋਂ 25 ਅਕਤੂਬਰ 2026 ਤੱਕ ਮੈਟੀਰੀਅਲ ਦੀ ਜਾਂਚ ਲਈ ਆਧੁਨਿਕ ਤਕਨੀਕਾਂ ਬਾਰੇ ਪੰਜ ਰੋਜ਼ਾ ਸ਼ਾਰਟ-ਟਰਮ ਕੋਰਸ ਕਰਵਾਇਆ ਗਿਆ। ਇਸ ਕੋਰਸ ’ਚ ਆਈਆਈਟੀਜ਼, ਐਨਆਈਟੀਜ਼ ਤੇ ਕੇਂਦਰੀ ਤੇ ਸੂਬਾਈ ਯੂਨੀਵਰਸਿਟੀਆਂ ਦੇ ਖੋਜਾਰਥੀਆਂ ਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੇ ਭਾਗ ਲਿਆ। ਕੋਰਸ ਦੇ ਉਦਘਾਟਨੀ ਸੈਸ਼ਨ ਦੌਰਾਨ ਪ੍ਰੋ. ਰੋਹਿਤ ਮਹਿਰਾ, ਡੀਨ ਰਿਸਰਚ ਐਂਡ ਕੰਸਲਟੈਂਸੀ; ਡਾ. ਉਮਾ ਸ਼ੰਕਰ, ਮੁਖੀ, ਕੈਮਿਸਟਰੀ ਵਿਭਾਗ; ਪ੍ਰੋ. ਐਨ.ਸੀ. ਕੋਠਿਆਲ; ਡਾ. ਰਾਕੇਸ਼ ਕੁਮਾਰ; ਡਾ. ਸਾਧਿਕਾ ਖੁੱਲਰ; ਡਾ. ਕਿਰਨ ਸਿੰਘ; ਡਾ. ਪੂਨਮ ਰਾਣੀ ਤੇ ਡਾ. ਮਨੀਸ਼ਾ ਦੇਵੀ ਮੌਜੂਦ ਸਨ। ਇਸ ਮੌਕੇ ਪ੍ਰੋ. ਰੋਹਿਤ ਮਹਿਰਾ ਨੇ ਮੈਟੀਰੀਅਲ ਦੀ ਜਾਂਚ ਅਤੇ ਵਿਗਿਆਨਕ ਖੋਜ ਵਿੱਚ ਆਧੁਨਿਕ ਤਕਨੀਕਾਂ ਦੀ ਅਹਿਮ ਭੂਮਿਕਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਕੋਰਸ ਦੇ ਇੱਕ ਵਿਸ਼ੇਸ਼ ਸੈਸ਼ਨ ਦੌਰਾਨ ਆਈਆਈਟੀ ਰੋਪੜ ਤੋਂ ਡਾ. ਨੇਹਾ ਸਰਦਾਨਾ ਨੇ ‘ਮਾਈਕ੍ਰੋਸਕੋਪਿਕ ਤਕਨੀਕਾਂ’ ਵਿਸ਼ੇ ’ਤੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਇਨ੍ਹਾਂ ਤਕਨੀਕਾਂ ਦੀ ਵਿਗਿਆਨਕ ਖੋਜ ਵਿੱਚ ਉਪਯੋਗਤਾ ਨੂੰ ਵੀ ਉਜਾਗਰ ਕੀਤਾ। ਸੰਸਥਾ ਦੇ ਡਾਇਰੈਕਟਰ ਪ੍ਰੋ. ਬਿਨੋਦ ਕੁਮਾਰ ਕਨੌਜੀਆ ਨੇ ਇਸ ਪਹਿਲ ਦੀ ਸ਼ਲਾਘਾ ਕਰਦਿਆਂ ਕਿਹਾ ਅਜਿਹੇ ਸਿਖਲਾਈ ਕੋਰਸ ਖੋਜਾਰਥੀਆਂ ਦੇ ਤਕਨੀਕੀ ਗਿਆਨ ਅਤੇ ਪ੍ਰਯੋਗਾਤਮਕ ਹੁਨਰਾਂ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਯੋਗਦਾਨ ਪਾਉਂਦੇ ਹਨ। ਕੈਮਿਸਟਰੀ ਵਿਭਾਗ ਦੀ ਟੀਮ ਤੇ ਸੱਦੇ ਗਏ ਮਾਹਿਰਾਂ ਦੇ ਸਾਂਝੇ ਯਤਨਾਂ ਨਾਲ ਇਹ ਕੋਰਸ ਸਫਲਤਾਪੂਰਵਕ ਨੇਪਰੇ ਚੜ੍ਹਿਆ। ਵਿਭਾਗ ਵੱਲੋਂ ਕੋਰਸ ਦੇ ਪ੍ਰਬੰਧਾਂ ’ਚ ਸਹਿਯੋਗ ਦੇਣ ਲਈ ਸੰਸਥਾ ਦੇ ਪ੍ਰਸ਼ਾਸਨ, ਮਾਹਿਰਾਂ ਅਤੇ ਸਮੂਹ ਸਬੰਧਤ ਵਿਅਕਤੀਆਂ ਦਾ ਧੰਨਵਾਦ ਕੀਤਾ ਗਿਆ।