- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਸਤੀ ਗੁੱਜਾਂ ਤੋਂ ਭਗਵਾਨ ਵਾਲਮੀਕਿ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਸਜਾਈ

---ਕੈਬਨਿਟ ਮੰਤਰੀ ਮੋਹਿੰਦਰ ਭਗਤ, ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਸਮੇਤ ਕਈ ਸ਼ਖ਼ਸੀਅਤਾਂ ਨੇ ਭਰੀ ਹਾਜ਼ਰੀ
ਸ਼ੈਲੀ, ਪੰਜਾਬੀ ਜਾਗਰਣ, ਜਲੰਧਰ
ਭਗਵਾਨ ਵਾਲਮੀਕਿ ਜੀ ਦੇ ਪ੍ਰਕਾਸ਼ ਉਤਸਵ ਸਬੰਧੀ ਬਸਤੀ ਗੁੱਜਾਂ ਸਥਿਤ ਮੰਦਰ ਤੋਂ ਸ਼ੋਭਾ ਯਾਤਰਾ ਸਜਾਈ ਗਈ। ਇਹ ਬਸਤੀ ਗੁੱਜ਼ਾਂ ਤੋਂ ਸ਼ੁਰੂ ਹੋ ਕੇ ਬਸਤੀ ਨੌ, ਜੇਪੀ ਨਗਰ, ਸ਼੍ਰੀ ਗੁਰੂ ਰਵਿਦਾਸ ਮੰਦਰ, ਹਰਬੰਸ ਨਗਰ ਰੋਡ ਤੇ ਭਗਵਾਨ ਪਰਸ਼ੂਰਾਮ ਮੰਦਰ ਤੋਂ ਹੁੰਦੀ ਹੋਈ ਦਿਲਬਾਗ ਨਗਰ ਸਥਿਤ ਮੰਦਰ ਵਿਖੇ ਪੁੱਜੀ। ਰਸਤੇ ’ਚ ਵੱਖ-ਵੱਖ ਥਾਵਾਂ 'ਤੇ ਸਵਾਗਤੀ ਮੰਚ ਲਾਏ ਗਏ ਤੇ ਸੰਗਤ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ। ਝੰਡੇ ਦੀ ਰਸਮ ਰਾਜੇਸ਼ ਪਦਮ ਵੱਲੋਂ ਨਿਭਾਈ ਗਈ। ਸ਼ੋਭਾ ਯਾਤਰਾ ’ਚ ਸੁੰਦਰ ਝਾਕੀਆਂ, ਪਾਲਕੀ ਸਾਹਿਬ, ਬੈਂਡ-ਬਾਜੇ ਤੇ ਮਹਿਲਾ ਮੰਡਲੀਆਂ ਵੱਲੋਂ ਭਗਵਾਨ ਵਾਲਮੀਕਿ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਇਸ ਉਪਰੰਤ ਦੁਪਹਿਰ 2 ਵਜੇ ਸੰਗਤ ਨੇ ਲੰਗਰ ਛਕਿਆ। ਸ਼ਾਮ 8 ਵਜੇ ਬਸਤੀ ਗੁੱਜਾਂ ਦੇ ਮੰਦਰ ’ਚ ਸਤਿਸੰਗ ਤੇ ਭਜਨ ਮੰਡਲੀ ਵੱਲੋਂ ਭਗਵਾਨ ਵਾਲਮੀਕਿ ਜੀ ਦਾ ਗੁਣਗਾਨ ਕੀਤਾ ਗਿਆ। ਸਮਾਗਮ ’ਚ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਮੋਹਿੰਦਰ ਭਗਤ, ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ, ਕੌਂਸਲਰ ਤਰਵਿੰਦਰ ਸੋਈ, ਸਮਾਜ ਸੇਵਕ ਬੰਟੀ ਕਪੂਰ, ਯੋਗੇਸ਼ ਮਲਹੋਤਰਾ, ਭਗਵਾਨ ਵਾਲਮੀਕਿ ਸਭਾ ਬਸਤੀਆਂ ਦੇ ਪ੍ਰਧਾਨ ਰਾਜੂ ਥਾਪਰ ਤੇ ਉਪ ਪ੍ਰਧਾਨ ਰੋਹਿਤ ਥਾਪਰ ਵਿਸ਼ੇਸ਼ ਤੌਰ 'ਤੇ ਪਹੁੰਚੇ। ਕਮੇਟੀ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਕਮੇਟੀ ਦੇ ਪ੍ਰਧਾਨ ਬੱਬੂ ਅਰੋੜਾ, ਸੀਨੀਅਰ ਉਪ ਪ੍ਰਧਾਨ ਕਾਲੀ ਗਿੱਲ, ਉਪ ਪ੍ਰਧਾਨ ਕਾਲੀ ਥਾਪਰ, ਚੇਅਰਮੈਨ ਨੰਦ ਲਾਲ ਚੌਟਾਲਾ, ਸੀਨੀਅਰ ਉਪ ਚੇਅਰਮੈਨ ਪੂਰਨ ਨਾਹਰ, ਉਪ ਚੇਅਰਮੈਨ ਰਜਨੀਸ਼ ਬੱਗਾ, ਜਨਰਲ ਸਕੱਤਰ ਲਾਡੀ ਥਾਪਰ, ਸਕੱਤਰ ਰੋਹਿਤ ਥਾਪਰ, ਪ੍ਰੀਤਮ ਸੋਂਧੀ, ਖ਼ਜ਼ਾਨਚੀ ਕੇਵਲ ਲਹੋਰਾ, ਉਪ ਖ਼ਜ਼ਾਨਚੀ ਤੁਲਸੀ ਦਾਸ ਸੋਂਧੀ ਤੇ ਸਹਾਇਕ ਖ਼ਜ਼ਾਨਚੀ ਬੋਬੀ ਥਾਪਰ ਸਮੇਤ ਹੋਰ ਪਤਵੰਤੇ ਹਾਜ਼ਰ ਸਨ।