
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਇਕ ਇਲਾਕੇ ਦੇ ਸੀਵਰੇਜ ਦੀ ਗਾਰ ਦੂਜੇ ਇਲਾਕੇ ਦੇ ਸੀਵਰੇਜ ’ਚ ਸੁੱਟਣ ਦਾ ਮਾਮਲਾ ਫੜਿਆ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਵਾਰਡ ਨੰਬਰ 66 ਦੇ ਕੌਂਸਲਰ ਤੇ ਕਾਂਗਰਸੀ ਆਗੂ ਗੁਰਵਿੰਦਰ ਪਾਲ ਸਿੰਘ ਬੰਟੀ ਨੀਲਕੰਠ ਨੇ ਸੁਪਰ ਸਕਸ਼ਨ ਮਸ਼ੀਨ ਦੇ ਕੰਮ ’ਚ ਕੀਤੀ ਜਾ ਰਹੀ ਗੜਬੜੀ ਨੂੰ ਫੜਿਆ ਹੈ। ਬੰਟੀ ਨੀਲਕੰਠ ਦਾ ਦੋਸ਼ ਹੈ ਕਿ ਸੁਪਰ ਸਕਸ਼ਨ ਮਸ਼ੀਨ ਨੇ ਇਕ ਇਲਾਕੇ ਦੇ ਸੀਵਰੇਜ ’ਚੋਂ ਕੱਢੀ ਗਈ ਗਾਰ ਨੂੰ ਦੂਜੇ ਇਲਾਕੇ ਦੇ ਸੀਵਰੇਜ ’ਚ ਹੀ ਸੁੱਟ ਦਿੱਤਾ। ਇਸ ਮਾਮਲੇ ’ਚ ਉਨ੍ਹਾਂ ਨੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੂੰ ਸ਼ਿਕਾਇਤ ਕਰਕੇ ਕਾਰਵਾਈ ਦੀ ਮੰਗ ਕੀਤੀ ਹੈ। ਬੰਟੀ ਨੀਲਕੰਠ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ ਸਮੇਂ ਸੂਚਨਾ ਮਿਲੀ ਸੀ ਕਿ ਵਰਕਸ਼ਾਪ ਚੌਕ ਨੇੜੇ ਭਾਟੀਆ ਹਸਪਤਾਲ ਦੇ ਸਾਹਮਣੇ ਇਕ ਸੁਪਰ ਸਕਸ਼ਨ ਮਸ਼ੀਨ ਸੀਵਰੇਜ ’ਚ ਗਾਰ ਸੁੱਟ ਰਹੀ ਹੈ। ਮੌਕੇ ’ਤੇ ਜਾ ਕੇ ਪਤਾ ਲੱਗਾ ਕਿ ਗਾਜ਼ੀਗੁੱਲਾ ’ਚ ਜਾਮ ਹੋਏ ਸੀਵਰੇਜ ’ਚੋਂ ਇਸ ਮਸ਼ੀਨ ਰਾਹੀਂ ਗਾਰ ਕੱਢੀ ਗਈ ਸੀ ਤੇ ਉਸੇ ਗਾਰ ਨੂੰ ਭਾਟੀਆ ਹਸਪਤਾਲ ਦੇ ਸਾਹਮਣੇ ਵਾਲੇ ਸੀਵਰੇਜ ’ਚ ਮੁੜ ਸੁੱਟਿਆ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਨਿਯਮਾਂ ਅਨੁਸਾਰ ਸੀਵਰੇਜ ’ਚੋਂ ਕੱਢੀ ਗਈ ਗਾਦ ਨੂੰ ਵੱਖਰੀ ਥਾਂ ’ਤੇ ਡੰਪ ਕੀਤਾ ਜਾਂਦਾ ਹੈ। ਉਨ੍ਹਾਂ ਇਸ ਸਬੰਧੀ ਕਮਿਸ਼ਨਰ ਸੰਦੀਪ ਰਿਸ਼ੀ ਨੂੰ ਸ਼ਿਕਾਇਤ ਕੀਤੀ। ਬੰਟੀ ਨੀਲਕੰਠ ਨੇ ਦੱਸਿਆ ਕਿ ਕਮਿਸ਼ਨਰ ਨੇ ਮਾਮਲੇ ਵਿੱਚ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।