- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿੱਖਿਆ ਵਿਭਾਗ ਨੇ ਇਕ ਪੱਤਰ ਜਾਰੀ ਕਰ ਕੇ ਅਕਾਦਮਿਕ ਸੈਸ਼ਨ 2025-26 ਤੋਂ 11ਵੀਂ ਸ਼੍ਰੇਣੀ ਦੀ ਸਕੀਮ ਆਫ ਸਟੱਡੀਜ਼ ’ਚ ਉੱਦਮਤਾ (ਐਂਟਰਪ੍ਰੀਨਿਓਰਸਿਪ) ਵਿਸ਼ਾ ਲਾਜ਼ਮੀ ਵਿਸ਼ੇ ਵਜੋਂ ਸ਼ਾਮਲ ਕੀਤਾ ਹੈ। ਪੱਤਰ ’ਚ ਜ਼ਿਕਰ ਹੈ ਕਿ ਇਹ ਵਿਸ਼ਾ ਇਕ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਇਆ ਜਾਵੇਗਾ ਤੇ ਇਸ ਦੀ ਪ੍ਰੀਖਿਆ ਤੇ ਮੁਲਾਂਕਣ ਸਕੂਲ ਪੱਧਰ ’ਤੇ ਕੀਤਾ ਜਾਵੇਗਾ। ਇਸ ਵਿਸ਼ੇ ਦੇ ਕੁੱਲ 50 ਅੰਕ ਹੋਣਗੇ, ਜਿਨ੍ਹਾਂ ’ਚ 10 ਅੰਕ ਥਿਓਰੀ ਤੇ 40 ਅੰਕ ਪ੍ਰੈਕਟੀਕਲ ਲਈ ਨਿਰਧਾਰਤ ਕੀਤੇ ਗਏ ਹਨ।

ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ। ਵਿਦਿਆਰਥੀਆਂ ਨੂੰ ਸਕਿੱਲ ਨਾਲ ਜੋੜਨ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੀਨੀਅਰ ਸੈਕੰਡਰੀ ਪੱਧਰ ਦੀ ਸਕੀਮ ਆਫ ਸਟਡੀਜ਼ ’ਚ ਉੱਦਮਤਾ ‘ਐਂਟਰਪ੍ਰੀਨਿਓਰਸਿਪ’ ਵਿਸ਼ੇ ਨੂੰ ਸ਼ਾਮਲ ਕਰਨ ਸਬੰਧੀ ਅਹਿਮ ਫੈਸਲਾ ਲਿਆ ਗਿਆ ਹੈ।