- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਘਰ ਘਰ ਪਹੁੰਚਾਉਣ ਲਈ 450 ਸਾਲਾਂ ਗੁਰਮਤਿ ਸਮਾਗਮ ਕਰਵਾਇਆ

-ਅੰਮ੍ਰਿਤ ਸੰਚਾਰ ਦੌਰਾਨ 26 ਪ੍ਰਾਣੀ ਖੰਡੇ ਬਾਟੇ ਦੀ ਪਾਹੁਲ ਛਕ ਕੇ ਗੁਰੂ ਵਾਲੇ ਬਣੇ
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ
ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦਰਸਾਏ ਗਏ ਮਾਰਗ ’ਤੇ ਚੱਲਦੇ ਹੋਏ ਸਰਬੱਤ ਦੇ ਭਲੇ ਦੇ ਕਾਰਜ ਕਰਦਿਆਂ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਘਰ ਘਰ ਪਹੁੰਚਾਉਣ ਤੇ ਸਿੱਖੀ ਜੀਵਨ ਜਾਂਚ ਸਿੱਖਣ ਲਈ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਨਾਨਕ ਨਗਰ ਜੰਮੂ ਦੇ ਸਹਿਯੋਗ ਨਾਲ ਭਗਤ ਰਵਿਦਾਸ ਜੀ ਦੇ 650 ਸਾਲਾਂ ਤੇ ਸ਼੍ਰੀ ਅੰਮ੍ਰਿਤਸਰ ਸਹਿਬ ਦੇ 450 ਸਾਲਾਂ ਸਥਾਪਨਾ ਦਿਵਸ ਨੂੰ ਸਮਰਪਿਤ ਸਾਲਾਨਾ ਗੁਰਮਤਿ ਕੇਂਦਰੀ ਸਮਾਗਮ ਤੇ ਅੰਮ੍ਰਿਤ ਸੰਚਾਰ ਗੁਰਦੁਆਰਾ ਸਿੰਘ ਸਭਾ, ਗੁਰੂ ਨਾਨਕ ਨਗਰ ਜੰਮੂ ਵਿਖੇ ਕਰਵਾਇਆ ਗਿਆ।
ਇਸ ਸਬੰਧੀ ਸਰਕਲ ਜਲੰਧਰ ਦੇ ਇੰਚਾਰਜ ਬਲਜੀਤ ਸਿੰਘ ਨੇ ਦੱਸਿਆ ਕਿ ਸਮਾਗਮ ’ਚ ਦੇਸ਼ ਵਿਦੇਸ਼ ਤੋਂ ਆਏ ਹੋਏ ਪੰਥਕ ਵਿਦਵਾਨਾਂ, ਕਥਾਵਾਚਕਾਂ, ਕੀਰਤਨੀ ਜਥਿਆਂ, ਮਿਸ਼ਨਰੀ ਵੀਰਾਂ ਭੈਣਾਂ ਤੇ ਇਲਾਕੇ ਦੀਆ ਸੰਗਤਾ, ਪੰਜਾਬ ਤੇ ਬਾਹਰੀ ਰਾਜਾਂ ਦੇ ਵੱਖ-ਵੱਖ ਜੋਨਾਂ ਤੇ ਸਰਕਲ ਤੋ ਆਏ ਹੋਏ ਮੈਂਬਰਾ ਨੇ ਪਰਿਵਾਰਾਂ ਸਮੇਤ ਸਮਾਗਮ ’ਚ ਹਿੱਸਾ ਲਿਆ। ਤਿੰਨ ਦਿਨ ਦੇ ਇਸ ਕੇਂਦਰੀ ਸਮਾਗਮ ’ਚ 6ਵੀ ਤੋਂ 10ਵੀ ਸ਼੍ਰੇਣੀ ਤਕ ਦੇ ਵਿਦਿਆਰਥੀਆਂ ਲਈ, ਵਿਦਿਆਰਥੀਆਂ ਜੀਵਨ ਦੀਆਂ ਕਦਰਾਂ ਕੀਮਤਾਂ ਤੇ ਕਾਲਜ ਦੇ ਵਿਦਿਆਰਥੀਆਂ ਲਈ, ਵਿਦਿਆ ’ਚ ਏਆਈ ਤੇ ਸੋਸ਼ਲ ਮੀਡੀਆ ਸਾਧਨਾ ਦੀ ਵਰਤੋਂ ਵਰਗੇ ਵਿਸ਼ਿਆਂ ’ਤੇ ਅਧਾਰਤ ਵਰਕਸ਼ਾਪਾਂ ਲਗਾਈਆਂ ਗਈਆਂ।
ਸਮਾਗਮ ਦੌਰਾਨ ਸਿੱਖ ਮਿਸ਼ਨਰੀ ਕਾਲਜ ਦੇ ਚੇਅਰਮੈਨ ਹਰਜੀਤ ਸਿੰਘ ਨੇ 'ਦੀਵੇ ਤੋ ਦੀਵਾ ਕਿਵੇਂ ਜਗੇ' ਵਿਸੇ ਉਪਰ ਲੈਕਚਰ ਕੀਤਾ ਤੇ ਸਮੂਹ ਮਿਸ਼ਨਰੀ ਵੀਰਾ ਭੈਣਾਂ ਨੂੰ ਧਰਮ ਪ੍ਰਚਾਰ ਕਰਨ ਲਈ ਉਤਸ਼ਾਹਤ ਕੀਤਾ। ਕਾਲਜ ਦੇ ਮੈਂਬਰਾਂ ਦੀਆਂ 14 ਟੀਮਾ ਬਣਾ ਕੇ ਨੇੜਲੇ ਪਿੰਡਾਂ ’ਚ ਕਾਲਜ ਵੱਲੋਂ ਚਲ ਰਹੇ ਧਰਮ ਪ੍ਰਚਾਰ ਦੇ ਪ੍ਰੋਜੈਕਟਾਂ ਸਬੰਧੀ ਜਾਣਕਾਰੀ ਦਿੱਤੀ ਗਈ ਤੇ ਮਾਸਿਕ ਪੱਤਰ ਸਿੱਖ ਫੁਲਵਾੜੀ ਮੈਗਜ਼ੀਨ ਤੇ ਦੋ ਸਾਲਾਂ ਪੱਤਰ ਵਿਹਾਰ ਕੋਰਸ ਦੀ ਬੁਕਿੰਗ ਕੀਤੀ ਗਈ। ਕਾਲਜ ਵੱਲੋਂ 475 ਪ੍ਰਕਾਸ਼ਿਤ ਪੁਸਤਕਾਂ ਦਾ ਸਟਾਲ ਤੇ ਮੈਡੀਕਲ ਕੈਂਪ ਲਗਾਇਆ ਗਿਆ। ਅੰਮ੍ਰਿਤ ਸੰਚਾਰ ਦੌਰਾਨ 26 ਪ੍ਰਾਣੀ ਖੰਡੇ ਬਾਟੇ ਦੀ ਪਾਹੁਲ ਛਕ ਕੇ ਗੁਰੂ ਵਾਲੇ ਬਣੇ। ਜਲੰਧਰ ਜ਼ੋਨ ਵੱਲੋਂ ਵੀ ਸੁਪਰੀਮ ਕੌਸ਼ਲ ਮੈਂਬਰ ਬਲਜੀਤ ਸਿੰਘ ਦੀ ਅਗਵਾਈ ਹੇਠ ਸਮੂਹ ਸਰਕਲ ਮੈਬਰਾਂ ਨੇ ਇਸ ਸਮਾਗਮ ’ਚ ਸ਼ਮੂਲੀਅਤ ਕੀਤੀ।