- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੰਧਾਵਾ ਮਸੰਦਾਂ ਵਿਖੇ ਮੁਫ਼ਤ ਮੈਡੀਕਲ ਕੈਂਪ, 90 ਮਰੀਜ਼ਾਂ ਦਾ ਚੈੱਕਅਪ

ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਡੀਏਵੀ ਆਯੁਰਵੈਦਿਕ ਵੱਲੋਂ ਰੰਧਾਵਾ ਮਸੰਦਾਂ ਵਿਖੇ ਗੁਰੂ ਕ੍ਰਿਪਾ ਇੰਟਰਨੈਸ਼ਨਲ ਕੰਨਿਆਦਾਨ ਸੰਸਥਾ ਦੇ ਸਹਿਯੋਗ ਨਾਲ ਮੁਫ਼ਤ ਮੈਡੀਕਲ ਕੈਂਪ ਲਾਇਆ ਗਿਆ। 90 ਲੋੜਵੰਦ ਮਰੀਜ਼ਾਂ ਦਾ ਮਾਹਿਰਾਂ ਵੱਲੋਂ ਚੈੱਕਅਪ ਕੀਤਾ ਗਿਆ ਤੇ ਮੁਫ਼ਤ ਦਵਾਈਆਂ ਵੰਡੀਆਂ ਗਈਆਂ। ਕੈਂਪ ਦਾ ਪ੍ਰਬੰਧ ਸੰਸਥਾ ਦੇ ਪ੍ਰਧਾਨ ਨੰਬਰਦਾਰ ਬੀਰ ਚੰਦ ਸੁਰੀਲਾ ਵੱਲੋਂ ਕੀਤਾ ਗਿਆ। ਕੈਂਪ ਦੌਰਾਨ ਡਾ. ਅਨਿਲ ਨਾਗਰਿਤ ਤੇ ਡਾ. ਨਮਰਿਤਾ ਸ਼ਰਮਾ ਨੇ ਵੱਖ-ਵੱਖ ਬਿਮਾਰੀਆਂ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਡਾ. ਵਰਿੰਦਰ ਸਿੰਘ, ਡਾ. ਸ਼ਰੂਤੀ, ਡਾ. ਹੇਮੰਤ ਮਲਹੋਤਰਾ ਤੇ ਉਨ੍ਹਾਂ ਦੀ ਟੀਮ ਨੇ ਮਰੀਜ਼ਾਂ ਦਾ ਚੈੱਕਅਪ ਕਰਕੇ ਮੁਫ਼ਤ ਦਵਾਈਆਂ ਮੁਹੱਈਆ ਕਰਵਾਈਆਂ। ਸੰਸਥਾ ਵੱਲੋਂ ਕੈਂਪ ਲਈ ਲੋੜੀਂਦੀਆਂ ਦਵਾਈਆਂ ਵੀ ਦਾਨ ਕੀਤੀਆਂ ਗਈਆਂ।
ਇਸ ਮੌਕੇ ਸੰਸਥਾ ਦੇ ਪ੍ਰੈੱਸ ਸਕੱਤਰ ਬਲਰਾਜ ਸਿੰਘ, ਖ਼ਜ਼ਾਨਚੀ ਹਰੀਸ਼ ਵਿਰਦੀ, ਨੰਬਰਦਾਰ ਸੁਰੇਸ਼ ਕੁਮਾਰ ਕਲੇਰ ਬੁਲੰਦਪੁਰ, ਗੁਰਪ੍ਰੀਤ ਕਲੇਰ, ਨੰਬਰਦਾਰ ਸੁਰਿੰਦਰਪਾਲ ਨੁੱਸੀ, ਗੁਰਦਿਆਲ ਚੰਦ, ਸਾਬਕਾ ਸਰਪੰਚ ਰਾਜ ਕੁਮਾਰ ਤੇ ਦਵਿੰਦਰ ਸੁਰੀਲਾ ਨੇ ਕੈਂਪ ਨੂੰ ਸਫਲ ਬਣਾਉਣ ਲਈ ਸਹਿਯੋਗ ਦਿੱਤਾ। ਇਸ ਮੌਕੇ ਰੂੜਾ ਰਾਮ ਮਾਹੀ ਸਾਬਕਾ ਪ੍ਰਧਾਨ ਗੁਰੂ ਰਵਿਦਾਸ ਭਵਨ, ਮੋਹਨ ਸਿੰਘ ਸਾਬਕਾ ਸਰਪੰਚ, ਮਹਿੰਦਰ ਪਾਲ ਮਾਹੀ, ਬਿੱਟੂ ਰੰਧਾਵਾ, ਰਾਣੀ ਗਾਹਟ ਪ੍ਰਧਾਨ, ਵਰਿੰਦਰ ਨਰ, ਟੀਟਾ ਮਾਹੀ, ਆਸ਼ਾ ਵਰਕਰ ਗੁਰਬਖਸ਼ ਕੌਰ ਤੇ ਰੇਖਾ, ਸਾਬਕਾ ਪੰਚ ਜਸਵੀਰ ਕੌਰ ਤੇ ਪੰਚ ਲੱਕੀ ਆਦਿ ਸਨ।