ਹੋਮੀਓਪੈਥੀ ਕੈਂਪ ’ਚ 800 ਮਰੀਜ਼ਾਂ ਦਾ ਚੈਕਅੱਪ
ਸਮਰਾੜੀ ਵਿਖੇ ਫਰੀ ਹੋਮੀਓਪੈਥੀ ਮੈਗਾ ਕੈਂਪ ਦੌਰਾਨ 800 ਮਰੀਜ਼ਾਂ ਦਾ ਚੈੱਕ-ਅੱਪ
Publish Date: Wed, 25 Mar 2026 06:18 PM (IST)
Updated Date: Wed, 25 Mar 2026 06:20 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੱਪਰਾ : ਕਰੀਬੀ ਪਿੰਡ ਸਮਰਾੜੀ ਵਿਖੇ ਸਥਿਤ ਗੁਰੂਦੁਆਰਾ ਬਾਬਾ ਭਾਰਾ ਜੀ ਵਿਖੇ ਪੰਜਾਬ ਸਰਕਾਰ ਦੇ ਆਯੂਸ਼ ਵਿਭਾਗ ਵੱਲੋਂ ਡਾ. ਹੈਨੀਮਨ ਦੇ 271ਵੇਂ ਜਨਮ ਦਿਨ ਮੌਕੇ ਫਰੀ ਹੋਮੀਓਪੈਥੀ ਮੈਗਾ ਕੈਂਪ ਲਾਇਆ। ਇਸ ਮੌਕੇ ਡਾ. ਅੰਕਿਤ ਮਹਿਤਾ, ਡਾ. ਕਮਲਜੀਤ ਕੌਰ, ਡਾ. ਸ਼ਮਾ ਸੁਮਨ ਤੇ ਡਾ. ਅਰਚਨਾ ਕੋਹਲੀ ਦੀ ਅਗਵਾਈ ਹੇਠ ਯੋਗ ਡਾਕਟਰਾਂ ਦੀ ਟੀਮ ਨੇ 800 ਮਰੀਜ਼ਾਂ ਦਾ ਮੁਫਤ ਚੈੱਕ ਅੱਪ ਕੀਤਾ ਤੇ ਮੁਫਤ ਦਵਾਈਆਂ ਦਿੱਤੀਆਂ। ਇਸ ਮੌਕੇ ਮੈਡੀਕਲ ਟੀਮ ’ਚ ਸੀਮਾ, ਜਨਕ ਰਾਜ (ਡਿਸਪੈਂਸਰ), ਮਨੀਸ਼ ਕੁਮਾਰ ਤੇ ਮਨਜੀਤ ਕੁਮਾਰ ਵੀ ਹਾਜ਼ਰ ਸਨ।