- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
6ਵਾਂ ਆਯੂਸ਼ ਆਉਟਰੀਚ ਕੈਂਪ ਲਗਾਇਆ

-ਜਲੌਕਾ, ਅਗਨੀਕਰਮ ਨਾਲ ਕੀਤਾ ਗਿਆ ਇਲਾਜ
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫਸਰ ਜਲੰਧਰ ਡਾ. ਦੀਵਾਨ ਚੰਦ ਧੀਰ ਤੇ ਜ਼ਿਲ੍ਹਾ ਹੋਮਿਓਪੈਥੀ ਅਫਸਰ ਡਾ. ਰੁਪਿੰਦਰ ਕੌਰ ਦੀ ਅਗਵਾਈ ਹੇਠ ਅੱਜ 6ਵਾਂ ਆਯੂਸ਼ ਆਉਟਰੀਚ ਕੈਂਪ ਰਣਜੀਤ ਨਗਰ ਵਿਖੇ ਕਮਿਊਨਿਟੀ ਹਾਲ ਵਿਚ ਲਗਾਇਆ ਗਿਆ। ਕੈਂਪ ਦਾ ਉਦਘਾਟਨ ਜ਼ਿਲ੍ਹਾ ਆਯੁਰਵੈਦਿਕ ਅਫਸਰ ਡਾ. ਦੀਵਾਨ ਚੰਦ ਧੀਰ ਨੇ ਕੀਤਾ। ਡਾ. ਚੇਤਨ ਮਹਿਤਾ, ਡਾ. ਰਿਤੀਕਾ ਬਾਲੀ, ਉਪ ਵੈਦ ਮਨਦੀਪ ਕੌਰ ਤੇ ਅਮਿਤ ਸ਼ਰਮਾ ਤੇ ਸੁਨੀਲ ਕਮਲ ਦੀ ਟੀਮ ਨੇ 418 ਮਰੀਜ਼ਾਂ ਦਾ ਨਿਰੀਖਣ ਕਰ ਕੇ ਮੁਫਤ ਆਯੁਰਵੈਦਿਕ ਦਵਾਈਆਂ ਦਿੱਤੀਆਂ। ਡਾ. ਇੰਦੂ ਮਲਹੋਤਰਾ, ਡਾ. ਰਿਤੇਸ਼, ਫਾਰਮਾਸਿਸਟ ਜਗਤਾਰ, ਜਨਕ ਤੇ ਵਰਿੰਦਰ ਦੀ ਟੀਮ ਨੇ 276 ਮਰੀਜ਼ਾਂ ਦਾ ਨਿਰੀਖਣ ਕਰ ਕੇ ਮੁਫਤ ਹੋਮਿਓਪੈਥੀ ਦਵਾਈਆਂ ਦਿੱਤੀਆਂ। ਕੈਂਪ ’ਚ ਸੇਵਾ ਮੁਕਤ ਸੀਨੀਅਰ ਆਯੁਰਵੈਦਿਕ ਫਿਜ਼ੀਸ਼ੀਅਨ ਡਾ. ਰਜਿੰਦਰ ਕੁਮਾਰ,ਯੋਗਾ ਇੰਨਸਟਰਕਟਰ ਰੋਹਿਤ ਸ਼ਰਮਾ ਤੇ ਸੁਰਿੰਦਰ ਸਿੰਘ ਨੇ ਵਿਸ਼ੇਸ਼ ਸਹਿਯੋਗ ਕੀਤਾ। ਕੈਂਪ ’ਚ ਪੰਚਕਰਮ, ਜਲੌਕਾ, ਅਗਨੀ ਕਰਮ ਰਾਹੀਂ ਇਲਾਜ ਕੀਤਾ ਗਿਆ। 6 ਮਰੀਜ਼ਾਂ ਦੀ ਈਸੀਜੀ ਕੀਤੀ ਗਈ। 10 ਮਰੀਜ਼ਾਂ ਦਾ ਅਗਨੀਕਰਮ ,100 ਮਰੀਜ਼ਾਂ ਦਾ ਬੀਐੱਮਡੀ ਬੋਨ ਸਕੈਨ ਤੇ 178 ਮਰੀਜ਼ਾਂ ਦੀ ਸ਼ੂਗਰ ਚੈੱਕ ਕੀਤੀ ਗਈ।