- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
5ਵਾਂ ਸ੍ਰੀ ਸ਼ਿਆਮ ਮਹਾਉਤਸਵ 29 ਨੂੰ

-ਅੱਜ ਸਜਾਈ ਜਾਵੇਗੀ ਵਿਸ਼ਾਲ ਨਿਸ਼ਾਨ ਯਾਤਰਾ
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਸ੍ਰੀ ਖਾਟੂ ਸ਼ਿਆਮ ਸੇਵਾ ਮੰਡਲ ਸ਼ਾਹਕੋਟ ਵੱਲੋਂ 5ਵਾਂ ਸਾਲਾਨਾ ‘ਸ੍ਰੀ ਸ਼ਿਆਮ ਮਹਾਉਤਸਵ’ ਸਮਾਗਮ 29 ਨਵੰਬਰ ਨੂੰ ਲਕਸ਼ਮੀ ਨਾਰਾਇਣ ਮੰਦਰ ਵਿਖੇ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਮਹਾਉਤਸਵ ਦੇ ਸਬੰਧੀ 27 ਨਵੰਬਰ ਨੂੰ ਦੁਪਹਿਰ 3 ਵਜੇ ਨਿਸ਼ਾਨ ਯਾਤਰਾ ਸਜਾਈ ਜਾਵੇਗੀ। ਇਹ ਯਾਤਰਾ ਲਕਸ਼ਮੀ ਨਾਰਾਇਣ ਮੰਦਰ ਤੋਂ ਆਰੰਭ ਹੋ ਕੇ ਸ਼ਾਹਕੋਟ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਅਤੇ ਚੌਕਾਂ ਤੋਂ ਹੁੰਦੀ ਹੋਈ ਗੁਜ਼ਰੇਗੀ, ਜਿਸ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂ ਸ਼ਾਮਲ ਹੋ ਕੇ ਸ੍ਰੀ ਖਾਟੂ ਸ਼ਿਆਮ ਜੀ ਦਾ ਗੁਣਗਾਨ ਕਰਨਗੇ। 29 ਨਵੰਬਰ ਨੂੰ ਲਕਸ਼ਮੀ ਨਾਰਾਇਣ ਮੰਦਰ ’ਚ ਰਾਤ 8:30 ਵਜੇ ਸ੍ਰੀ ਸ਼ਿਆਮ ਸੰਕੀਰਤਨ ਸ਼ੁਰੂ ਹੋਵੇਗਾ। ਇਸ ਪਵਿੱਤਰ ਸਮਾਗਮ ਦੌਰਾਨ ਕਾਨਪੁਰ (ਉੱਤਰ ਪ੍ਰਦੇਸ਼) ਤੋਂ ਵਿਸ਼ੇਸ਼ ਤੌਰ 'ਤੇ ਪਹੁੰਚ ਰਹੀਆਂ ਪ੍ਰਸਿੱਧ ਭਜਨ ਗਾਇਕਾਵਾਂ ‘ਸ਼ਰਮਾ ਸਿਸਟਰਜ਼’ ਵੱਲੋਂ ਸ੍ਰੀ ਖਾਟੂ ਸ਼ਿਆਮ ਜੀ ਦੀ ਮਹਿਮਾ ਦਾ ਰਸਭਿੰਨਾ ਗੁਣਗਾਨ ਕੀਤਾ ਜਾਵੇਗਾ। ਸਮਾਗਮ ਦੌਰਾਨ ਸ੍ਰੀ ਸ਼ਿਆਮ ਦਰਬਾਰ ਦੀ ਅਲੌਕਿਕ ਸਜਾਵਟ, ਅੰਮ੍ਰਿਤਮਈ ਭੰਡਾਰਾ ਤੇ ਛੱਪਣ ਭੋਗ ਵਿਸ਼ੇਸ਼ ਖਿੱਚ ਦਾ ਕੇਂਦਰ ਰਹਿਣਗੇ। ਇਸ ਮੌਕੇ ਆਈਆਂ ਹੋਈਆਂ ਸੰਗਤਾਂ ਲਈ ਭੰਡਾਰਾ ਅਤੁੱਟ ਵਰਤਾਇਆ ਜਾਵੇਗਾ। ਇਸ ਮੌਕੇ ਨਿਤਿਨ ਸ਼ਰਮਾ, ਸੰਦੀਪ ਪੁਰੀ, ਕਮਲ ਸ਼ਰਮਾ, ਰਵੀਸ਼ ਗੋਇਲ, ਗਗਨ ਵਰਮਾ, ਸੁਧੀਰ ਅਰੋੜਾ, ਸ਼ੁਭਮ ਅਰੋੜਾ, ਆਸ਼ੂ ਅਗਰਵਾਲ, ਸਾਹਿਲ ਵਡੈਹਰਾ, ਸਮੀਰ ਅਰੋੜਾ, ਅਕਸ਼ੇ ਭੰਡਾਰੀ, ਮੋਹਿਤ ਪੁਰੀ ਆਦਿ ਹਾਜ਼ਰ ਸਨ।