- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਵ: ਮਾਤਾ ਪ੍ਰਕਾਸ਼ ਕੌਰ ਦੀ ਯਾਦ ’ਚ ਹੋਇਆ 5 ਦਿਨਾਂ ਪੇਂਡੂ ਖੇਡ ਮੇਲਾ ਸੰਪੰਨ

-ਜੇਤੂ ਖਿਡਾਰੀਆਂ ਨੂੰ ਦਿੱਤੀ ਗਈ ਨਗਦ ਰਾਸ਼ੀ ਤੇ ਸਨਮਾਨ ਚਿੰਨ੍ਹ
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਸਥਾਨਕ ਗੁਰਦੁਆਰਾ ਸਿੰਘਾ ਸ਼ਹੀਦਾ ਆਲੋਵਾਲ ਨੰਗਲ ਬੇਟ ਵਿਖੇ 5 ਰੋਜ਼ ਸਾਲਾਨਾ ਖੇਡ ਸਮਾਗਮ ਅਮਿੱਟ ਯਾਦਾ ਛੱਡਦਾ ਸੰਪੰਨ ਹੋਇਆ। ਜਾਣਕਾਰੀ ਦਿੰਦਿਆ ਬਾਬਾ ਸੁਖਵਿੰਦਰ ਸਿੰਘ ਆਲੋਵਾਲ ਨੇ ਦੱਸਿਆ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੇ ਖਿਡਾਰੀਆਂ ਨੇ ਇਨ੍ਹਾਂ ਖੇਡ ਮੁਕਾਬਲਿਆਂ ’ਚ ਆਪਣੀ ਸਰੀਰਕ ਤਾਕਤ ਦਾ ਇਸਤੇਮਾਲ ਕਰਕੇ ਸਰੋਤਿਆ ਤੋਂ ਵਾਹ ਵਾਹ ਖੱਟੀ ਤੇ ਵੱਡੇ ਇਨਾਮ ਵੀ ਹਾਸਲ ਕੀਤੇ। ਉਂਨ੍ਹਾਂ ਕਿਹਾ ਕਿ ਪੰਜਵੇਂ ਦਿਨ ਪੰਜਾਬ ਭਰ ’ਚ ਲੜਕੀਆਂ ਦੀਆਂ ਓਪਨ ਕਬੱਡੀ ਟੀਮਾ ਨੇ ਹਿੱਸਾ ਲਿਆ। ਜਦਕਿ ਲੜਕਿਆਂ ਦੇ ਓਪਨ ਕਬੱਡੀ ਮੁਕਾਬਲਿਆ ’ਚ 16 ਤੋਂ ਵੱਧ ਟੀਮਾ ਨੇ ਵੀ ਭਾਗ ਲਿਆ। ਬਾਬਾ ਸੁਖਵਿੰਦਰ ਨੇ ਕਿਹਾ ਕਿ ਜੇਤੂ ਟੀਮਾਂ ਨੂੰ ਡੇਰੇ ਵੱਲੋ ਸਨਮਾਨ ਚਿੰਨ੍ਹ ਤੇ ਵੱਡੇ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅੱਖਾਂ ਦਾ ਮੁਫਤ ਮੈਡੀਕਲ ਜਾਂਚ ਕੈਂਪ ਵੀ ਲਗਾਇਆ ਗਿਆ। ਜਿਸ ’ਚ ਵੱਡੀ ਗਿਣਤੀ ’ਚ ਮਰੀਜ਼ਾਂ ਨੇ ਲਾਹਾ ਲਿਆ ਤੇ ਸੱਭਿਆਚਾਰਕ ਪ੍ਰੋਗਰਾਮ ’ਚ ਨਰੋਲ ਧਾਰਮਿਕ ਗੀਤ ਗਾ ਕੇ ਕਲਾਕਾਰਾਂ ਨੇ ਖੂਬਖੂਬ ਰੰਗ ਬੰਨਿਆ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਜਰਨੈਲ ਸਿੰਘ ਤੇ ਬਾਬਾ ਸੁਖਵਿੰਦਰ ਸਿੰਘ ਆਲੋਵਾਲ ਨੇ ਸੰਗਤਾਂ ਸਮੇਤ ਸਮੂਹ ਦਾਨੀ ਪੁਰਸ਼ਾਂ ਸੰਤ ਮਹਾਪੁਰਸ਼ਾਂ ਤੇ ਹੋਰ ਸੇਵਾਦਾਰਾਂ ਦਾ ਸਮਾਗਮ ਵਿੱਚ ਪੁੱਜਣ ’ਤੇ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਰਜਿੰਦਰ ਸੰਧੂ ਕਾਂਗਰਸੀ ਆਗੂ ਪੇਡੂ ਖੇਡ ਮੇਲਾ ਕਰਵਾਉਣ ਸੰਤਾ ਬਾਬਾ ਜਰਨੈਲ ਸਿੰਘ, ਸੰਤ ਬਾਬਾ ਸੁਖਵਿੰਦਰ ਸਿੰਘ ਦਾ ਸਲਾਘਯੋਗ ਕਦਮ ਦੱਸਿਆ ਤੇ ਵਧਾਈਆਂ ਦਿੱਤੀਆਂ। ਇਸ ਮੌਕੇ ਬੀਬੀ ਕਰਮਜੀਤ ਕੌਰ ਸੰਧੂ, ਅਮਨਜੋਤ ਕੌਰ ਸੰਧੂ, ਡਾਕਟਰ ਅਮਰਜੋਤ ਸੰਧੂ, ਡਾਕਟਰ, ਐਡਵੋਕੇਟ, ਲਖਵੀਰ ਕੌਰ, ਡਾ. ਅਮਨ ਅਰੋੜਾ ਅਰੋੜਾ ਹਸਪਤਾਲ ਫਿਲੌਰ, ਕਾਂਗਰਸੀ ਆਗੂ ਰਜਿੰਦਰ ਸੰਧੂ, ਸਾਹਿਬ ਸਿੰਘ ਸਾਭੀ ਆਗੂ ਕਿਸਾਨ ਯੂਨੀਅਨ, ਪ੍ਰਮਜੀਤ ਸਿੰਘ ਐੱਸਐੱਚਓ ਫਿਲੌਰ, ਵਿਕਰਮਜੀਤ ਸਿੰਘ ਚੌਧਰੀ ਵਿਧਾਇਕ ਫਿਲੌਰ, ਏਐੱਸਆਈ ਪ੍ਰਮਜੀਤ ਸਿੰਘ ਫਿਲੌਰ, ਹਰਦੇਵ ਸਿੰਘ ਮੱਲ੍ਹੀ, ਰਾਮ ਦਾਸ, ਪ੍ਰਿਥੀ ਚੰਦ, ਮਨਜੀਤ ਸਿੰਘ, ਬਿੱਲਾ. ਜਗਜੀਤ ਸਿੰਘ, ਹਰਮਿੰਦਰ ਸਿੰਘ, ਮੇਜਰ ਸਿੰਘ ਯੂਥ ਆਗੂ, ਗੁਰਮੇਲ ਸਿੰਘ, ਅਸ਼ੋਕ ਫਿਲੋਰੀਆ, ਭਾਈ ਦਾਰਾ ਸਿੰਘ, ਹਰਜੀਤ ਸਿੰਘ ਤੇ ਭਾਈ ਬਲਦੇਵ ਆਦਿ ਸਨ।