- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐੱਮਜੀਐੱਨ ਪਬਲਿਕ ਸਕੂਲ ਵਿਖੇ 52ਵਾਂ ਸਾਲਾਨਾ ਖੇਡ ਸਮਾਗਮ ਕਰਵਾਇਆ

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਐੱਮਜੀਐੱਨ ਪਬਲਿਕ ਸਕੂਲ ਦੇ ਮੈਦਾਨ ’ਚ ਅੱਜ ਪਹਿਲੇ ਦਿਨ ਸਲਾਨਾ ਖੇਡ ਸਮਾਗਮ ਦਾ ਆਰੰਭ ਊਰਜਾ ਤੇ ਉਤਸ਼ਾਹ ਭਰਪੂਰ ਰਿਹਾ। ਵੱਕਾਰੀ ਦੋ-ਰੋਜ਼ਾ 52 ਵੇਂ ਸਾਲਾਨਾ ਖੇਡ ਸਮਾਗਮ ਦੇ ਪਹਿਲੇ ਦਿਨ 22 ਅਕਤੂਬਰ ਦੀ ਮੁੱਖ ਮਹਿਮਾਨ, ਰਾਜਵਿੰਦਰ ਕੌਰ (ਜਨਰਲ ਸਕੱਤਰ ਤੇ ਰਾਜ ਪੱਧਰੀ ਬਾਸਕਿਟ ਬਾਲ ਕਮੇਟੀ ਮੈਂਬਰ) ਦਾ ਸੰਸਥਾ ’ਚ ਪਹੁੰਚਣ 'ਤੇ ਫੁੱਲਾਂ ਨਾਲ਼ ਨਿੱਘਾ ਸੁਆਗਤ ਕੀਤਾ ਗਿਆ। ਸਕੂਲ ਦੇ ਐੱਨਸੀਸੀ ਦੇ ਵਿਦਿਆਰਥੀਆਂ ਵੱਲੋਂ ਇਕ ਪ੍ਰਭਾਵਸ਼ਾਲੀ ਮਾਰਚ ਪਾਸਟ ਕੱਢਿਆ ਗਿਆ। ਸਪੋਰਟਿੰਗ ਐਕਸਟਰਾਵੈਗਨਜ਼ਾ, ਜਿਸ ’ਚ ਵੱਖ-ਵੱਖ ਸ਼੍ਰੇਣੀਆਂ ’ਚ ਟਰੈਕ ਤੇ ਫੀਲਡ ਈਵੈਂਟਾਂ ਦੀ ਇਕ ਵਿਸ਼ਾਲ ਸ਼੍ਰੇਣੀ ਸ਼ਾਮਲ ਹੋਈ ਸੀ, ਉਨ੍ਹਾਂ ਨੂੰ ਮੁੱਖ ਮਹਿਮਾਨ ਨੇ ਰਾਜ ਤੇ ਜ਼ਿਲ੍ਹਾ ਖੇਡ ਪ੍ਰਾਪਤੀਆਂ ਕਰਕੇ ਮੈਡਲਾਂ ਨਾਲ਼ ਸਨਮਾਨਿਤ ਕੀਤਾ। ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਨੇ ਜੇਤੂਆਂ ਨੂੰ ਵਧਾਈ ਦਿੱਤੀ ਤੇ ਸਾਰੇ ਵਿਦਿਆਰਥੀਆਂ ਨੂੰ ਖੇਡਾਂ ’ਚ ਪੂਰੇ ਉਤਸ਼ਾਹ ਨਾਲ਼ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਪ੍ਰਿੰਸੀਪਲ ਕੰਵਲਜੀਤ ਸਿੰਘ ਰੰਧਾਵਾ, ਸੰਗੀਤਾ ਭਾਟੀਆ (ਹੈੱਡ ਮਿਸਟ੍ਰੈਸ ਕਮ ਅਕਾਦਮਿਕ ਕੋਆਰਡੀਨੇਟਰ) ਤੇ ਸਕੂਲ ਕੋਆਰਡੀਨੇਟਰ ਦੇ ਨਾਲ, ਮੁੱਖ ਮਹਿਮਾਨ ਨੂੰ ਇਸ ਮੌਕੇ 'ਤੇ ਪਹੁੰਚਣ ਤੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਲਈ ਧੰਨਵਾਦ ਤੇ ਸਨਮਾਨ ਦੇ ਚਿੰਨ੍ਹ ਵਜੋਂ ਇਕ ਯਾਦਗਾਰੀ ਚਿੰਨ੍ਹ ਪੇਸ਼ ਕੀਤਾ।