- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਲੰਧਰ ਵਿੱਚ ਸਾਈਬਰ ਧੋਖਾਧੜੀ

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ
ਜਲੰਧਰ ਦੀ ਜਨਕ ਸ਼ਰਮਾ ਦੇ ਪੰਜਾਬ ਨੈਸ਼ਨਲ ਬੈਂਕ ਖਾਤੇ ’ਚੋਂ ਬੁੱਧਵਾਰ ਸਵੇਰੇ ਆਨਲਾਈਨ ਲੈਣ-ਦੇਣ ਰਾਹੀਂ ਕਥਿਤ ਤੌਰ 'ਤੇ ਲਗਭਗ 52,000 ਰੁਪਏ ਕਢਵਾ ਲਏ ਗਏ। ਪੀੜਤ ਪਰਿਵਾਰ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਨਾ ਤਾਂ ਆਪਣੇ ਮੋਬਾਈਲ ਫੋਨ 'ਤੇ ਕੋਈ ਸ਼ੱਕੀ ਲਿੰਕ ਮਿਲਿਆ ਅਤੇ ਨਾ ਹੀ ਕੋਈ ਓਟੀਪੀ। ਮੁਕੇਸ਼ ਦੇਵ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਮਾਤਾ ਜਨਕ ਸ਼ਰਮਾ ਸਵੇਰੇ ਕਰੀਬ 8:30 ਵਜੇ ਮੰਦਰ ਗਏ ਸਨ। ਇਸ ਦੌਰਾਨ ਉਨ੍ਹਾਂ ਦੇ ਮੋਬਾਈਲ ਫੋਨ 'ਤੇ ਬੈਂਕ ਲੈਣ-ਦੇਣ ਸਬੰਧੀ ਸੰਦੇਸ਼ ਲਗਾਤਾਰ ਆਉਣੇ ਸ਼ੁਰੂ ਹੋ ਗਏ। ਘਰ ਪਰਤਣ ਤੇ ਫੋਨ ਚੈੱਕ ਕਰਨ 'ਤੇ ਉਨ੍ਹਾਂ ਨੂੰ ਪਤਾ ਲੱਗਾ ਕਿ ਖਾਤੇ ਵਿੱਚੋਂ ਲਗਭਗ 52,000 ਰੁਪਏ ਕਢਵਾ ਲਏ ਗਏ ਹਨ। ਪਰਿਵਾਰ ਤੁਰੰਤ ਬੈਂਕ ਪਹੁੰਚਿਆ ਤਾਂ ਜੋ ਖਾਤਾ ਬਲਾਕ ਕਰਵਾਇਆ ਜਾ ਸਕੇ ਅਤੇ ਬੈਂਕ ਅਧਿਕਾਰੀਆਂ ਨੂੰ ਸਾਰੇ ਮਾਮਲੇ ਬਾਰੇ ਜਾਣੂ ਕਰਵਾਇਆ। ਪੀੜਤ ਜਨਕ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਪੈਸੇ ਆਪਣੇ ਜੱਦੀ ਪਿੰਡ, ਕਮਾਹੀ ਦੇਵੀ ਦੇ ਸ਼ਿਵ ਮੰਦਰ ਵਿੱਚ ਸੇਵਾ ਅਤੇ ਧਾਰਮਿਕ ਕਾਰਜਾਂ ਲਈ ਵੱਖਰੇ ਰੱਖੇ ਸਨ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਬੈਂਕ ਪ੍ਰਬੰਧਨ, ਪ੍ਰਸ਼ਾਸਨ ਤੇ ਪੰਜਾਬ ਨੈਸ਼ਨਲ ਬੈਂਕ ਦੇ ਉੱਚ ਅਧਿਕਾਰੀ ਖਾਸ ਕਰਕੇ ਏਜੀਐੱਮ ਨਿਰਪੱਖ ਜਾਂਚ ਕਰਨ ਤੇ ਉਨ੍ਹਾਂ ਦੀ ਮਿਹਨਤ ਦੀ ਕਮਾਈ ਵਾਪਸ ਦਿਵਾਉਣ ਵਿੱਚ ਮਦਦ ਕਰਨ।