- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁਫ਼ਤ ਆਯੁਰਵੇਦ ਕੈਂਪ ’ਚ 507 ਮਰੀਜਾਂ ਦੀ ਕੀਤੀ ਜਾਂਚ

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ
11ਵੇਂ ਆਯੁਰਵੈਦ ਦਿਹਾੜੇ ਦੇ ਮੌਕੇ ਡਾਇਰੈਕਟਰ ਆਯੁਰਵੈਦਾ ਪੰਜਾਬ ਡਾ. ਰਮਨ ਕੁਮਾਰ ਖੰਨਾ ਅਤੇ ਡਾਇਰੈਕਟਰ ਹੋਮਿਓਪੈਥੀ ਡਾ. ਹਰਿੰਦਰਪਾਲ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਜਲੰਧਰ ਡਾ.ਦੀਵਾਨ ਚੰਦ ਧੀਰ ਤੇ ਜ਼ਿਲ੍ਹਾ ਹੋਮਿਓਪੈਥੀ ਅਫਸਰ ਡਾ. ਰੁਪਿੰਦਰ ਕੌਰ ਦੀ ਅਗਵਾਈ ਹੇਠ ਜ਼ਿਲ੍ਹਾ ਜਲੰਧਰ ਦਾ ਨੌਵਾਂ ਮੁਫਤ ਆਯੂਸ਼ ਕੈਂਪ ਗੁਰਦੁਆਰਾ ਲੋਹ ਲੰਗਰ ਰੇਰੂ ਪਿੰਡ ਵਿਖੇ ਲਗਾਇਆ ਗਿਆ। ਜਿਸ ਦਾ ਉਦਘਾਟਨ ਯੂਨਾਨੀ ਅਫ਼ਸਰ ਡਾ.ਦਿਵਾਨਚੰਦ ਧੀਰ ਵੱਲੋ ਕੀਤਾ ਗਿਆ। ਕੈਂਪ ਵਿੱਚ ਆਯੂਰਵੇਦਿਕ ਵਿਭਾਗ ਦੀ ਟੀਮ ਡਾ.ਰੁਪਾਲੀ ਕੋਹਲੀ, ਡਾ.ਹੇਮੰਤ ਮਲਹੋਤਰਾ, ਡਾ.ਅਮਿਤ ਸਿੱਧੂ, ਉਪਵੈਦ ਅਮਿਤ ਸ਼ਰਮਾ, ਉਪਵੈਦ ਡਾ.ਸੁਮੀਤ ਕਲਿਆਣ, ਅਟੇਡੈਂਟ ਜੀਵਨ ਤਿਵਾੜੀ ਅਤੇ ਸਤਪਾਲ ਦੀ ਟੀਮ ਨੇ ਆਯੁਰਵੇਦ ਤਰੀਕੇ ਨਾਲ 507 ਮਰੀਜ਼ਾਂ ਦੀ ਜਾਂਚ ਕੀਤੀ ਅਤੇ ਮੁਫ਼ਤ ਦਵਾਈਆਂ ਦਿੱਤੀਆਂ। ਹੋਮਿਓਪੈਥੀ ਵਿਭਾਗ ਦੀ ਟੀਮ ਡਾ.ਅੰਕਿਤ ਮਹਿਤਾ, ਡਾ. ਰਾਜਿੰਦਰ ਕੁਮਾਰ, ਡਿਸਪੈਂਸਰ ਡਾ.ਜਗਤਾਰ ਤੇ ਅਟੇਡੈਂਟ ਮਨਜੀਤ ਕੁਮਾਰ ਦੀ ਟੀਮ ਨੇ ਹੋਮਿਓਪੈਥੀ ਪੱਧਤੀ ਨਾਲ 417 ਮਰੀਜ਼ਾਂ ਦੀ ਜਾਂਚ ਕਰਦੇ ਹੋਏ ਮੁਫ਼ਤ ਦਵਾਈਆਂ ਦਿੱਤੀਆਂ। 6 ਮਰੀਜ਼ਾਂ ਦਾ ਅਗਨੀਕਰਮ, 56 ਮਰੀਜ਼ਾਂ ਦਾ ਬੀ ਐਮ ਡੀ ਬੋਨ ਸਕੈਨ ਅਤੇ 55 ਮਰੀਜ਼ਾਂ ਦੀ ਸ਼ੂਗਰ ਚੈੱਕ ਕੀਤੀ ਗਈ। ਸੀਨੀਅਰ ਆਯੁਰਵੈਦਿਕ ਫਿਜਿਸ਼ਿਅਨ ਡਾ.ਚੇਤਨ ਮਹਿਤਾ ਤੇ ਏ.ਐਮ.ਓ ਡਾ.ਸੁਮਨ ਗਿੱਲ ਵੱਲੋਂ ਕੈਂਪ ਦਾ ਮੁਆਇਨਾ ਕੀਤਾ ਗਿਆ। ਕੈਂਪ ’ਚ ਸਾਬਕਾ ਸੀਨੀਅਰ ਆਯੁਰਵੈਦਿਕ ਫਿਜ਼ੀਸ਼ੀਅਨ ਡਾ. ਸੁਰਿੰਦਰ ਕਲਿਆਣ, ਡਾ.ਐਸ ਐਸ ਕੈਰੋਂ, ਅਨਿਲ ਕੋਹਲੀ, ਆਰੀਆ ਸਮਾਜ ਪੰਜਾਬ ਦੇ ਉਪ ਪ੍ਰਧਾਨ ਰਣਜੀਤ ਆਰੀਆ ਤੇ ਭੁਪਿੰਦਰ ਕੁਮਾਰ ਨੇ ਵਿਸ਼ੇਸ਼ ਸਹਿਯੋਗ ਕੀਤਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 14 ਸਤੰਬਰ ਨੂੰ ਫਰੀ ਆਯੂਸ਼ ਆਉਟਰੀਚ ਕੈਂਪ, ਗੁਰਦੁਆਰਾ ਸਿੰਘ ਸਭਾ, ਪ੍ਰਤਾਪ ਨਗਰ ’ਚ ਲਾਇਆ ਗਿਆ। ਕੈਂਪ ਵਿਚ ਕੁਲ 943 ਮਰੀਜ਼ ਆਏ, ਜਿਸ ’ਚ 533 ਮਰੀਜ਼ਾਂ ਦੀ ਆਯੁਰਵੈਦਿਕ ਪੱਧਤੀ ਅਤੇ 410 ਮਰੀਜ਼ਾਂ ਦੀ ਹੋਮਿੳਪੈਥਿਕ ਪੱਧਤੀ ਰਾਹੀਂ ਜਾਂਚ ਕੀਤੀ ਗਈ। ਕੈਂਪ ’ਚ ਸ਼ੂਗਰ ਜਾਂਚ, ਬੀਪੀ ਚੈਕ-ਅੱਪ, ਯੋਗ ਸੈਸ਼ਨ ਤੇ ਦਵਾਈਆਂ ਦਿੱਤੀਆਂ ਗਈਆਂ। ਕੈਂਪ ਵਿਚ ਡਾ. ਗੁਰਪ੍ਰੀਤ ਕੌਰ, ਡਾ. ਰਵਿੰਦਰਜੀਤ ਕੌਰ ਨੇ ਆਯੂਰਵੈਦਿਕ ਵਿਭਾਗ ਵੱਲੋਂ ਤੇ ਡਾ. ਸ਼ਮਾ ਸੁਮਨ, ਡਾ. ਕਮਲਜੀਤ ਨੇ ਹੋਮਿਓਪੈਥਿਕ ਵਿਭਾਗ ਵਲੋਂ ਮਰੀਜ਼ਾਂ ਦੀ ਜਾਂਚ ਕੀਤੀ। ਪਰਮਜੀਤ ਕੌਰ, ਨਿੰਦਰ ਸਿੰਘ, ਜਨਕ ਰਾਜ, ਜਗਤਾਰ ਸਿੰਘ ਵੱਲੋਂ ਮਰੀਜ਼ਾਂ ਨੂੰ ਦਵਾਈਆ ਦਿੱਤੀਆਂ ਗਈਆਂ। ਸੂਰਜ ਕੁਮਾਰ, ਗਣਪਤੀ ਮੈਡੀਕੋਜ਼, ਸੰਸਾਰਪੁਰ ਵੱਲੋਂ ਸ਼ੂਗਰ ਚੈੱਕਅਪ ਤੇ ਮਨੀਸ਼ ਕੁਮਾਰ , ਕੁਲਬੀਰ ਸਿੰਘ ਵੱਲੋਂ ਰਜਿਸਟੇਰਸ਼ਨ ਦਾ ਕੰਮ ਕੀਤਾ ਗਿਆ। ਇਲਾਕਾ ਵਾਸੀਆਂ ਨੇ ਇਸ ਕੈਂਪ ਦੀ ਸ਼ਲਾਘਾ ਕੀਤੀ ਸੀ।