ਦਿਨ-ਦਿਹਾੜੇ 4 ਸਾਲਾ ਬੱਚੇ ਅਗਵਾ ਦਿਨ-ਦਿਹਾੜੇ 4 ਸਾਲਾ ਬੱਚੇ ਨੂੰ ਕੀਤਾ ਅਗਵਾ
Publish Date: Thu, 17 Sep 2026 07:34 PM (IST)
Updated Date: Thu, 17 Sep 2026 07:35 PM (IST)
-ਲਾਈਵ ਫੁਟੇਜ ਆਈ ਸਾਹਮਣੇ ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਬਸਤੀ ਬਾਵਾ ਖੇਲ ਦੀ ਸਬ ਚੌਕੀ ਲੈਦਰ ਕੰਪਲੈਕਸ ਦੇ ਅਧਿਕਾਰ ਖੇਤਰ ’ਚ ਆਉਂਦੇ ਇਲਾਕੇ ’ਚੋਂ 4 ਸਾਲਾ ਬੱਚੇ ਦੇ ਅਗਵਾ ਹੋ ਗਿਆ। ਅੱਜ ਦੁਪਹਿਰ 1:45 ਵਜੇ, ਚਿੱਟੇ ਰੰਗ ਦੇ ਸਕੂਟਰ ਤੇ ਸਵਾਰ ਦੋ ਨੌਜਵਾਨਾਂ ਨੇ ਬੱਚੇ ਨੂੰ ਅਗਵਾ ਕਰ ਲਿਆ ਤੇ ਮੌਕੇ ਤੋਂ ਫਰਾਰ ਹੋ ਗਏ। ਇਸ ਘਟਨਾ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ, ਇਸ ’ਚ ਇਕ ਨੌਜਵਾਨ ਨੇ ਮਾਸਕ ਪਾਇਆ ਹੋਇਆ ਹੈ, ਜਦਕਿ ਦੂਜੇ ਦਾ ਚਿਹਰਾ ਸਾਫ਼ ਦਿਖਾਈ ਦੇ ਰਿਹਾ ਹੈ। ਨੌਜਵਾਨਾਂ ਨੂੰ ਦੁਪਹਿਰ 2:08 ਵਜੇ ਬੱਚੇ ਨੂੰ ਲੈ ਕੇ ਜਾਂਦੇ ਹੋਏ ਦੇਖਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਸਕੂਟਰ ਤੇ ਕੋਈ ਨੰਬਰ ਪਲੇਟ ਨਹੀਂ ਸੀ। ਏਸੀਪੀ ਅਤਿਸ਼ ਭਾਟੀਆ ਨੇ ਦੱਸਿਆ ਕਿ ਲੈਦਰ ਕੰਪਲੈਕਸ ਪੁਲਿਸ ਚੌਕੀ ਨੂੰ ਦੁਪਹਿਰ ਵੇਲੇ ਸੂਚਨਾ ਮਿਲੀ ਸੀ ਕਿ ਸਕੂਟਰ ਸਵਾਰ ਦੋ ਨੌਜਵਾਨਾਂ ਨੇ ਗਲੀ ’ਚ ਖੇਡ ਰਹੇ 4 ਸਾਲਾ ਬੱਚੇ ਨੂੰ ਅਗਵਾ ਕਰ ਲਿਆ ਹੈ। ਨੌਜਵਾਨਾਂ ਵੱਲੋਂ ਬੱਚੇ ਨੂੰ ਲੈ ਕੇ ਜਾਣ ਵਾਲੀ ਸੀਸੀਟੀਵੀ ਫੁਟੇਜ ਹਾਸਲ ਕਰ ਲਈ ਗਈ ਹੈ ਤੇ ਸਾਰੀਆਂ ਪੁਲਿਸ ਚੌਕੀਆਂ ਨੂੰ ਭੇਜ ਦਿੱਤੀ ਗਈ ਹੈ। ਏਸੀਪੀ ਨੇ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਹੈ ਤੇ ਕਿਹਾ ਹੈ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਦਿੰਦੇ ਗੋਲਡੀ ਨੇ ਦੱਸਿਆ ਕਿ ਬੱਚੇ ਗਲੀ ’ਚ ਖੇਡ ਰਹੇ ਸਨ ਜਦੋਂ ਉਕਤ ਘਟਨਾ ਵਾਪਰੀ। ਪੀੜਤ ਬੱਚੇ ਦੀ ਮਾਂ ਸ਼ਾਨੂ ਨੇ ਦੱਸਿਆ ਕਿ ਅਗਵਾ ਹੋਣ ਤੋਂ ਪਹਿਲਾਂ ਉਸ ਦਾ ਪੁੱਤਰ ਕੁੰਜ ਗਲੀ ’ਚ ਖੇਡ ਰਿਹਾ ਸੀ। ਸੂਚਨਾ ਮਿਲਣ ’ਤੇ ਪੁਲਿਸ ਮੌਕੇ ਤੇ ਪਹੁੰਚ ਗਈ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।