- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ 42ਵਾਂ ਵਿਸ਼ਵਕਰਮਾ ਦਿਵਸ

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ
ਵਿਸ਼ਵਕਰਮਾ ਪ੍ਰਬੰਧਕ ਕਮੇਟੀ ਵਲੋਂ ਫੋਕਲ ਪੁਆਇੰਟ ਵਿਖੇ 42ਵਾਂ ਵਿਸ਼ਕਰਮਾ ਦਿਵਸ ਮਨਾਇਆ ਗਿਆ। ਇੱਕ ਹਫਤਾ ਪਹਿਲਾਂ ਆਰੰਭ ਹੋਏ ਸਮਾਗਮ ਦੌਰਾਨ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਹਾਲ ਵਿਖੇ ਸ੍ਰੀ ਸੁਮਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ। ਉਪਰੰਤ ਸਰਬੱਤ ਦੇ ਭਲੇ ਅਤੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਗਈ। ਵਿਸ਼ਕਰਮਾ ਮੰਦਰ ਵਿਖੇ ਸ਼੍ਰੀ ਵਿਸ਼ਵਕਰਮਾ ਪੁਰਾਣ ਦੇ ਭੋਗ ਪਾਏ ਗਏ। ਅੱਜ ਵਿਸ਼ਕਰਮਾ ਮੰਦਰ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਹਾਲ ਵਿਖੇ ਦੀਪ ਮਾਲਾ ਕੀਤੀ ਗਈ। ਕਰਤਾਰਪੁਰ ਤੋਂ ਆਏ ਪੰਡਿਤ ਸ਼ਿਅਰਾ, ਪੰਡਿਤ ਹਰਸ਼, ਪੰਡਿਤ ਰਾਜਨ, ਪੰਡਿਤ ਕੌਸ਼ਿਕ ਪੰਡਿਤ ਕ੍ਰਿਸ਼ਨ ਮੋਹਨ ਵੱਲੋਂ ਵਿਧੀ ਪੂਰਵਕ ਹਵਨ ਕੀਤਾ ਗਿਆ। ਹਵਨ ਜੱਗ ਵਿੱਚ ਦੁਆਬਾ ਕਾਲਜ ਦੇ ਸਾਬਕਾ ਪ੍ਰਿੰਸੀਪਲ ਨਰੇਸ਼ ਧਮਾਨ ਤੇ ਧਰੁਵ ਮਿੱਤਲ ਉਚੇਚੇ ਤੌਰ ’ਤੇ ਸ਼ਾਮਲ ਹੋਏ। ਹਵਨ ਉਪਰੰਤ ਝੰਡਾ ਚੜ੍ਹਾਉਣ ਦੀ ਰਸਮ ਨਿਭਾਈ ਗਈ। ਇਸ ਵਿੱਚ ਵਿਧਾਇਕ ਬਾਵਾ ਹੈਨਰੀ, ਰਾਣਾ ਜਸਮੀਤ ਸਿੰਘ ਮੰਦਰ ਕਮੇਟੀ ਦੇ ਪ੍ਰਧਾਨ ਮੋਹਨ ਸਿੰਘ ਝੀਤਾ, ਸੀਨੀਅਰ ਵਾਈਸ ਪ੍ਰਧਾਨ ਜਸਵਿੰਦਰ ਸਿੰਘ ਨਾਗੀ, ਚੇਅਰਮੈਨ ਸੁਖਦੇਵ ਰਾਜ,ਮੀਤ ਪ੍ਰਧਾਨ ਰਾਜ ਕਰਨ ਸਿੰਘ ਮਰਵਾਹਾ, ਵਿੱਤੀ ਸਕੱਤਰ ਗੁਰਜੀਤ ਸਿੰਘ ਮਰਵਾਹਾ, ਸ਼੍ਰੋਮਣੀ ਅਕਾਲੀ ਦਲ ਹਲਕਾ ਉਤਰੀ ਇੰਚਾਰਜ ਹਰਿੰਦਰ ਸਿੰਘ ਢੀਡਸਾ,ਅਕਾਲੀ ਆਗੂ ਕਰਤਾਰ ਸਿੰਘ ਬਿੱਲਾ ਠੇਕੇਦਾਰ, ਅਕਾਲੀ ਆਗੂ ਹੈਪੀ ਗਦਾਈਪੁਰ,ਅਮਰਜੀਤ ਸਿੰਘ ਚੱਢਾ, ਸਾਬਕਾ ਕੌਂਸਲਰ ਰਵੀ ਸੈਣੀ ਆਦਿ ਵੱਲੋਂ ਸੇਵਾਵਾਂ ਨਿਭਾਈਆਂ ਗਈਆਂ। ਇਸ ਮੌਕੇ ਮੇਅਰ ਵਨੀਤ ਧੀਰ, ਕੈਬਨਿਟ ਮੰਤਰੀ ਮਹਿੰਦਰ ਭਗਤ, ਨਰਿੰਦਰ ਸਿੰਘ ਭਾਰਜ, ਰਜਿੰਦਰ ਸਿੰਘ ਬੇਦੀ, ਫੋਕਲ ਪੁਆਇੰਟ ਐਕਸਟੈਨਸ਼ਨ ਦੇ ਪ੍ਰਧਾਨ ਨਰਿੰਦਰ ਸਿੰਘ ਸੱਗੂ, ਰੋਹਿਤ ਅਗਰਵਾਲ,ਸਾਬਕਾ ਵਿਧਾਇਕ ਰਜਿੰਦਰ ਬੇਰੀ, ਸਾਬਕਾ ਸੰਸਦੀ ਸਕੱਤਰ ਕੇਡੀ ਭੰਡਾਰੀ, ਬਲਰਾਮ ਕਪੂਰ, ਤੁਸ਼ਾਰ ਜੈਨ, ਬਲਵੰਤ ਸਿੰਘ ਜੰਡੂ, ਹਰਦੇਵ ਸਿੰਘ ਮਠਾਰੂ, ਕੁਲਵੰਤ ਸਿੰਘ ਕਲਸੀ, ਕਨਵਰਜੀਤ ਸਿੰਘ ਧੀਮਾਨ, ਡਾਕਟਰ ਰਜਿੰਦਰ ਸਿੰਘ ਰੀਹਲ ਡਾਇਰੈਕਟਰ ਟਰਾਂਸਪੋਰਟ ਪੰਜਾਬ, ਤਜਿੰਦਰ ਸਿੰਘ ਓਬੀ,ਭੁਪਿੰਦਰ ਸਿੰਘ ਊਬੀ, ਮਹਿੰਦਰ ਸਿੰਘ ,ਸੁਨੀਲ ਸ਼ਰਮਾ ,ਗੁਰਚਰਨ ਸਿੰਘ, ਅਮਰਜੋਤ ਸਿੰਘ ,ਹਰਦੀਪ ਸਿੰਘ, ਸੁਖਪ੍ਰੀਤ ਸਿੰਘ ਭਾਟੀਆ,ਨਵੀਨ ਚਾਵਲਾ, ਸੇਵਾ ਸਿੰਘ ਸੈਣੀ ਆਦਿ ਨੂੰ ਪ੍ਰਬੰਧਕ ਕਮੇਟੀ ਵੱਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਖੁੱਲ੍ਹੇ ਪੰਡਾਲ ਵਿੱਚ ਗਾਇਕ ਜੋਨੀ ਮਹੇ ਤੇ ਕਲਿਆਣ ਮੋਗੇ ਵਾਲਿਆਂ ਵੱਲੋਂ ਬਾਬਾ ਜੀ ਦਾ ਗੁਣ ਗਾਇਨ ਕੀਤਾ ਗਿਆ। ਸਟੇਜ ਸਕੱਤਰ ਦੀ ਸੇਵਾ ਪੰਜਾਬ ਦੇ ਰਫੀ ਕਵੀ ਰਸ਼ਪਾਲ ਸਿੰਘ ਪਾਲ ਵੱਲੋਂ ਨਿਭਾਈ ਗਈ।