ਖੋਖੇਵਾਲ ’ਚ 40 ਪਰਿਵਾਰ ਆਮ ਆਦਮੀ ਪਾਰਟੀ ’ਚ ਸ਼ਾਮਲ ਖੋਖੇਵਾਲ ’ਚ 40 ਪਰਿਵਾਰ ਆਮ ਆਦਮੀ ਪਾਰਟੀ ’ਚ ਸ਼ਾਮਲ
Publish Date: Tue, 06 Oct 2026 07:45 PM (IST)
Updated Date: Tue, 06 Oct 2026 07:47 PM (IST)
-ਵਿਧਾਇਕ ਇੰਦਰਜੀਤ ਕੌਰ ਮਾਨ ਨੇ ਕੀਤਾ ਸਵਾਗਤ ਰੇਸ਼ਮ ਲਾਲ, ਪੰਜਾਬੀ ਜਾਗਰਣ, ਬਿਲਗਾ : ਹਲਕਾ ਨੂਰਮਹਿਲ ਦੀ ਵਿਧਾਇਕਾ ਇੰਦਰਜੀਤ ਕੌਰ ਮਾਨ ਵੱਲੋਂ ਪਿੰਡਾਂ ਦੀਆਂ ਗਰਾਮ ਪੰਚਾਇਤਾਂ ਤੇ ਲੋਕਾਂ ਦੀਆਂ ਜ਼ਰੂਰਤਾਂ ਨੂੰ ਧਿਆਨ ’ਚ ਰੱਖਦਿਆਂ ਵਿਕਾਸ ਕਾਰਜਾਂ ਲਈ ਫੰਡ ਮੁਹੱਈਆ ਕਰਵਾਏ ਜਾ ਰਹੇ ਹਨ। ਇਸ ਤੋਂ ਇਲਾਵਾ ਲੋਕ ਮਿਲਣੀਆਂ ਦੌਰਾਨ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣ ਕੇ ਉਨ੍ਹਾਂ ਦੇ ਮੌਕੇ ’ਤੇ ਹੱਲ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਵਿਧਾਇਕਾ ਦੇ ਇਨ੍ਹਾਂ ਯਤਨਾਂ ਤੋਂ ਪ੍ਰਭਾਵਿਤ ਹੋ ਕੇ ਵੱਖ-ਵੱਖ ਪਾਰਟੀਆਂ ਨਾਲ ਸਬੰਧਤ ਲੋਕ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਰਹੇ ਹਨ। ਇਸੇ ਕੜੀ ਤਹਿਤ ਬਲਾਕ ਨੂਰਮਹਿਲ ਦੇ ਪਿੰਡ ਖੋਖੇਵਾਲ ’ਚ ਕਰਵਾਏ ਸਮਾਗਮ ਦੌਰਾਨ ਕਰੀਬ 40 ਪਰਿਵਾਰਾਂ ਦੇ ਮੈਂਬਰਾਂ ਨੇ ਹੋਰਨਾਂ ਪਾਰਟੀਆਂ ਨੂੰ ਛੱਡ ਕੇ ਵਿਧਾਇਕਾ ਇੰਦਰਜੀਤ ਕੌਰ ਮਾਨ ਦੀ ਅਗਵਾਈ ’ਚ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ। ਵਿਧਾਇਕਾ ਮਾਨ ਨੇ ਪਾਰਟੀ ’ਚ ਸ਼ਾਮਲ ਹੋਣ ਵਾਲੇ ਪਰਿਵਾਰਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਬਣਦਾ ਮਾਣ-ਸਤਿਕਾਰ ਦੇਣ ਦਾ ਭਰੋਸਾ ਦਿੱਤਾ। ਪਾਰਟੀ ’ਚ ਸ਼ਾਮਲ ਹੋਣ ਵਾਲਿਆਂ ਵਿੱਚ ਸਾਬਕਾ ਸਰਪੰਚ ਬਲਵੰਤ ਸਿੰਘ, ਜਰਨੈਲ ਸਿੰਘ, ਬੂਟਾ ਸਿੰਘ, ਸੋਹਣ ਸਿੰਘ, ਜਸਪ੍ਰੀਤ ਸਿੰਘ, ਸੁਖਬੀਰ ਸਿੰਘ, ਕੁਲਦੀਪ ਸਿੰਘ, ਸੁਖਪ੍ਰੀਤ ਸਿੰਘ, ਪ੍ਰੀਤਮ ਕੌਰ, ਪਰਵਿੰਦਰ ਸਿੰਘ, ਕਮਲਜੀਤ ਸਿੰਘ, ਸੁਖਦੇਵ ਸਿੰਘ, ਕੇਵਲ ਸਿੰਘ, ਬਲਜੀਤ ਸਿੰਘ, ਤੀਰਥ ਕੁਮਾਰ, ਜਗਪਾਲ ਸਮੇਤ ਹੋਰ ਪਿੰਡ ਵਾਸੀ ਸ਼ਾਮਲ ਸਨ। ਮਹਿਲਾਵਾਂ ’ਚ ਬਲਜੀਤ ਕੌਰ, ਹਰਜੀਤ ਕੌਰ, ਸਰਬਜੀਤ ਕੌਰ, ਸੁਨੀਤਾ ਰਾਣੀ, ਪਰਵਿੰਦਰ ਕੌਰ, ਪਵਿੱਤਰ ਕੌਰ, ਕਸ਼ਮੀਰ ਕੌਰ, ਕੁਲਵਿੰਦਰ ਕੌਰ, ਕੁਲਜੀਤ ਕੌਰ, ਪਲਵਿੰਦਰ ਕੌਰ, ਪ੍ਰੀਤਮ ਕੌਰ, ਬਲਜੀਤ ਕੌਰ, ਕੁਲਵਿੰਦਰ ਕੌਰ, ਰਾਜਦੀਪ ਕੌਰ, ਜਸਦੀਪ ਕੌਰ, ਜਸਵਿੰਦਰ ਕੌਰ, ਪਵਿੱਤਰ ਕੌਰ, ਸੁਖਪ੍ਰੀਤ ਕੌਰ, ਰੇਸ਼ਮਾ, ਰਮਨਜੀਤ ਕੌਰ, ਬੀਬੀ ਨਿਰਮਲਾ, ਕਮਲੇਸ਼ ਤੇ ਮੋਨਿਕਾ ਸਮੇਤ ਹੋਰ ਮਹਿਲਾਵਾਂ ਸ਼ਾਮਲ ਸਨ। ਇਸ ਸਮਾਗਮ ਨੂੰ ਸਫਲ ਬਣਾਉਣ ’ਚ ਪਿੰਦਰ ਸਿੰਘ, ਬੰਟੀ ਤੇ ਚੇਅਰਮੈਨ ਜਸਵੀਰ ਸਿੰਘ ਸੰਗੋਵਾਲ ਵੱਲੋਂ ਯਤਨ ਕੀਤੇ ਗਏ। ਇਸ ਮੌਕੇ ਕਿੰਦਾ ਨਾਗਰਾ, ਜਤਿੰਦਰ ਸਿੰਘ ਤਲਵਣ, ਹੈਪੀ ਲੱਧੜ, ਗੁਰਦੇਵ ਸਿੰਘ ਭੁੱਲਰ, ਨਰਿੰਦਰ ਕੁਮਾਰ ਸਮੇਤ ਹੋਰ ਪਾਰਟੀ ਆਗੂ ਤੇ ਵਰਕਰ ਹਾਜ਼ਰ ਸਨ।