ਕਬੱਡੀ ਟੂਰਨਾਮੈਂਟ ਤੇ ਛਿੰਝ ਮੇਲਾ ਅੱਜ ਤੋਂ
36ਵੀ ਖੇਡਾਂ ਪਿੰਡ ਗਾਧਰਾ ਦੀਆਂ ਸਵ ਮੋਦਨ ਸਿੰਘ ਯਾਦਗਾਰੀ ਕਬੱਡੀ ਟੂਰਨਾਮੈਂਟ ਤੇ ਸਾਲਾਨਾ ਛਿੰਝ ਮੇਲਾ 20, 21 ਫਰਵਰੀ ਨੂੰ
Publish Date: Thu, 19 Feb 2026 07:07 PM (IST)
Updated Date: Thu, 19 Feb 2026 07:09 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਹਿਤਪੁਰ : ਪਿੰਡ ਗਾਂਧਰਾ ’ਚ ਸਮੂਹ ਨਗਰ ਨਿਵਾਸੀਆਂ ਤੇ ਐੱਨਆਰਆਈ ਵੀਰਾਂ ਦੇ ਸਹਿਯੋਗ ਨਾਲ 20 ਤੇ 21 ਫਰਵਰੀ ਨੂੰ ਸਵਰਗਵਾਸੀ ਮੋਦਨ ਸਿੰਘ ਦੀ ਯਾਦ ’ਚ ਕਬੱਡੀ ਟੂਰਨਾਮੈਂਟ ਤੇ ਸਾਲਾਨਾ ਛਿੰਝ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਅੱਜ ਯੰਗ ਸਪੋਰਟਸ ਕਲੱਬ ਵੱਲੋਂ ਖੇਡ ਮੇਲੇ ਦਾ ਪੋਸਟਰ ਜਾਰੀ ਕੀਤਾ ਗਿਆ। ਪ੍ਰਬੰਧਕਾਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ 20 ਫਰਵਰੀ ਨੂੰ ਕਬੱਡੀ ਦੇ ਰੋਮਾਂਚਕ ਮੁਕਾਬਲੇ ਤੇ ਐਥਲੈਟਿਕਸ ਮੁਕਾਬਲੇ ਕਰਵਾਏ ਜਾਣਗੇ, ਜਦਕਿ 21 ਫਰਵਰੀ ਨੂੰ ਕੁਸ਼ਤੀਆਂ ਕਰਵਾਈਆਂ ਜਾਣਗੀਆਂ। ਪ੍ਰਬੰਧਕਾਂ ਨੇ ਇਲਾਕੇ ਦੇ ਖਿਡਾਰੀਆਂ ਤੇ ਖੇਡ ਪ੍ਰੇਮੀਆਂ ਨੂੰ ਵੱਡੀ ਗਿਣਤੀ ’ਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਹੈ। ਇਸ ਮੌਕੇ ਐੱਨਆਰਆਈ ਵੀਰ ਸੁਖਵਿੰਦਰ ਸਿੰਘ ਕੰਗ (ਅਮਰੀਕਾ), ਮੇਜਰ ਸਿੰਘ ਰੰਧਾਵਾ (ਯੂਕੇ), ਲਹਿੰਬਰ ਸਿੰਘ (ਕਨੇਡਾ) ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਤੋਂ ਇਲਾਵਾ ਜੋਗ ਸਿੰਘ (ਅਮਰੀਕਾ), ਯਾਦਵਿੰਦਰ ਸਿੰਘ, ਗੁਰਭੇਜ ਸਿੰਘ, ਸਤਨਾਮ ਸਿੰਘ, ਹਰਪ੍ਰੀਤ ਸਿੰਘ ਗਾਖਲ, ਕੁਲਵੰਤ ਸਿੰਘ ਸੋਢੀ, ਕੁਲਵੰਤ ਪਹਿਲਵਾਨ, ਸੁਚਾ ਸਿੰਘ (ਸਾਬਕਾ ਸਰਪੰਚ), ਗੁਰਬਚਨ ਸਿੰਘ, ਹਰਜਿੰਦਰ ਸਿੰਘ ਰੰਧਾਵਾ, ਸਰਬਜੀਤ ਸਿੰਘ, ਗੁਰਪ੍ਰੀਤ ਸਿੰਘ ਸੰਧੂ, ਉਲਫ਼ਤ ਮਸੀਹ (ਪੰਚ), ਵਿਜੇ ਕੁਮਾਰ (ਪੰਚ), ਨੱਥਾ ਸਿੰਘ, ਹਰਜੀਤ ਸਿੰਘ, ਸਦੀਕ ਗਿੱਲ, ਪਰਮਿੰਦਰ ਸਿੰਘ, ਜਤਿੰਦਰ ਸਿੰਘ ਸੰਧੂ, ਮਨਜੀਤ ਸਿੰਘ ਸੰਧੂ, ਬਲਕਾਰ ਸਿੰਘ (ਮੈਂਬਰ ਪੰਚਾਇਤ), ਤਰਸੇਮ ਸਿੰਘ, ਕਿਸਨ ਸਿੰਘ ਆਦਿ ਸ਼ਾਮਲ ਸਨ।