- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਸ, ਜਲੰਧਰ :

ਜਾਸ, ਜਲੰਧਰ : ਐਤਵਾਰ ਰਾਤ ਤੋਂ ਹੀ ਠੰਢੀਆਂ ਹਵਾਵਾਂ ਚੱਲਣ ਰਹੀਆਂ ਸਨ ਤੇ ਸੋਮਵਾਰ ਸਵੇਰੇ ਦੀ ਸ਼ੁਰੂਆਤ ਵੀ ਬੱਦਲਾਂ ਨਾਲ ਹੋਈ। ਸਵੇਰੇ 10 ਵਜੇ ਤੋਂ ਹਲਕੀ ਬੂੰਦਾਬਾਂਦੀ ਸ਼ੁਰੂ ਹੋ ਗਈ ਸੀ ਤੇ 10 ਵਜੇ ਤੋਂ 12 ਵਜੇ ਤੱਕ ਲਗਪਗ ਦੋ ਘੰਟੇ ਤੱਕ ਤੇਜ਼ ਮੀਂਹ ਪਿਆ। ਇਸ ਕਾਰਨ ਦਿਨ ਭਰ ਠੰਡ ਦਾ ਅਹਿਸਾਸ ਬਣਿਆ ਰਿਹਾ। ਮੌਸਮ ਵਿਭਾਗ ਵੱਲੋਂ 3.5 ਐੱਮਐੱਮ ਮੀਂਹ ਦਰਜ ਕੀਤਾ ਗਿਆ ਹੈ। ਇਸ ਕਾਰਨ ਸ਼ਹਿਰ ਦੇ ਅੰਦਰ ਹੀ ਨਹੀਂ, ਸਗੋਂ ਹਾਈਵੇ ਤੇ ਵੀ ਪਾਣੀ ਭਰਨ ਦੀ ਸਮੱਸਿਆ ਰਹੀ। ਦੋ ਪਹੀਆ ਤੇ ਚਾਰ ਪਹੀਆ ਦੋਹਾਂ ਦੇ ਚਾਲਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਜਿਥੇ ਪਾਣੀ ਭਰਨ ਕਾਰਨ ਹਰ ਕਿਸੇ ਦੀ ਰਫਤਾਰ ਮੱਠੀ ਸੀ ਅਤੇ ਜਾਮ ਦੀ ਸਥਿਤੀ ਵੀ ਬਣੀ ਰਹੀ। ਇਹ ਸਥਿਤੀ ਰਾਮਾ ਮੰਡੀ, ਪਰਾਗਪੁਰ ਜਾਂ ਚਹੇੜੂ ਦੀ ਹੋਵੇ, ਸਾਰੀਆਂ ਥਾਵਾਂ 'ਤੇ ਇਹ ਸਮੱਸਿਆ ਦਿਖਾਈ ਦਿੱਤੀ। ਇਸ ਤੋਂ ਇਲਾਵਾ ਲੱਦੇਵਾਲੀ, ਸੁੱਚੀ ਪਿੰਡ, ਲੰਮਾ ਪਿੰਡ ਆਦਿ ਇਲਾਕਿਆਂ ਵਿਚ ਵੀ ਪਾਣੀ ਭਰਨ ਦੀ ਸਮੱਸਿਆ ਰਹੀ। ਜਿਨ੍ਹਾਂ ਇਲਾਕਿਆਂ ਵਿਚ ਹਾਲ ਹੀ ਵਿਚ ਸੀਵਰੇਜ ਅਤੇ ਪਾਣੀ ਦੀ ਪਾਈਪਲਾਈਨ ਵਿਛਾਈ ਗਈ ਹੈ, ਉਥੇ ਦੀ ਸਥਿਤੀ ਹੋਰ ਵੀ ਖਰਾਬ ਰਹੀ। ਜਿੱਥੇ ਮਿੱਟੀ ਵਾਲੀ ਸਥਿਤੀ ਬਣਨ ਕਾਰਨ ਦੋ ਪਹੀਆ ਤੇ ਪੈਦਲ ਸੈਰ ਵਾਲਿਆਂ ਨੂੰ ਵੱਧ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ’ਚ ਜੰਨਤ ਐਵੇਨਿਊ, ਸ਼ਨਸ਼ਾਈਨ ਵੈਲੀ ਆਦਿ ਸ਼ਾਮਲ ਹਨ। ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦੋ ਦਿਨਾਂ ਵਿਚ ਵੀ ਆਂਸ਼ਿਕ ਤੌਰ 'ਤੇ ਬੱਦਲ ਛਾਏ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ।
ਹੁਣ ਜੇ ਤਾਪਮਾਨ ਦੀ ਗੱਲ ਕਰੀਏ ਤਾਂ ਦਿਨ ਦੇ ਸਮੇਂ ਇਹ ਤਾਪਮਾਨ 27.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਘੱਟੋ-ਘੱਟ ਤਾਪਮਾਨ 21 ਡਿਗਰੀ ਸੈਲਸੀਅਸ ਤੱਕ ਦਰਜ ਹੋਇਆ।
---
ਮੌਨਸੂਨ ਦੀ ਵਿਦਾਈ ਦਾ ਸਮਾਂ, 52 ਫੀਸਦੀ ਘੱਟ ਪਿਆ ਮੀਂਹ
ਜੂਨ ਤੋਂ ਸਤੰਬਰ ਮਹੀਨੇ ਤੱਕ ਹੀ ਮੌਨਸੂਨ ਦਾ ਸੀਜ਼ਨ ਹੁੰਦਾ ਹੈ, ਇਸ ਲਈ ਹੁਣ ਤੱਕ ਦੇ ਸੀਜ਼ਨ ਦੀ ਗੱਲ ਕਰੀਏ ਤਾਂ 257.2 ਐੱਮਐੱਮ ਮੀਂਹ ਦਰਜ ਕੀਤਾ ਗਿਆ ਹੈ ਜੋ ਕਿ ਆਮ ਤੋਂ 52 ਫੀਸਦ ਘੱਟ ਹੈ। ਇਸ ਤਰ੍ਹਾਂ, ਸੀਜ਼ਨ ਖਤਮ ਹੋਣ ਵਿਚ ਦੋ ਦਿਨ ਬਾਕੀ ਹਨ ਤੇ ਮੀਂਹ ਦੀ ਇਹ ਘਾਟ ਪੂਰੀ ਹੋਣਾ ਹੁਣ ਅਸੰਭਵ ਹੀ ਹੈ।