ਸੋਮਵਾਰ ਨੂੰ 30 ਵਕੀਲ ਭੁੱਖ ਹੜਤਾਲ ’ਤੇ ਬੈਠਣਗੇ ਐੱਲ.ਏ.ਡੀ.ਸੀ ਪਾਲਿਸੀ ਦੇ ਖ਼ਿਲਾਫ਼ ਸੋਮਵਾਰ ਨੂੰ 30 ਵਕੀਲ ਭੁੱਖ ਹੜਤਾਲ ’ਤੇ ਬੈਠਣਗੇ
Publish Date: Sat, 25 Jul 2026 08:15 PM (IST)
Updated Date: Sat, 25 Jul 2026 08:16 PM (IST)
ਚੰਦੀਪ ਭੱਲਾ, ਪੰਜਾਬੀ ਜਾਗਰਣ, ਜਲੰਧਰ ਲੀਗਲ ਏਡ ਡਿਫੈਂਸ ਕੌਂਸਲ ਪਾਲਿਸੀ ਦੇ ਖ਼ਿਲਾਫ਼ ਵਕੀਲਾਂ ਦਾ ਸੰਘਰਸ਼ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ ਤੇ ਲਗਾਤਾਰ ਵਕੀਲ ਭੁੱਖ ਹੜਤਾਲ ਕਰਕੇ ਇਸ ਪਾਲਿਸੀ ਖ਼ਿਲਾਫ਼ ਰੋਸ ਜ਼ਾਹਿਰ ਕਰ ਰਹੇ ਹਨ ਤੇ ਸੋਮਵਾਰ ਵੀ ਹੁਣ 30 ਵਕੀਲ ਭੁੱਖ ਹੜਤਾਲ ’ਤੇ ਬੈਠਣਗੇ। ਇਸ ਸਬੰਧੀ ਗੱਲਬਾਤ ਕਰਦੇ ਹੋਏ ਪ੍ਰਧਾਨ ਅਦਿੱਤਿਆ ਜੈਨ, ਸਕੱਤਰ ਰੋਹਿਤ ਗੰਭੀਰ ਨੇ ਦੱਸਿਆ ਕਿ ਸੋਮਵਾਰ ਇਸ ਭੁੱਖ ਹੜਤਾਲ ਦਾ 5ਵਾਂ ਦਿਨ ਹੈ ਤੇ ਇਸ ਦਿਨ ਐਡਵੋਕੇਟ ਗੁਰਮੇਲ ਸਿੰਘ ਲਿੱਧੜ (ਸਾਬਕਾ ਪ੍ਰਧਾਨ) ਸਮੇਤ ਐਡਵੋਕੇਟ ਸਤਨਾਮ ਸਿੰਘ ਹੁੰਦਲ, ਪ੍ਰਿਤਪਾਲ ਸਿੰਘ, ਰਜਿੰਦਰ ਕੁਮਾਰ ਮਹਿਮੀ, ਜਗਪਾਲ ਸਿੰਘ ਧੁੱਪੜ, ਗੁਰਚਰਨ ਸਿੰਘ, ਸੰਦੀਪ ਕੁਮਾਰ, ਵਿਕਾਸ ਥਾਪਰ, ਸੁਨੀਲ ਮੋਹਲ ਸ਼ਰਮਾ, ਨਿਖਿਲ ਸ਼ਰਮਾ, ਮਧੂ ਰਚਨਾ, ਗੌਰਵ ਆਨੰਦ, ਮਨੀ ਮਹਾਜਨ, ਰਾਹੁਲ ਨੰਦਾ, ਵਿਕਾਸ ਛਾਬੜਾ, ਕੁਨਾਲ ਅਰੋੜਾ, ਸਵੀਟੀ ਸੋਹਲ, ਅਵਿਨਾਸ਼ ਕੁਮਾਰ, ਰੂਬਲ, ਸੰਘਰਸ਼ ਭਗਤ, ਦਮਨਪ੍ਰੀਤ ਸਿੰਘ, ਰਿਸ਼ਭ ਗੁੰਬਰ, ਦੀਪਕ ਥਾਪਰ, ਅਭਿਮਨਿਊ ਮਹਿਤਾ, ਤਰਨਦੀਪ ਸਿੰਘ ਭਾਰਜ, ਮਨਸ਼ੇਰ ਸਿੰਘ ਧਾਲੀਵਾਲ, ਅਲੀਸ਼ਾ ਅਰੋੜਾ, ਮਾਨਵੀ ਉੱਪਲ, ਪਲਕ ਥਾਪਰ ਤੇ ਐਡਵੋਕੇਟ ਸੰਦੀਪ ਭੁੱਖ ਹੜਤਾਲ ’ਤੇ ਬੈਠਣਗੇ। ਵਕੀਲਾਂ ਨੇ ਇਹ ਵੀ ਕਿਹਾ ਕਿ ਜਦੋਂ ਤੱਕ ਇਹ ਪਾਲਿਸੀ ਵਾਪਸ ਨਹੀਂ ਹੁੰਦੀ ਇਹ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ। ਸ਼ਨਿਚਰਵਾਰ ਇਸ ਦੌਰਾਨ ਮੌਜੂਦ ਵਕੀਲਾਂ ’ਚ ਸੀਨੀਅਰ ਮੀਤ ਪ੍ਰਧਾਨ ਰਾਮ ਛਾਬੜਾ, ਸਾਬਕਾ ਪ੍ਰਧਾਨ ਰਾਜ ਕੁਮਾਰ ਭੱਲਾ, ਸੰਗੀਤਾ ਸੋਨੀ, ਤੇਜਿੰਦਰ ਸਿੰਘ ਧਾਲੀਵਾਲ, ਓਮ ਪਰਕਾਸ਼ ਸ਼ਰਮਾ, ਗੁਰਮੇਲ ਸਿੰਘ ਲਿੱਧੜ, ਅਸ਼ੋਕ ਸ਼ਰਮਾ, ਰਵੀਸ਼ ਮਲਹੋਤਰਾ, ਪ੍ਰਿਤਪਾਲ ਸਿੰਘ, ਪ੍ਰਸ਼ੋਤਮ ਕਪੂਰ ਤੇ ਵੱਡੀ ਗਿਣਤੀ ’ਚ ਹੋਰ ਵਕੀਲ ਮੈਂਬਰ ਮੌਜੂਦ ਸਨ।