- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼੍ਰੀ ਗਣਪਤੀ ਉਤਸਵ ਕਮੇਟੀ ਵੱਲੋਂ 27ਵੇਂ ਸਾਲਾਨਾ ਗਣਪਤੀ ਉਤਸਵ ਦਾ ਸ਼ੁਭ ਆਰੰਭ

ਸ਼ੈਲੀ, ਪੰਜਾਬੀ ਜਾਗਰਣ, ਜਲੰਧਰ
ਸ਼੍ਰੀ ਗਣਪਤੀ ਉਤਸਵ ਕਮੇਟੀ ਚੌਕ ਮਲਕਾ ਵੱਲੋਂ 27ਵੇਂ ਸਾਲਾਨਾ ਗਣਪਤੀ ਉਤਸਵ ਦੀ ਸ਼ੁਰੂਆਤ ਕੀਤੀ ਗਈ। ਉਤਸਵ ਦੇ ਪਹਿਲੇ ਦਿਨ ਸਵੇਰੇ ਪੰਡਿਤ ਵਿਨੋਦ ਦੀਕਸ਼ਿਤ ਵੱਲੋਂ ਗੌਰੀ ਗਣਪਤੀ ਪੂਜਨ ਉਪਰੰਤ ਹਵਨ ਯੱਗ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਸ਼ਰਧਾਲੂਆਂ ਨੇ ਭਾਗ ਲੈ ਕੇ ਗਣਪਤੀ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਪੂਜਾ ਦੇ ਮੁੱਖ ਯਜਮਾਨ 1008 ਸ਼੍ਰੀ ਮਹਾ ਮੰਡਲੇਸ਼ਵਰ ਬੰਸੀ ਦਾਸ ਪਹੁੰਚੇ। ਮਹੰਤ ਬੰਸੀ ਦਾਸ ਦੇ ਨਾਲ ਸਲੀਲ ਬਾਹਰੀ, ਹਿੰਦ ਕ੍ਰਾਂਤੀ ਦੇ ਪ੍ਰਧਾਨ ਮਨੋਜ ਨੰਨ੍ਹਾ ਤੇ ਜਤਿਨ ਗੁਲਾਟੀ ਨੇ ਗਣਪਤੀ ਜੀ ਦੀ ਵਿਧੀਵਤ ਪੂਜਾ-ਅਰਚਨਾ ਕੀਤੀ। ਪੂਜਾ ਉਪਰੰਤ ਮੁੱਖ ਯਜਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਰਾਜੇਸ਼ ਰਾਜਾ, ਦੀਪਕ ਮਹੇਂਦਰੂ, ਸੁਮਿਤ ਯੋਗੀ, ਸਾਹਿਲ ਅਰੋੜਾ, ਲੱਕੀ ਪੁਰੀ, ਵਰਦਾਨ ਮਹੇਂਦਰੂ, ਮੋਹਿਤ ਮਹੇਂਦਰੂ, ਗੌਰਵ ਪੁਰੀ, ਭੁਪਿੰਦਰ ਸ਼ਰਮਾ, ਕਨੀਆ, ਗੁਰਮੀਤ ਨਿੱਕਾ, ਅੰਨੇ ਕੋਹਲੀ, ਸਾਗਰ ਬਾਹਰੀ, ਗਵੀਸ਼ ਪੁਰੀ, ਵਿਕਰਾਂਤ ਬਾਹਰੀ, ਨੀਸ਼ੂ, ਕਾਕੂ ਅਗਰਵਾਲ, ਤਰੁਣ, ਡਿੰਪੀ ਸ਼ਰਮਾ, ਨਾਨੂ ਤਲਵਾਡ ਤੇ ਵਿਸ਼ਾਲ ਸ਼ਰਮਾ ਸਮੇਤ ਕਈ ਪਤਵੰਤੇ ਹਾਜ਼ਰ ਸਨ। ਇਸ ਤੋਂ ਬਾਅਦ ਮੰਦਰ ਮੂਰਤੀ ਤਾਰਾ ਦੇਵੀ ਮਹਿਲਾ ਸੰਕੀਰਤਨ ਮੰਡਲੀ ਦੀ ਪ੍ਰਧਾਨ ਨੀਰੂ ਕਪੂਰ ਦੀ ਅਗਵਾਈ ਹੇਠ ਸੰਕੀਰਤਨ ਕਰਵਾਇਆ ਗਿਆ। ਮੰਡਲੀ ਦੀਆਂ ਮੈਂਬਰਾਂ ਪ੍ਰਵੇਸ਼ ਅਰੋੜਾ, ਨੀਰੂ ਮਹੇਂਦਰੂ, ਸੋਨੀਆ ਮਹੇਂਦਰੂ, ਗੌਰੀ ਮਹੇਂਦਰੂ, ਉਰਮਿਲ ਮਹੇਂਦਰੂ, ਅਨੀਤਾ ਮਹੇਂਦਰੂ, ਆਸ਼ਾ ਬਾਹਰੀ, ਪ੍ਰਵੀਨ ਅਰੋੜਾ, ਮੀਨਾ ਪੁਰੀ, ਰਜਨੀ ਸ਼ਰਮਾ, ਸੂਮਨ ਸ਼ਰਮਾ, ਰੇਨੂ ਵਾਲਾ, ਮੋਨਿਕਾ, ਸੁਸ਼ਮਾ ਸੇਠੀ, ਕਾਂਤਾ, ਕੋਮਲ ਦੀਕਸ਼ਿਤ, ਸੂਮਨ ਠਾਕੁਰ, ਬੇਬੀ ਅਤੇ ਸੁਸ਼ਮਾ ਅਰੋੜਾ ਆਦਿ ਨੇ ਭਗਵਾਨ ਗਣਪਤੀ ਜੀ ਦਾ ਗੁਣਗਾਨ ਕੀਤਾ।