- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੁੰਨੜ ਕਲਾਂ ਵਿਖੇ ਮਾਤਾ ਸਲਾਣੀ ਜੀ ਦੇ ਦਰਬਾਰ 'ਤੇ 25ਵਾਂ ਸਾਲਾਨਾ ਦੀਵਿਆਂ ਦਾ ਸਮਾਗਮ ਸ਼ੁਰੂ

ਰੇਸ਼ਮ ਲਾਲ, ਪੰਜਾਬੀ ਜਾਗਰਣ, ਨੂਰਮਹਿਲ : ਨੇੜਲੇ ਪਿੰਡ ਸੁੰਨੜ ਕਲਾਂ ’ਚ ਸਥਿਤ ਜੈ ਮਾਤਾ ਸਲਾਣੀ ਜੀ ਦੇ ਪਾਵਨ ਦਰਬਾਰ 'ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 25ਵਾਂ ਸਾਲਾਨਾ ਦੀਵਿਆਂ ਦਾ ਸਮਾਗਮ ਮਨਾਇਆ ਜਾ ਰਿਹਾ ਹੈ। ਰਜੀਵ ਜੋਸ਼ੀ, ਕੁਲਵਿੰਦਰ ਸਿੰਘ ਜਵਾਹਰਕੇ ਤੇ ਅਵਤਾਰ ਚੰਦ ਨੇ ਦੱਸਿਆ ਕਿ 19 ਨਵੰਬਰ ਤੋਂ 23 ਨਵੰਬਰ ਤੱਕ ਹਰ ਰੋਜ਼ ਸ਼ਾਮ 5 ਵਜੇ ਫੇਰੀਆਂ ਕੱਢੀਆਂ ਜਾ ਰਹੀਆਂ ਹਨ, ਜਿਸ ’ਚ ਪਿੰਡ ਦੀਆਂ ਲੜਕੀਆਂ ਵੱਲੋਂ ਦੀਵੇ ਜਗਾ ਕੇ ਤੇ ਮਾਤਾ ਜੀ ਦੀਆਂ ਭੇਟਾਂ ਦਾ ਗੁਣਗਾਨ ਕਰਦਿਆਂ ਪਿੰਡ ਦੀ ਪ੍ਰਕਰਮਾ ਕੀਤੀ ਜਾਂਦੀ ਹੈ। ਉਪਰੰਤ ਮੰਦਰ ’ਚ ਦੀਵੇ ਜਗਾ ਕੇ ਪਰਿਵਾਰਾਂ ਦੀ ਸੁੱਖ-ਸ਼ਾਂਤੀ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਜਾਂਦੀ ਹੈ। 23 ਨਵੰਬਰ ਨੂੰ ਆਖਰੀ ਫੇਰੀ ਹੋਵੇਗੀ, ਜਦਕਿ 24 ਨਵੰਬਰ ਨੂੰ ਤੜਕੇ 4 ਵਜੇ ਮੰਦਰ ’ਚ ਰਵਾਇਤੀ 'ਤੁਲੇ ਤਾਰਨ' ਦੀ ਵਿਸ਼ੇਸ਼ ਰਸਮ ਅਦਾ ਕੀਤੀ ਜਾਵੇਗੀ। ਇਸ ਮੌਕੇ ਪਿੰਡ ਦੀਆਂ ਲੜਕੀਆਂ ਵੱਲੋਂ ਮੰਦਰ ਤੇ ਪਿੰਡ ’ਚ ਕੁੱਲ 101 ਆਟੇ ਦੇ ਦੀਵੇ ਜਗਾ ਕੇ ਮਾਤਾ ਜੀ ਪ੍ਰਤੀ ਆਸਥਾ ਦਾ ਪ੍ਰਗਟਾਵਾ ਕੀਤਾ ਜਾਵੇਗਾ।