ਵਿੱਤੀ ਵਰ੍ਹੇ ਦੇ ਆਖਰੀ ਦਿਨ ਹੋਈਆਂ 250 ਪ੍ਰਾਪਰਟੀ ਰਜਿਸਟਰੀਆਂ
ਜਾਸ, ਜਲੰਧਰ : ਵਿੱਤੀ
Publish Date: Mon, 30 Mar 2026 11:03 PM (IST)
Updated Date: Mon, 30 Mar 2026 11:06 PM (IST)
ਜਾਸ, ਜਲੰਧਰ : ਵਿੱਤੀ ਸਾਲ ਦੇ ਆਖਰੀ ਕੰਮਕਾਜੀ ਦਿਨ ਮੌਕੇ ’ਤੇ ਸੋਮਵਾਰ ਨੂੰ ਦੋਵੇਂ ਤਹਿਸੀਲਾਂ ’ਚ ਲੋਕਾਂ ਦੀ ਭੀੜ ਰਹੀ। ਪੂਰਾ ਭਰ ਦੋਵਾਂ ਤਹਿਸੀਲਾਂ ’ਚ ਲਗਪਗ 250 ਰਜਿਸਟਰੀਆਂ ਹੋਈਆਂ। ਮੰਗਲਵਾਰ ਨੂੰ ਸਰਕਾਰੀ ਛੁੱਟੀ ਹੈ ਤੇ ਨਰਾਤਿਆਂ ਦੀ ਸਮਾਪਤੀ ਕਾਰਨ ਪਿਛਲੇ ਪੂਰੇ ਹਫਤੇ ਪ੍ਰਾਪਰਟੀ ਰਜਿਸਟਰੀ ਕਰਨ ਵਾਲਿਆਂ ਦੀ ਤਹਿਸੀਲ ’ਚ ਭੀੜ ਬਣੀ ਰਹੀ।
ਮਾਹਿਰਾਂ ਦਾ ਕਹਿਣਾ ਹੈ ਕਿ ਵਿੱਤੀ ਸਾਲ ਦੇ ਕੰਮਕਾਜੀ ਦਿਨ ਮੌਕੇ ’ਤੇ ਲੋਕ ਟੈਕਸ ਯੋਜਨਾਬੰਦੀ, ਨਿਵੇਸ਼ ਸੰਤੁਲਨ ਤੇ ਕਾਨੂੰਨੀ ਰਸਮਾਂ ਨੂੰ ਪੂਰਾ ਕਰਨ ਲਈ ਇਸ ਸਮੇਂ ਨੂੰ ਤਰਜੀਹ ਦਿੰਦੇ ਹਨ। ਇਸ ਤੋਂ ਇਲਾਵਾ, ਨਰਾਤਰਿਆਂ ਦੌਰਾਨ ਕਈ ਲੋਕ ਸ਼ੁਭ ਕਾਰਜਾਂ ਨੂੰ ਰੋਕ ਦਿੰਦੇ ਹਨ ਤੇ ਉਸ ਤੋਂ ਬਾਅਦ ਇੱਕਠਿਆਂ ਵੱਡੀ ਗਿਣਤੀ ’ਚ ਰਜਿਸਟਰੀਆਂ ਕਰਵਾਉਣ ਆਉਂਦੇ ਹਨ, ਜਿਸ ਨਾਲ ਤਹਿਸੀਲ ’ਚ ਭੀੜ ਵਧ ਜਾਂਦੀ ਹੈ। ਇਸ ਕਾਰਨ ਦਫਤਰ ਦੇ ਮੁਲਾਜ਼ਮਾਂ ’ਤੇ ਵੀ ਕੰਮ ਦਾ ਬੋਝ ਦਿਖਾਈ ਦਿੱਤਾ। ਨਾਲ ਹੀ ਨਿਯਮਤ ਅੰਪਾਇੰਟਮੈਂਟ ਦੇ ਨਾਲ-ਨਾਲ ਫੌਰੀ ਅੰਪਾਇੰਟਮੈਂਟ ਦੀਆਂ ਵੀ ਬੁਕਿੰਗ ਹੋਈ, ਜਿਸ ਲਈ ਹਰ ਅੰਪਾਇੰਟਮੈਂਟ ’ਤੇ ਪੰਜ ਹਜ਼ਾਰ ਰੁਪਏ ਦੀ ਫੀਸ ਲੱਗਦੀ ਹੈ। ਹਾਲਾਂਕਿ ਪਿਛਲੇ ਹਫਤੇ ਦੇ ਆਖਰੀ ਦਿਨ ਸ਼ੁੱਕਰਵਾਰ ਨੂੰ ਦੋਵਾਂ ਤਹਿਸੀਲਾਂ ’ਚ 25 ਫੌਰੀ ਅੰਪਾਇੰਟਮੈਂਟ ਹੋਈਆਂ ਸਨ, ਜਿਸ ਨਾਲ ਸਰਕਾਰ ਦੇ ਖਜ਼ਾਨੇ ’ਚ 1.25 ਲੱਖ ਦਾ ਫਾਇਦਾ ਹੋਇਆ ਸੀ।