- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਕਰਮਪੁਰਾ ਤੋਂ ਸ਼ਰਧਾ ਭਾਵਨਾ ਨਾਲ ਸਜਾਈ ਗਈ 21ਵੀਂ ਪ੍ਰਭਾਤ ਫੇਰੀ

ਸ਼ੈਲੀ, ਪੰਜਾਬੀ ਜਾਗਰਣ, ਜਲੰਧਰ
ਸ੍ਰੀ ਚੈਤਨਯ ਮਹਾਪ੍ਰਭੂ ਰਾਧਾ ਮਾਧਵ ਮੰਦਰ ਵੱਲੋਂ ਕਾਰਤਿਕ (ਦਾਮੋਦਰ) ਮਹੀਨੇ ਦੇ ਪਾਵਨ ਮੌਕੇ 'ਤੇ ਰੋਜ਼ਾਨਾ ਕੱਢੀਆਂ ਜਾ ਰਹੀਆਂ ਪ੍ਰਭਾਤ ਫੇਰੀਆਂ ਦੀ ਲੜੀ ਤਹਿਤ 21ਵੀਂ ਪ੍ਰਭਾਤ ਫੇਰੀ ਰਾਜੇਸ਼ ਸ਼ਰਮਾ ਦੇ ਨਿਵਾਸ ਸਥਾਨ ਵਿਕਰਮਪੁਰਾ ਤੋਂ ਕੱਢੀ ਗਈ।
ਸੰਕੀਰਤਨ ਦਾ ਆਰੰਭ ਪੁਜਾਰੀ ਦੀਨਾਰਤੀ ਹਰ ਦਾਸ ਪ੍ਰਭੂ, ਰਾਜੇਸ਼ ਸ਼ਰਮਾ, ਕਪਿਲ ਸ਼ਰਮਾ, ਮਿੰਟੂ ਕਸ਼ਯਪ, ਮਨੋਜ ਕੌਸ਼ਲ, ਸੁਰੇਸ਼ ਕੁਮਾਰ, ਅੰਬਰੀਸ਼ ਕਸ਼ਯਪ, ਪੁਰਸ਼ੋਤਮ ਤੇ ਸ਼ਾਸ਼ਵਤ ਗੁਪਤਾ ਵੱਲੋਂ ਗੁਰੂ ਵੰਦਨਾ, ਵੈਸ਼ਨਵ ਵੰਦਨਾ ਅਤੇ ਪੰਚਤੱਤਵ ਦੀ ਵੰਦਨਾ ਨਾਲ ਕੀਤਾ ਗਿਆ। ਪ੍ਰਭਾਤ ਫੇਰੀ ਦੇ ਮਾਰਗ ’ਚ ਫੁੱਲਾਂ ਦੀ ਵਰਖਾ ਕਰ ਕੇ ਨਿੱਘਾ ਸਵਾਗਤ ਕੀਤਾ। ਇਸ ਮੌਕੇ ਕੇਵਲ ਕ੍ਰਿਸ਼ਨ ਨੇ ਕਿਹਾ ਕਿ ਭਗਵਾਨ ਦਾ ਸੱਚਾ ਭਗਤ ਉਨ੍ਹਾਂ ਦੇ ਚਰਨਾਂ ਦੀ ਭਗਤੀ ਤੋਂ ਇਲਾਵਾ ਕਿਸੇ ਵੀ ਸੰਸਾਰਿਕ ਵਸਤੂ ਦੀ ਕਾਮਨਾ ਨਹੀਂ ਕਰਦਾ। ਮੰਦਰ ਦੇ ਸ਼ਰਧਾਲੂਆਂ ਨੇ 'ਰਾਧੇ-ਰਾਧੇ ਗੋਵਿੰਦ ਗੋਵਿੰਦ ਰਾਧੇ', 'ਮਨ ਰਾਧਾ ਦਾਮੋਦਰ ਬੋਲ' ਤੇ ਹਰੇ ਕ੍ਰਿਸ਼ਨਾ ਮਹਾਮੰਤਰ ਦੇ ਸੰਕੀਰਤਨ ਕੀਤਾ। ਪ੍ਰਭਾਤ ਫੇਰੀ ’ਚ ਅਜੀਤ ਤਲਵਾੜ, ਰਾਜਿੰਦਰ ਲੂਥਰਾ, ਲਲਿਤ ਅਰੋੜਾ, ਕੌਂਸਲਰ ਰਾਜੀਵ ਢੀਂਗਰਾ, ਰਾਜਨ ਗੁਪਤਾ, ਕਰਤਾਰ ਸਿੰਘ, ਅਜੈ ਅਗਰਵਾਲ, ਚੇਤਨ ਸ਼ਰਮਾ, ਦੀਪਕ ਬਾਂਸਲ, ਜਤਿਨ ਬਾਂਸਲ, ਯਸ਼ ਗੁਪਤਾ, ਚੇਤਨ ਦਾਸ, ਗੌਰਵ ਭੱਲਾ, ਰਾਕੇਸ਼ ਕੋਛੜ, ਕਰਨ ਸ਼ਰਮਾ, ਅਜੈ ਅਰੋੜਾ, ਦਿਨੇਸ਼ ਸ਼ਰਮਾ, ਵਿਸ਼ਾਲ ਭੱਲਾ, ਗੌਰਵ ਮਿਗਲਾਨੀ, ਪ੍ਰੇਮ ਚੋਪੜਾ, ਗੁਰਵਿੰਦਰ, ਸੰਜੀਵ ਖੰਨਾ, ਸ਼ਸ਼ੀ ਭੂਸ਼ਣ, ਲਲਿਤ ਅਗਰਵਾਲ, ਹਰੀ ਕ੍ਰਿਸ਼ਨ, ਰਾਮਦੇਵ ਵਰਮਾ ਸਮੇਤ ਹੋਰ ਸ਼ਰਧਾਲੂ ਵੀ ਮੌਜੂਦ ਸਨ।