ਪਹਿਲੇ ਦਿਨ 20 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਕੀਤੇ ਦਾਖ਼ਲ ਪਹਿਲੇ ਦਿਨ 20 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਕੀਤੇ ਦਾਖ਼ਲ
Publish Date: Wed, 02 Sep 2026 07:16 PM (IST)
Updated Date: Wed, 02 Sep 2026 07:19 PM (IST)
-ਪ੍ਰਧਾਨ ਦੇ ਅਹੁਦੇ ਲਈ ਟਾਕ ਤੇ ਸਕੱਤਰ ਲਈ ਥਿੰਦ ਨੇ ਨਾਮਜ਼ਦਗੀ ਪੱਤਰ ਕੀਤੇ ਦਾਖ਼ਲ ਚੰਦੀਪ ਭੱਲਾ, ਪੰਜਾਬੀ ਜਾਗਰਣ, ਜਲੰਧਰ : ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ 11 ਸਤੰਬਰ ਨੂੰ ਹੋਣ ਜਾ ਰਹੀਆਂ ਚੋਣਾਂ ਨੂੰ ਲੈ ਕੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦਾ ਕੰਮ ਅੱਜ ਤੋਂ ਸ਼ੁਰੂ ਹੋ ਗਿਆ ਤੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਜਾਣ ਦੇ ਪਹਿਲੇ ਦਿਨ ਪ੍ਰਧਾਨ ਦੇ ਅਹੁਦੇ ਲਈ ਐਡਵੋਕੇਟ ਤਰਸੇਮ ਸਿੰਘ ਟਾਕ ਤੇ ਸਕੱਤਰ ਦੇ ਅਹੁਦੇ ਲਈ ਐਡਵੋਕੇਟ ਅਮਰਿੰਦਰ ਸਿੰਘ ਥਿੰਦ ਸਮੇਤ 20 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਇਨ੍ਹਾਂ ਉਮੀਦਵਾਰਾਂ ਵੱਲੋਂ ਚੋਣ ਅਧਿਕਾਰੀਆਂ ਐਡਵੋਕੇਟ ਬਲਵਿੰਦਰ ਸਿੰਘ ਲੱਕੀ, ਐਡਵੋਕੇਟ ਸੰਜੀਵ ਬਾਂਸਲ, ਐਡਵੋਕੇਟ ਤੇਜਿੰਦਰ ਸਿੰਘ ਧਾਲੀਵਾਲ, ਐਡਵੋਕੇਟ ਰਾਜੀਵ ਕੋਹਲੀ, ਐਡਵੋਕੇਟ ਮਧੂ ਰਚਨਾ, ਐਡਵੋਕੇਟ ਓਪੀ ਕੰਗਨੀਵਾਲ, ਐਡਵੋਕੇਟ ਗੁਰਬਚਨ ਲਾਲ ਗਗਨੇਜਾ, ਐਡਵੋਕੇਟ ਸਤਨਾਮ ਸਿੰਘ ਹੁੰਦਲ ਅੱਗੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ| ਚੋਣ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਪ੍ਰਧਾਨ ਦੇ ਅਹੁਦੇ ਲਈ ਤਰਸੇਮ ਸਿੰਘ ਟਾਕ, ਸਕੱਤਰ ਦੇ ਅਹੁਦੇ ਲਈ ਅਮਰਿੰਦਰ ਸਿੰਘ ਥਿੰਦ, ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਕੁਨਾਲ ਗੋਇਲ ਅਤੇ ਸੰਨੀ ਕੁਮਾਰ, ਜੂਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਹਰਮਨਪ੍ਰੀਤ ਸਿੰਘ ਤੇ ਰੌਬਿਨ ਸੇਠੀ, ਮੀਤ ਪ੍ਰਧਾਨ ਦੇ ਅਹੁਦੇ ਲਈ ਦੋ ਮਹਿਲਾ ਉਮੀਦਵਾਰਾਂ ਛਾਇਆ ਖੁੱਲਰ ਤੇ ਸੁਦੇਸ਼ ਕੁਮਾਰੀ, ਸੰਯੁਕਤ ਸਕੱਤਰ ਦੇ ਅਹੁਦੇ ਲਈ ਧੀਰਜ ਕੁਮਾਰ ਭਗਤ, ਸਹਾਇਕ ਸਕੱਤਰ ਦੇ ਅਹੁਦੇ ਲਈ ਰਵੀਨਾ ਸੇਠੀ ਤੇ ਐਗਜ਼ੈਕਟਿਵ ਮੈਂਬਰ ਲਈ 10 ਉਮੀਦਵਾਰਾਂ ਅਨੂੰ ਸੋਢੀ, ਅਪੂਰਵਾ ਬਖ਼ਸ਼ੀ, ਐਰਿਕ ਕੁਮਾਰ, ਅਸ਼ਵਨੀ ਦਾਦਰਾ, ਬਲਵਿੰਦਰ ਕੌਰ, ਮਾਨਵੀ ਉੱਪਲ, ਮੋਹਿਤ ਸੇਪਲਾ, ਨਵਨੀਤ ਕੌਰ, ਰੋਹਨ ਕਾਂਤ ਤੇ ਤੇਜਿੰਦਰ ਸਿੰਘ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਅੱਜ ਤਿੰਨ ਸਤੰਬਰ ਨੂੰ ਵੀ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਜਾਣਗੇ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਐਡਵੋਕੇਟ ਰਤਨ ਦੂਆ ਪ੍ਰਧਾਨ ਤੇ ਐਡਵੋਕੇਟ ਰਾਕੇਸ਼ ਧੀਰ ਸਕੱਤਰ ਦੇ ਅਹੁਦੇ ਲਈ ਅੱਜ ਨਾਮਜ਼ਦਗੀ ਪੱਤਰ ਦਾਖ਼ਲ ਕਰਨਗੇ।