ਫੋਰਟਿਸ ਹਸਪਤਾਲ ’ਚ 18 ਨਵੇਂ ਸਪੈਸ਼ਲਾਈਜ਼ਡ ਰੂਮਜ਼ ਸ਼ਾਮਲ ਫੋਰਟਿਸ ਹਸਪਤਾਲ ’ਚ 18 ਨਵੇਂ ਸਪੈਸ਼ਲਾਈਜ਼ਡ ਰੂਮਜ਼ ਸ਼ਾਮਲ
Publish Date: Wed, 16 Sep 2026 08:24 PM (IST)
Updated Date: Wed, 16 Sep 2026 08:26 PM (IST)
-ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਕੀਤਾ ਉਦਘਾਟਨ -ਮਰੀਜ਼ਾਂ ਨੂੰ ਮਿਲਣਗੀਆਂ ਬਿਹਤਰ ਐਡਵਾਂਸਡ ਸਿਹਤ ਸਹੂਲਤਾਂ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਫੋਰਟਿਸ ਹਸਪਤਾਲ ਨੇ ਆਪਣੇ ਹੈਲਥਕੇਅਰ ਇਨਫ੍ਰਾਸਟਰਕਚਰ ਦਾ ਵਿਸਥਾਰ ਕਰਦਿਆਂ 18 ਨਵੇਂ ਸਪੈਸ਼ਲਾਈਜ਼ਡ ਰੂਮਜ਼ ਸ਼ਾਮਲ ਕੀਤੇ ਹਨ। ਇਨ੍ਹਾਂ ਨਵੀਆਂ ਸਹੂਲਤਾਂ ਦਾ ਉਦਘਾਟਨ ਜਲੰਧਰ ਦੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਕੀਤਾ। ਹਸਪਤਾਲ ਪ੍ਰਬੰਧਨ ਅਨੁਸਾਰ ਇਸ ਵਿਸਥਾਰ ਨਾਲ ਜਲੰਧਰ ਤੇ ਆਸ-ਪਾਸ ਦੇ ਇਲਾਕਿਆਂ ਦੇ ਮਰੀਜ਼ਾਂ ਨੂੰ ਐਡਵਾਂਸਡ ਮੈਡੀਕਲ ਸੇਵਾਵਾਂ ਮੁਹੱਈਆ ਕਰਵਾਉਣ ਦੀ ਸਮਰੱਥਾ ਹੋਰ ਮਜ਼ਬੂਤ ਹੋਵੇਗੀ। ਹਸਪਤਾਲ ਨੇ ਗੰਭੀਰ ਮਰੀਜ਼ਾਂ ਦੀ ਦੇਖਭਾਲ ਲਈ ਆਈਸੀਯੂ ਤੇ ਹਾਈ ਡਿਪੈਂਡੈਂਸੀ ਯੂਨਿਟ (ਐੱਚਡੀਯੂ) ਦੀ ਸਮਰੱਥਾ ਵੀ ਵਧਾਈ ਹੈ। ਇਸ ਤੋਂ ਇਲਾਵਾ ਪੀਡੀਆਟ੍ਰਿਕ ਕਾਰਡਿਓਲੋਜੀ, ਪੀਡੀਆਟ੍ਰਿਕ ਸਰਜਰੀ, ਹੇਮੈਟੋਲੋਜੀ, ਹੇਮੈਟੋ-ਆਨਕੋਲੋਜੀ, ਬੋਨ ਮੈਰੋ ਟ੍ਰਾਂਸਪਲਾਂਟ ਤੇ ਲਿਵਰ ਟ੍ਰਾਂਸਪਲਾਂਟ ਵਰਗੀਆਂ ਵਿਸ਼ੇਸ਼ ਸੇਵਾਵਾਂ ਵੀ ਸ਼ੁਰੂ ਕੀਤੀਆਂ ਗਈਆਂ ਹਨ। ਉਦਘਾਟਨ ਮੌਕੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਕਿਹਾ ਕਿ ਫੋਰਟਿਸ ਹਸਪਤਾਲ ’ਚ ਨਵੀਆਂ ਸਹੂਲਤਾਂ ਦਾ ਸ਼ਾਮਲ ਹੋਣਾ ਸ਼ਹਿਰ ਤੇ ਆਸ-ਪਾਸ ਦੇ ਇਲਾਕਿਆਂ ਲਈ ਮਹੱਤਵਪੂਰਨ ਕਦਮ ਹੈ। ਹੈਲਥਕੇਅਰ ਇਨਫ੍ਰਾਸਟਰਕਚਰ ਨੂੰ ਮਜ਼ਬੂਤ ਕਰਨਾ ਤੇ ਵਿਸ਼ੇਸ਼ ਮੈਡੀਕਲ ਸੇਵਾਵਾਂ ਤੱਕ ਲੋਕਾਂ ਦੀ ਪਹੁੰਚ ਬਿਹਤਰ ਬਣਾਉਣਾ ਸਮੇਂ ਦੀ ਲੋੜ ਹੈ। ਫੋਰਟਿਸ ਹਸਪਤਾਲ ਦੇ ਫੈਸਿਲਿਟੀ ਡਾਇਰੈਕਟਰ ਡਾ. ਅੰਕੁਸ਼ ਮਹਿਤਾ ਨੇ ਕਿਹਾ ਕਿ 18 ਨਵੇਂ ਸਪੈਸ਼ਲਾਈਜ਼ਡ ਰੂਮਜ਼ ਦੀ ਸ਼ੁਰੂਆਤ ਹਸਪਤਾਲ ਦੀਆਂ ਸਿਹਤ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਵੱਲ ਇਕ ਅਹਿਮ ਕਦਮ ਹੈ।