- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਮਲ ਕਿਸ਼ੋਰ, ਜਾਗਰਣ, ਜਲੰਧਰ

ਕਮਲ ਕਿਸ਼ੋਰ, ਜਾਗਰਣ, ਜਲੰਧਰ : ਮੀਟਰ ਰੀਡਰਾਂ ਦੀ ਹੜਤਾਲ ਕਾਰਨ ਪਾਵਰਕਾਮ ਵੱਲੋਂ ਇਸ ਵਾਰ ਵੀ 1.70 ਲੱਖ ਲੋਕਾਂ ਨੂੰ ਐਵਰੇਜ ਬਿਲ ਭੇਜੇ ਜਾਣਗੇ। ਜਲੰਧਰ ਸਰਕਲ ’ਚ ਲਗਪਗ 6.50 ਲੱਖ ਖਪਤਕਾਰ ਹਨ, ਜਿਨ੍ਹਾਂ ਵਿੱਚੋਂ ਕਰੀਬ 65 ਫੀਸਦੀ ਦਾ ਪਿਛਲੇ ਇਕ ਸਾਲ ਤੋਂ ਬਿਜਲੀ ਬਿਲ ਸਿਫ਼ਰ ਹੈ। ਇਸ ਤੋਂ ਇਲਾਵਾ ਜਿਨ੍ਹਾਂ 35 ਫੀਸਦੀ ਲੋਕਾਂ ਦਾ ਬਿਲ ਆਉਂਦਾ ਹੈ, ਉਨ੍ਹਾਂ ਨੂੰ ਇਸ ਵਾਰ ਵੀ ਐਵਰੇਜ ਬਿਲ ਭੇਜਿਆ ਜਾਵੇਗਾ। ਪਿਛਲੇ ਮਹੀਨੇ ਪਾਵਰਕਾਮ ਵੱਲੋਂ ਲੋਕਾਂ ਨੂੰ ਐਵਰੇਜ ਬਿੱਲ ਭੇਜੇ ਗਏ ਸਨ, ਜਿਨ੍ਹਾਂ ਲੋਕਾਂ ਦਾ ਬਿਲ ਪੰਜ ਹਜ਼ਾਰ ਤੋਂ ਵੱਧ ਸੀ, ਉਨ੍ਹਾਂ ਨੂੰ ਸਪੀਡ ਪੋਸਟ ਰਾਹੀਂ ਭੇਜਿਆ ਗਿਆ ਸੀ ਤਾਂ ਜੋ ਉਪਭੋਗਤਾ ਬਿੱਲ ਜਮ੍ਹਾਂ ਕਰਵਾ ਸਕਣ। ਮੀਟਰ ਰੀਡਰਾਂ ਦੀ ਹੜਤਾਲ ਕਾਰਨ ਦੋ ਤੋਂ ਤਿੰਨ ਮਹੀਨਿਆਂ ਦੇ ਬਿੱਲ ਖਪਤਕਾਰਾਂ ਦੇ ਘਰ ਨਹੀਂ ਪੁੱਜੇ, ਜਿਸ ਕਾਰਨ ਖਪਤਕਾਰਾਂ ’ਚ ਇਹ ਡਰ ਸੀ ਕਿ ਇਸ ਵਾਰ ਬਿੱਲ ਵੱਧ ਨਾ ਆ ਜਾਵੇ। ਖਪਤਕਾਰਾਂ ਦੇ ਮਨ ’ਚ ਇਹ ਧਾਰਣਾ ਬਣੀ ਹੋਈ ਸੀ ਕਿ 300 ਯੂਨਿਟ ਪ੍ਰਤੀ ਮਹੀਨਾ ਦਾ ਲਾਭ ਮਿਲੇਗਾ ਜਾਂ ਨਹੀਂ। ਪਾਵਰਕਾਮ ਵੱਲੋਂ ਹੁਣ ਬਿੱਲ ਤਿਆਰ ਕੀਤੇ ਜਾ ਰਹੇ ਹਨ। ਜਿਨ੍ਹਾਂ ਖਪਤਕਾਰਾਂ ਦੇ ਘਰਾਂ ’ਚ ਸਮਾਰਟ ਮੀਟਰ ਲੱਗੇ ਹਨ ਜਾਂ ਇਲੈਕਟ੍ਰਾਨਿਕ ਮੀਟਰ ਹਨ, ਉਨ੍ਹਾਂ ਨੂੰ ਮੈਸੇਜ ਬਿਲ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜੇ ਕਿਸੇ ਦਾ ਬਿੱਲ ਜ਼ਿਆਦਾ ਆਇਆ ਹੈ ਤਾਂ ਉਹ ਡਵੀਜ਼ਨ 'ਤੇ ਜਾ ਕੇ ਬਿੱਲ ਨੂੰ ਠੀਕ ਕਰਵਾ ਸਕਦਾ ਹੈ। ਜੇ ਕਿਸੇ ਦਾ ਬਿੱਲ ਨਹੀਂ ਆਇਆ ਤਾਂ ਉਹ ਖ਼ੁਦ ਬਿੱਲ ਬਣਵਾ ਸਕਦਾ ਹੈ।
---
ਸੰਭਾਲ ਕੇ ਰੱਖਣੀ ਪਵੇਗੀ ਅਦਾ ਕੀਤੇ ਬਿੱਲ ਦੀ ਰਸੀਦ
ਖਪਤਕਾਰਾਂ ਨੂੰ ਸਭ ਤੋਂ ਪਹਿਲਾਂ ਅਦਾ ਕੀਤੇ ਬਿੱਲ ਦੀ ਰਸੀਦ ਸੰਭਾਲ ਕੇ ਰੱਖਣੀ ਹੋਵੇਗੀ। ਜੇ ਉਹ ਰੀਡਿੰਗ ਲੈਣਾ ਨਹੀਂ ਜਾਣਦੇ ਤਾਂ ਉਹ ਬਿਲਕੁਲ ਸਹੀ ਡਾਟਾ ਦੀ ਵੀਡੀਓ ਸੇਵ ਕਰ ਲੈਣ। ਵੀਡੀਓ ਘੱਟੋ-ਘੱਟ ਇਕ ਮਿੰਟ ਦੀ ਹੋਣੀ ਚਾਹੀਦੀ ਹੈ। ਇਸ ਤੋਂ ਬਾਅਦ ਜਦੋਂ ਤੁਹਾਨੂੰ ਐਵਰੇਜ ਆਧਾਰ 'ਤੇ ਬਿੱਲ ਮਿਲੇਗਾ ਤਾਂ ਵੀਡੀਓ ਅਤੇ ਪੁਰਾਣੇ ਬਿਜਲੀ ਬਿੱਲ ਨੂੰ ਨਾਲ ਲੈ ਕੇ ਜਾਓ। ਇਸ ਤਰੀਕੇ ਨਾਲ ਪਾਵਰਕਾਮ ਦੇ ਦਫਤਰ ’ਚ ਜਾ ਕੇ ਆਪਣੇ ਬਿੱਲ ਦੀ ਰਕਮ ਕ੍ਰਾਸ ਚੈੱਕ ਕਰਵਾ ਸਕਦੇ ਹੋ। ਸ਼ਹਿਰ ’ਚ 60 ਤੋਂ 70 ਫੀਸਦ ਲੋਕਾਂ ਨੂੰ ਸਿਫ਼ਰ ਬਿਲ ਮਿਲਿਆ ਹੈ। ਪਾਵਰਕਾਮ ਦਾ ਕਹਿਣਾ ਹੈ ਕਿ ਸਟਾਫ ਦੀ ਕਮੀ ਕਾਰਨ ਬਿਲ ਭੇਜਣਾ ਮੁਸ਼ਕਲ ਹੋ ਰਿਹਾ ਹੈ।
---
ਪਾਵਰਕਾਮ ਦੇ ਡਿਪਟੀ ਚੀਫ ਇੰਜੀਨੀਅਰ ਗੁਲਸ਼ਨ ਚੁਟਾਨੀ ਨੇ ਕਿਹਾ ਕਿ ਮੀਟਰ ਰੀਡਰਾਂ ਦੀ ਹੜਤਾਲ ਦੇ ਕਾਰਨ ਇਸ ਵਾਰ ਵੀ ਖਪਤਕਾਰਾਂ ਨੂੰ ਬਿਜਲੀ ਬਿੱਲ ਐਵਰੇਜ ਮੁਤਾਬਕ ਭੇਜੇ ਜਾਣਗੇ। ਪੰਜ ਹਜ਼ਾਰ ਤੋਂ ਵੱਧ ਬਿੱਲ ਨੂੰ ਸਪੀਡ ਪੋਸਟ ਰਾਹੀਂ ਉਪਭੋਗਤਾਵਾਂ ਦੇ ਘਰ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਹਾਲਾਂਕਿ, ਅਜੇ ਤੱਕ ਬਿਲ ਤਿਆਰ ਨਹੀਂ ਹੋਏ ਹਨ। ਜੇ ਮੀਟਰ ਰੀਡਰਾਂ ਦੀ ਹੜਤਾਲ ਖਤਮ ਹੋ ਜਾਂਦੀ ਹੈ ਤਾਂ ਖਪਤਕਾਰਾਂ ਨੂੰ ਰੀਡਿੰਗ ਮੁਤਾਬਕ ਬਿੱਲ ਭੇਜੇ ਜਾਣਗੇ। ਖਪਤਕਾਰਾਂ ਨੂੰ ਘਰ ’ਚ ਸਮਾਰਟ ਮੀਟਰ ਲਗਵਾਉਣ ਲਈ ਕਿਹਾ ਗਿਆ ਹੈ।