- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿੱਧ ਬਾਬਾ ਸੋਢਲ ਮੇਲੇ ਵਿੱਚ ਸੁਰੱਖਿਆ ਪ੍ਰਬੰਧਾਂ ਲਈ 1,500 ਪੁਲਿਸ ਮੁਲਾਜ਼ਮ ਤਾਇਨਾਤ

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ :
ਕਮਿਸ਼ਨਰੇਟ ਪੁਲਿਸ ਨੇ ਪ੍ਰਸਿੱਧ ਸ੍ਰੀ ਸਿੱਧ ਬਾਬਾ ਸੋਢਲ ਮੇਲੇ ਲਈ ਸੁਰੱਖਿਆ ਪ੍ਰਬੰਧਾਂ ਨੂੰ ਅੰਤਿਮ ਰੂਪ ਦੇ ਦਿੱਤਾ ਹੈ। 25 ਸਤੰਬਰ ਨੂੰ ਹੋਣ ਵਾਲੇ ਇਸ ਮੇਲੇ ਵਿੱਚ ਦੇਸ਼-ਵਿਦੇਸ਼ ਤੋਂ ਸ਼ਰਧਾਲੂਆਂ ਦੇ ਭਾਰੀ ਇਕੱਠ ਦੀ ਸੰਭਾਵਨਾ ਨੂੰ ਦੇਖਦਿਆਂ ਪੁਲਿਸ ਨੇ ਇੱਕ ਵਿਆਪਕ ਸੁਰੱਖਿਆ ਯੋਜਨਾ ਤਿਆਰ ਕੀਤੀ ਹੈ। ਸਮਾਗਮ ਦੌਰਾਨ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਲਗਭਗ 1,500 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ, ਇਸ ਫੋਰਸ ਵਿੱਚ ਕਮਿਸ਼ਨਰੇਟ ਪੁਲਿਸ ਦੇ ਮੁਲਾਜ਼ਮਾਂ ਦੇ ਨਾਲ-ਨਾਲ ਹੋਰ ਜ਼ਿਲ੍ਹਿਆਂ ਤੋਂ ਮੰਗਵਾਏ ਗਏ ਵਾਧੂ ਬਲ ਵੀ ਸ਼ਾਮਲ ਹਨ। ਡੀਸੀਪੀ ਕਾਨੂੰਨ ਤੇ ਵਿਵਸਥਾ ਜਗਰੂਪ ਬਾਠ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਪਹਿਲ ਦਿੰਦੇ ਹੋਏ 24 ਘੰਟੇ ਸੁਰੱਖਿਆ ਯਕੀਨੀ ਬਣਾਉਣ ਲਈ ਮੁਲਾਜ਼ਮਾਂ ਨੂੰ ਦੋ ਸ਼ਿਫਟਾਂ ’ਚ ਤਾਇਨਾਤ ਕੀਤਾ ਜਾਵੇਗਾ। ਪੁਲਿਸ ਦੀਆਂ ਵੱਖ-ਵੱਖ ਟੀਮਾਂ ਮੇਲਾ ਗਰਾਊਂਡ ਤੇ ਆਲੇ-ਦੁਆਲੇ ਦੇ ਇਲਾਕਿਆਂ ’ਚ ਲਗਾਤਾਰ ਨਿਗਰਾਨੀ ਰੱਖਣਗੀਆਂ।
ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਏਆਰਪੀ ਟੀਮਾਂ, ਬੰਬ ਸਕੁਐਡ ਤੇ ਡੌਗ ਸਕੁਐਡ ਤਾਇਨਾਤ ਕੀਤੇ ਗਏ ਹਨ। ਸੁਰੱਖਿਆ ਕਾਰਜਾਂ ਦੀ ਨਿਗਰਾਨੀ ਲਈ ਮੇਲੇ ਵਾਲੀ ਥਾਂ 'ਤੇ ਇੱਕ ਕੰਟਰੋਲ ਰੂਮ ਸਥਾਪਤ ਕੀਤਾ ਜਾਵੇਗਾ। ਸੁਰੱਖਿਆ ਪ੍ਰਬੰਧਾਂ ਵਿੱਚ ਲਗਭਗ 30 ਗਜ਼ਟਿਡ ਅਧਿਕਾਰੀ ਅਤੇ 30 ਐੱਸਐੱਚਓ-ਇੰਸਪੈਕਟਰਾਂ ਦੀ ਤਾਇਨਾਤੀ ਸ਼ਾਮਲ ਹੈ। ਸ਼ੱਕੀ ਗਤੀਵਿਧੀਆਂ 'ਤੇ ਨਜ਼ਰ ਰੱਖਣ ਲਈ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਸਾਦੇ ਕੱਪੜਿਆਂ ’ਚ ਤਾਇਨਾਤ ਸ਼ਰਧਾਲੂਆਂ ਦੀ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਕਈ ਰੂਟਾਂ 'ਤੇ ਆਵਾਜਾਈ ਦਾ ਰਸਤਾ ਬਦਲਿਆ ਜਾਵੇਗਾ। ਨਿਰਧਾਰਤ ਪਾਰਕਿੰਗ ਖੇਤਰ ਵੀ ਬਣਾਏ ਗਏ ਹਨ। ਨਗਰ ਨਿਗਮ ਵੱਲੋਂ ਮੇਲੇ ਵਾਲੀ ਥਾਂ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਸਫਾਈ, ਪੀਣ ਵਾਲੇ ਪਾਣੀ ਅਤੇ ਹੋਰ ਜ਼ਰੂਰੀ ਸਹੂਲਤਾਂ ਦੇ ਪ੍ਰਬੰਧ ਕੀਤੇ ਜਾ ਰਹੇ ਹਨ।
---
ਇਨ੍ਹਾਂ ਥਾਵਾਂ ’ਤੇ ਹੋਵੇਗੀ ਪਾਰਕਿੰਗ
- ਲੀਡਰ ਇੰਡਸਟਰੀ ਨੇੜੇ
- ਨਵੀਂ ਦਾਣਾ ਮੰਡੀ
- ਚੰਦਨ ਨਗਰ ਰੇਲਵੇ ਕ੍ਰਾਸਿੰਗ ਨੇੜੇ ਐੱਸਡੀ ਸਕੂਲ
- ਛੋਟੀ ਸਬਜ਼ੀ ਮੰਡੀ ਸਈਪੁਰ
- ਲੱਬੂ ਰਾਮ ਦੋਆਬਾ ਸੀਨੀਅਰ ਸੈਕੰਡਰੀ ਸਕੂਲ
--
ਇਨ੍ਹਾਂ ਥਾਵਾਂ ’ਤੇ ਹੋਵੇਗੀ ਨੋ ਆਟੋ ਜ਼ੋਨ
- ਦੋਆਬਾ ਚੌਕ
- ਸਈਪੁਰ ਤੋਂ ਸੋਢਲ ਚੌਕ ਤੱਕ
- ਰਾਮ ਨਗਰ ਤੋਂ ਇੰਡਸਟ੍ਰੀਅਲ ਏਰੀਆ ਰੋਡ
- ਸੋਢਲ ਰੇਲਵੇ ਕ੍ਰਾਸਿੰਗ ਰੋਡ 'ਤੇ ਚੌਧਰੀ ਟਿੰਬਰ ਤੋਂ
ਇੱਥੇ ਲਾਏ ਜਾਣਗੇ ਪੁਲਿਸ ਨਾਕੇ
- ਰਾਮ ਨਗਰ ਰੇਲਵੇ ਕ੍ਰਾਸਿੰਗ
- ਵਰਕਸ਼ਾਪ ਚੌਕ
- ਪਟੇਲ ਚੌਕ
- ਗੋਪਾਲ ਨਗਰ ਚੌਕ
- ਲੀਡਰ ਇੰਡਸਟਰੀ ਪੁਆਇੰਟ
- ਡੀਐੱਸਐੱਸਡੀ ਸੀਨੀਅਰ ਸੈਕੰਡਰੀ ਸਕੂਲ ਦੇ ਬਾਹਰ
- ਜੇਐੱਮਪੀ ਚੌਕ
- ਗੁੱਜਾ ਪੀਰ ਨੇੜੇ
- ਸਿਲਵਰ ਪਲਾਜ਼ਾ ਚੌਕ
- ਸ਼੍ਰੀ ਹਨੂੰਮਾਨ ਮੰਦਰ ਚੌਕ
-ਕਿਸ਼ਨਪੁਰਾ ਚੌਕ
- ਗੁਰਦੁਆਰਾ ਸਾਹਿਬ ਪ੍ਰੀਤ ਨਗਰ ਦੇ ਬਾਹਰ