- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਨ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਤੋਂ ਪ੍ਰਭਾਵਿਤ 150 ਪਰਿਵਾਰ ‘ਆਪ’ ’ਚ ਸ਼ਾਮਲ

ਧੀਰਜ ਮਰਵਾਹਾ, ਪੰਜਾਬੀ ਜਾਗਰਣ, ਨਕੋਦਰ : ਆਮ ਆਦਮੀ ਪਾਰਟੀ ਦਾ ਕਾਫਲਾ ਦਿਨੋ-ਦਿਨ ਵੱਧ ਰਿਹਾ ਹੈ। ਇਸ ਤਹਿਤ ਨਕੋਦਰ ਦੇ ਸ਼ਹੀਦ ਊਧਮ ਸਿੰਘ ਨਗਰ ’ਚ 150 ਪਰਿਵਾਰ ਆਪ ’ਚ ਸ਼ਾਮਲ ਹੋਏ ਹਨ। ਬੀਬੀ ਮਾਨ ਨੇ ਕਿਹਾ ਅਜੇ ਨਕੋਦਰ ਦੇ ਹੋਰ ਬਹੁਤ ਸਾਰੇ ਲੋਕ ਸਾਡੇ ਸੰਪਰਕ ’ਚ ਹਨ, ਜਿਨ੍ਹਾਂ ਨੂੰ ਪਾਰਟੀ ਦਾ ਹਿੱਸਾ ਜਲਦ ਬਣਾਉਣ ਜਾ ਰਹੇ ਹਾਂ। ਪਿੰਡਾਂ ’ਚ ਵੀ ਲੋਕ ਦੂਸਰੀਆਂ ਪਾਰਟੀਆਂ ਤੋਂ ਖਹਿੜਾ ਛੁਡਾਉਣ ਲਈ ਉਤਾਵਲੇ ਹਨ। ਬੀਬੀ ਮਾਨ ਨੇ ਕਿਹਾ ਸਾਬੀ ਮਹੇੜੂ ਦੇ ਯਤਨਾ ਸਦਕਾ 150 ਪਰਿਵਾਰ ਸ਼ਾਮਲ ਹੋਏ, ਜਿਨ੍ਹਾਂ ’ਚ ਲੱਕੀ ਧਾਰੀਵਾਲ, ਵਿਜੇ ਕੁਮਾਰ, ਕੁਲਵਿੰਦਰ ਸਿੰਘ, ਮੰਗਲ ਦਾਸ, ਅਮਰਜੀਤ ਸਿੰਘ, ਬਲਵੀਰ, ਮਨਜਿੰਦਰ ਸਿੰਘ, ਜਸਪਾਲ, ਗੁਰਪ੍ਰੀਤ, ਸਾਜਨ, ਗੌਰਵ, ਰਾਮ, ਰੂਪ ਲਾਲ, ਸਾਹਿਲ ਸਿੱਧੂ, ਕੇਵਲ, ਆਨੰਦ, ਸੋਨੀ, ਪਵਨ ਕੁਮਾਰ, ਸੁਮਨਜੀਤ ਕੁਮਾਰ, ਮਹਿਲਾਵਾਂ 'ਚ ਸੰਤੋਸ਼, ਰੀਆ, ਕਮਲਜੀਤ, ਪੂਜਾ, ਪ੍ਰਵੀਨ, ਸੁਖਵਿੰਦਰ ਕੌਰ, ਮੀਨਾ, ਕਿਰਨ, ਸਰਬਜੀਤ, ਸਰੀਤਾ, ਜੋਤੀ, ਲਛਮੀ, ਮਿੰਦੋ, ਊਸ਼ਾ, ਸਤਨਾਮ, ਪਿੰਦਰ, ਬਿੰਨੀ, ਮਮਤਾ, ਰਾਜ ਰਾਣੀ, ਬਿਮਲਾ ਸੁਖਵਿੰਦਰ, ਪਿੰਦਰ, ਵਿੰਨੀ, ਮਮਤਾ, ਰਜਨੀ, ਬਿਮਲਾ, ਸੁਖਵਿੰਦਰ, ਦੀਪਾ, ਰਾਣੀ, ਕੁਲਵਿੰਦਰ, ਕਮਲ, ਮਾਹੀ, ਅਮਨਦੀਪ ਕੌਰ, ਰਾਜ ਕੌਰ, ਸੁਰਿੰਦਰ ਕੌਰ ਆਦਿ ਹਾਜ਼ਰ ਸਨ ਜਿਹਨਾਂ ਦਾ ਜੋਰਦਾਰ ਸਵਾਗਤ ਕਰਦਿਆ ਵਿਧਾਇਕਾ ਬੀਬੀ ਮਾਨ ਨੇ ਜੀ ਆਇਆ ਆਖਿਆ ਇਹ ਵਿਸ਼ਵਾਸ ਦਿਵਾਇਆ ਕਿ ਪਾਰਟੀ ਅੰਦਰ ਹਰੇਕ ਨੂੰ ਪੂਰਾ ਮਾਣ ਸਤਿਕਾਰ ਮਿਲੇਗਾ। ਇਸ ਸਮੇਂ ਨਕੋਦਰ ਸ਼ਹਿਰ ਦੀ ‘ਆਪ’ ਦੀ ਸਮੁੱਚੀ ਟੀਮ ਹਾਜ਼ਰ ਸੀ।