- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 14ਵਾਂ ਖੂਨਦਾਨ ਤੇ ਅੱਖਾਂ ਦਾ ਕੈਂਪ ਲਗਾਇਆ

-ਮਹਿਸਮਪੁਰ ਵਿਖੇ ਲਗਾਇਆ ਖੂਨਦਾਨੀਆਂ ਤੇ ਅੱਖਾਂ ਦੀ ਜਾਂਚ ਕਰਵਾਉਣ ਵਾਲਿਆਂ ਨੇ ਲਾਭ ਲਿਆ
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ :
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਨਾਨਕ ਦੇਵ ਜੀ ਸੋਸ਼ਲ ਐਂਡ ਵੈਲਫੇਅਰ ਸੁਸਾਇਟੀ ਵੱਲੋਂ ਸਮੂਹ ਨਗਰ ਨਿਵਾਸੀ ਪਿੰਡ ਮਹਿਸਮਪੁਰ ਵਿਖੇ 14ਵਾਂ ਖੂਨਦਾਨ ਤੇ ਅੱਖਾਂ ਦਾ ਕੈਂਪ ਗੁਰਾਇਆ ਬਲੱਡ ਸੇਵਾ ਦੇ ਵਿਸ਼ੇਸ਼ ਸਹਿਯੋਗ ਨਾਲ ਲਗਾਇਆ। ਕੈਂਪ ਦਾ ਉਦਘਾਟਨ ਜਥੇਦਾਰ ਮਹਿੰਦਰ ਸਿੰਘ ਤੇ ਪ੍ਰਬੰਧਕਾਂ ਨੇ ਕੀਤਾ। ਇਹ ਕੈਂਪ ਗੁਰਦੁਆਰਾ ਸ਼ਹੀਦ ਬਾਬਾ ਬਿੱਡਾ ਸਿੰਘ ਜੀ, ਪਿੰਡ ਮਹਿਸਮਪੁਰ, ਤਹਿਸੀਲ ਫਿਲੌਰ, ਜ਼ਿਲ੍ਹਾ ਜਲੰਧਰ ਵਿਖੇ ਲਗਾਇਆ। ਕੈਂਪ ਦੌਰਾਨ ਖੂਨਦਾਨ ਕਰਨ ਦੇ ਨਾਲ-ਨਾਲ ਅੱਖਾਂ ਦੀ ਜਾਂਚ ਅਤੇ ਲੋੜਵੰਦਾਂ ਨੂੰ ਸਬੰਧਤ ਸਹੂਲਤਾਂ ਸਿਟੀ ਸੈਂਟਰ ਚੈਰੀਟੇਬਲ ਆਈਜ ਨੂਰਮਹਿਲ ਰੋਡ ਫਿਲੌਰ ਦੇ ਸਹਿਯੋਗ ਨਾਲ ਪ੍ਰਦਾਨ ਕੀਤੀਆਂ। ਪ੍ਰਬੰਧਕਾਂ ਨੇ ਯਾਦਗਾਰੀ ਚਿੰਨ੍ਹ ਦੇ ਕੇ ਦਾਨੀ ਸੱਜਣਾਂ ਤੇ ਖੂਨਦਾਨੀਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਰਮਨ ਕੁਮਾਰ ਲੰਬੜਦਾਰ, ਜਥੇਦਾਰ ਬਲਵੀਰ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਤੇ ਸੰਗਤਾਂ ਨੂੰ ਅਪੀਲ ਕੀਤੀ ਕਿ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੇ ਮਾਨਵਤਾ ਦੇ ਭਲਾਈ ਲਈ ਨੇਕ ਕਾਰਜ ਕਰਨ ਲੋੜਵੰਦ ਪਰਿਵਾਰ ਦੇ ਬੱਚਿਆਂ ਦੀ ਸਿੱਖਿਆ ਤੇ ਹੋਰ ਨੇਕ ਕਾਰਜਾਂ ਲਈ ਵਿੱਤੀ ਸਹਾਇਤਾ ਕਰਨੀ ਚਾਹੀਦੀ ਹੈ। ਇਸ ਮੌਕੇ ਸੰਤੋਖ ਸਿੰਘ ਸਕੈਟਰੀ, ਗਨਜੀਤ ਸਿੰਘ ਸਾਬਕਾ ਪੰਚ, ਸੋਹਣ ਸਿੰਘ ਬੈਂਸ, ਮੁਨੀਸ਼ ਮਡਾਹਰ, ਹੈਪੀ ਮਾਹੀ, ਅਮਰਜੀਤ ਲਾਡੀ, ਮਨਜਿੰਦਰ ਸਿੰਘ, ਅਮਰਿੰਦਰ ਸਿੰਘ, ਬਲਰਾਜ ਸਿੰਘ ਬਾਜੀ, ਲਾਈਕ ਮਹਿਮੀ, ਮਾਸਟਰ ਕੁਲਵੀਰ ਰਾਮ ਮਹਿਮੀ, ਮਾਸਟਰ ਅਮਰਜੀਤ ਮਡਾਹਰ, ਰਾਮ ਜੀ ਦਾਸ ਬੱਧਣ, ਐਡਵੋਕੇਟ ਅਮਰਿੰਦਰ ਸਿੰਘ ਮਾਨ, ਰਮਨ ਕੁਮਾਰ ਤੇ ਸੰਗਤਾਂ ਭਾਰੀ ਗਿਣਤੀ ’ਚ ਸ਼ਾਮਲ ਸਨ।