ਫਿਲੌਰ 'ਚ ਬੇਕਾਬੂ ਟਰੱਕ ਡਿਵਾਈਡਰ ਟੱਪ ਕੇ ਟਾਟਾ ਏਸ ਨਾਲ ਟਕਰਾਇਆ, 13 ਯਾਤਰੀ ਜ਼ਖ਼ਮੀ; SSF ਨੇ ਸੰਭਾਲਿਆ ਮੋਰਚਾ
ਐੱਸ. ਐੱਸ. ਐੱਫ. ਸੜਕ ਸੁਰੱਖਿਆ ਫੋਰਸ ਦੀ ਟੀਮ ਵਲੋਂ ਜ਼ਖਮੀਆਂ ਨੂੰ ਮੌਕੇ ’ਤੇ ਫਸਟ ਏਡ ਦਿੱਤੀ ਗਈ। ਫਸਟ ਏਡ ਦੇਣ ਤੋਂ ਬਾਅਦ ਐਂਬੂਲੈਂਸ ਬੁਲਾਈ ਗਈ ਅਤੇ ਨੈਸ਼ਨਲ ਹਾਈਵੇ ਦੀ ਐਂਬੂਲੈਂਸ ਦੀ ਸਹਾਇਤਾ ਨਾਲ ਜ਼ਖਮੀਆਂ ਨੂੰ ਸਿਵਲ ਹਸਪਤਾਲ ਫਗਵਾੜਾ ਪਹੁੰਚਾਇਆ ਗਿਆ।
Publish Date: Thu, 03 Sep 2026 11:16 AM (IST)
Updated Date: Thu, 03 Sep 2026 11:25 AM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ। ਲੁਧਿਆਣਾ ਦੇ ਫਿਲੌਰ ਵਿਖੇ ਰਾਸ਼ਟਰੀ ਰਾਜਮਾਰਗ 'ਤੇ ਮੁਠੱਡਾ ਕਲਾਂ ਗੇਟ ਨੇੜੇ ਬੁੱਧਵਾਰ ਨੂੰ ਇੱਕ ਤੇਜ਼ ਰਫ਼ਤਾਰ ਟਰੱਕ ਦਾ ਸੰਤੁਲਨ ਵਿਗੜਨ ਕਾਰਨ ਵੱਡਾ ਹਾਦਸਾ ਵਾਪਰ ਗਿਆ। ਟਰੱਕ ਡਿਵਾਈਡਰ ਪਾਰ ਕਰਕੇ ਦੂਜੇ ਪਾਸਿਓਂ ਆ ਰਹੇ ਟਾਟਾ ਏਸ ਨਾਲ ਜਾ ਟਕਰਾਇਆ। ਟਾਟਾ ਏਸ ਵਿੱਚ ਸਵਾਰ 13 ਯਾਤਰੀ ਜ਼ਖ਼ਮੀ ਹੋ ਗਏ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸੜਕ ਸੁਰੱਖਿਆ ਫੋਰਸ (SSF) ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਜ਼ਖ਼ਮੀਆਂ ਨੂੰ ਤੁਰੰਤ ਮੁਢਲੀ ਸਹਾਇਤਾ ਦਿੱਤੀ।
ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਸਰਬਜੀਤ ਸਿੰਘ ਤੇ ਉਨ੍ਹਾਂ ਦੀ ਟੀਮ ਨੇ ਵੇਖਿਆ ਕਿ ਛੋਟੇ ਹਾਥੀ ’ਚ 13 ਸਵਾਰੀਆਂ ਸਨ, ਜਿਨ੍ਹਾਂ ਨੂੰ ਕਾਫੀ ਸੱਟਾਂ ਲੱਗੀਆਂ ਹੋਈਆਂ ਸਨ।
ਐੱਸ. ਐੱਸ. ਐੱਫ. ਸੜਕ ਸੁਰੱਖਿਆ ਫੋਰਸ ਦੀ ਟੀਮ ਵਲੋਂ ਜ਼ਖਮੀਆਂ ਨੂੰ ਮੌਕੇ ’ਤੇ ਫਸਟ ਏਡ ਦਿੱਤੀ ਗਈ। ਫਸਟ ਏਡ ਦੇਣ ਤੋਂ ਬਾਅਦ ਐਂਬੂਲੈਂਸ ਬੁਲਾਈ ਗਈ ਅਤੇ ਨੈਸ਼ਨਲ ਹਾਈਵੇ ਦੀ ਐਂਬੂਲੈਂਸ ਦੀ ਸਹਾਇਤਾ ਨਾਲ ਜ਼ਖਮੀਆਂ ਨੂੰ ਸਿਵਲ ਹਸਪਤਾਲ ਫਗਵਾੜਾ ਪਹੁੰਚਾਇਆ ਗਿਆ।
ਐੱਸ. ਐੱਸ. ਐੱਫ. ਟੀਮ ਨੇ ਹੋਰ ਕਾਰਵਾਈ ਕਰਦਿਆਂ ਦੋਵੇਂ ਵਾਹਨਾਂ ਨੂੰ ਰੋਡ ਤੋਂ ਸਾਈਡ ਕਰਵਾਇਆ ਤਾਂ ਜੋ ਟ੍ਰੈਫਿਕ ਸੁਚਾਰੂ ਢੰਗ ਨਾਲ ਚੱਲ ਸਕੇ ਅਤੇ ਕੋਈ ਹੋਰ ਹਾਦਸਾ ਨਾ ਵਾਪਰੇ। ਪੁਲਿਸ ਨੇ ਦੋਹਾਂ ਵਾਹਨਾਂ ਨੂੰ ਕਬਜ਼ੇ ’ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।