- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
-ਰਿਸ਼ਤੇਦਾਰ ਰਾਤ ਨੂੰ ਥਾਣਾ

-ਰਿਸ਼ਤੇਦਾਰ ਰਾਤ ਨੂੰ ਥਾਣਾ ਨੰਬਰ 6 ’ਤੇ ਪੁੱਜੇ ਤੇ ਗੇਟ ਖੜ੍ਹਕਾਇਆ
-ਪੁਲਿਸ ਨੇ ਉਨ੍ਹਾਂ ਨੂੰ ਪੁੱਤਰ ਨੂੰ ਮਿਲਣ ਦੇਣ ਤੋਂ ਇਨਕਾਰ ਕਰ ਦਿੱਤਾ
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : 10ਵੀਂ ਜਮਾਤ ਦੇ ਵਿਦਿਆਰਥੀ ਨੂੰ ਲੁੱਟ-ਖੋਹ ਦੇ ਮਾਮਲੇ ਵਿਚ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਥਾਣਾ ਨੰਬਰ 6 ਦੇ ਬਾਹਰ ਰਾਤ ਭਰ ਹੰਗਾਮਾ ਹੋਇਆ। ਵਿਦਿਆਰਥੀ ਦੇ ਰਿਸ਼ਤੇਦਾਰਾਂ ਦਾ ਦੋਸ਼ ਹੈ ਕਿ ਪੁਲਿਸ ਨੇ ਉਨ੍ਹਾਂ ਦੇ 17 ਸਾਲਾ ਨਾਬਾਲਗ ਪੁੱਤਰ ਨੂੰ ਬਿਨਾਂ ਕਿਸੇ ਠੋਸ ਸਬੂਤ ਦੇ ਚੁੱਕਿਆ ਤੇ ਉਨ੍ਹਾਂ ਨੂੰ ਛੇ ਘੰਟੇ ਤੱਕ ਮਿਲਣ ਦੇਣ ਤੋਂ ਇਨਕਾਰ ਕਰ ਦਿੱਤਾ।
ਜਦੋਂ ਕਾਫ਼ੀ ਸਮਾਂ ਬੀਤ ਗਿਆ ਤੇ ਵਿਦਿਆਰਥੀ ਘਰ ਨਹੀਂ ਪਰਤਿਆ ਤਾਂ ਉਸਦੇ ਰਿਸ਼ਤੇਦਾਰ ਉਸ ਨੂੰ ਲੱਭਣ ਗਏ ਤੇ ਥਾਣਾ ਨੰਬਰ 6 ਪਹੁੰਚੇ। ਉੱਥੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੇ ਦਰਵਾਜ਼ਾ ਖੋਲ੍ਹਣ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਮਾਹੌਲ ਤਣਾਅਪੂਰਨ ਹੋ ਗਿਆ। ਵਿਦਿਆਰਥੀ ਦੀ ਮਾਂ ਬੇਚੈਨ ਸੀ ਅਤੇ ਫੁੱਟ-ਫੁੱਟ ਕੇ ਰੋ ਰਹੀ ਸੀ, ਉਸਨੇ ਥਾਣੇ ਦੇ ਬਾਹਰ ਹੀ ਆਪਣੀ ਜਾਨ ਦੇਣ ਦੀ ਧਮਕੀ ਦਿੱਤੀ। ਪਿਤਾ ਨੇ ਦੋਸ਼ ਲਾਇਆ ਕਿ ਜਦੋਂ ਉਸਨੇ ਪੁਲਿਸ ਮੁਲਾਜ਼ਮ ਤੋਂ ਪੁੱਛਗਿੱਛ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਨੂੰ ਪੁਲਿਸ ਨੇ ਡਰਾਇਆ ਅਤੇ ਧਮਕੀ ਦਿੱਤੀ।
ਏਐੱਸਆਈ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਇਕ ਕੁੜੀ ਦਾ ਮੋਬਾਈਲ ਫੋਨ ਗੁੰਮ ਹੋ ਗਿਆ ਸੀ ਅਤੇ ਲੜਕੇ ਨੂੰ ਘਟਨਾ ’ਚ ਸ਼ਾਮਲ ਹੋਣ ਦੇ ਸ਼ੱਕ ਵਿੱਚ ਪੁੱਛਗਿੱਛ ਲਈ ਲਿਆਂਦਾ ਗਿਆ ਸੀ। ਹਾਲਾਂਕਿ, ਬਾਅਦ ’ਚ ਉਸਨੂੰ ਛੱਡ ਦਿੱਤਾ ਗਿਆ। ਪੁਲਿਸ ਨੇ ਇਸ ਬਾਰੇ ਅਗਿਆਨਤਾ ਪ੍ਰਗਟ ਕੀਤੀ ਕਿ ਲੜਕਾ ਨਾਬਾਲਗ ਸੀ ਜਾਂ ਨਹੀਂ।