- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਸ, ਜਲੰਧਰ : ਆਯੁਸ਼

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਆਯੁਸ਼ ਵਿਭਾਗ ਪੰਜਾਬ ਵੱਲੋਂ ਲੋਕਾਂ ਨੂੰ ਆਯੁਰਵੇਦ ਤੇ ਹੋਮਿਓਪੈਥੀ ਪ੍ਰਤੀ ਜਾਗਰੂਕ ਕਰਨ ਦੇ ਟੀਚਾ ਨਾਲ ਲਗਾਤਾਰ ਕੈਂਪਾਂ ਦੀ ਲੜੀ ਚਲਾਈ ਜਾ ਰਹੀ ਹੈ। ਇਸੇ ਲੜੀ ਤਹਿਤ ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਧਿਕਾਰੀ ਡਾ. ਦੀਵਾਨ ਚੰਦ ਧੀਰ ਤੇ ਜ਼ਿਲਾ ਹੋਮਿਓਪੈਥੀ ਅਧਿਕਾਰੀ ਡਾ. ਰੁਪਿੰਦਰ ਕੌਰ ਦੇ ਅਗਵਾਈ ’ਚ ਪਿੰਡ ਗਾਜੀਪੁਰ ਸਥਿਤ ਗੁਰਦੁਆਰਾ ਰਾਮਗੜ੍ਹੀਆ ਸੰਗਤ ’ਚ 7ਵਾਂ ਮੁਫ਼ਤ ਆਯੁਸ਼ ਕੈਂਪ ਲਾਇਆ।
ਕੈਂਪ ਦਾ ਉਦਘਾਟਨ ਡਾ. ਦੀਵਾਨ ਚੰਦ ਧੀਰ ਨੇ ਕੀਤਾ। ਇਸ ਕੈਂਪ ’ਚ ਆਯੁਰਵੇਦ ਟੀਮ ਦੇ ਮੈਂਬਰਾਂ ਡਾ. ਮਨੁ ਹੱਲਨ, ਡਾ. ਨੀਰਜ ਆਨੰਦ, ਡਾ. ਸੁਮਿਤ, ਉਪਵੈਦ ਸੁਖਜੀਤ ਕੌਰ ਤੇ ਅਟੈਂਡੈਂਟ ਜੀਵਨ ਤਿਵਾਰੀ ਨੇ 625 ਮਰੀਜ਼ਾਂ ਦੀ ਜਾਂਚ ਕਰਕੇ ਆਯੁਰਵੈਦਿਕ ਪ੍ਰਣਾਲੀ ਨਾਲ ਮੁਫ਼ਤ ਦਵਾਈਆਂ ਵੰਡੀਆਂ। ਨਾਲ ਹੀ ਹੋਮਿਓਪੈਥੀ ਟੀਮ ਦੇ ਡਾ. ਇੰਦੂ, ਡਾ. ਸ਼ਮਾ, ਡਿਸਪੈਂਸਰ ਜਗਤਾਰ, ਜਨਕ ਤੇ ਅਟੈਂਡੈਂਟ ਵਰਿੰਦਰ ਨੇ 412 ਮਰੀਜ਼ਾਂ ਦਾ ਇਲਾਜ ਕਰ ਕੇ ਹੋਮਿਓਪੈਥਿਕ ਦਵਾਈਆਂ ਦਿੱਤੀਆਂ।
ਕੈਂਪ ਦੌਰਾਨ ਜ਼ਿਲਾ ਆਯੁਰਵੈਦਿਕ ਅਧਿਕਾਰੀ ਡਾ. ਦੀਵਾਨ ਚੰਦ ਧੀਰ, ਸੀਨੀਅਰ ਆਯੁਰਵੈਦਿਕ ਫਿਜੀਸ਼ੀਅਨ ਡਾ. ਚੇਤਨ ਮੇਹਤਾ ਤੇ ਆਯੁਰਵੈਦਿਕ ਮੈਡੀਕਲ ਅਧਿਕਾਰੀ ਡਾ. ਸੁਨੀਲ ਕੁਮਾਰ ਨੇ ਕੈਂਪ ਦਾ ਨਿਰੀਖਣ ਕੀਤਾ। ਕੈਂਪ ’ਚ 110 ਮਰੀਜ਼ਾਂ ਦੀ ਹੀਮੋਗਲੋਬਿਨ, 145 ਦੀ ਸ਼ੂਗਰ, 50 ਦੀ ਯੂਰਿਕ ਐਸਿਡ ਤੇ 114 ਦੀ ਬੀਪੀ ਜਾਂਚ ਕੀਤੀ ਗਈ। ਫਿਜ਼ੀਓਥੈਰੇਪਿਸਟ ਭੀਲ ਪ੍ਰਕਾਸ਼ ਨੇ 75 ਮਰੀਜ਼ਾਂ ਦੀ ਮੁਫ਼ਤ ਫਿਜ਼ੀਓਥੈਰੇਪੀ ਕੀਤੀ, ਜਦਕਿ 12 ਮਰੀਜ਼ਾਂ ਦਾ ਅਗਨਿਕਰਮ ਰਾਹੀਂ ਸਫਲ ਇਲਾਜ ਕੀਤਾ ਗਿਆ। ਯੋਗ ਇੰਸਟ੍ਰਕਟਰ ਕੀਰਤੀ ਕਾਂਤ ਤੇ ਕਮਲ ਕੁਮਾਰ ਨੇ ਹਾਜ਼ਰ ਲੋਕਾਂ ਨੂੰ ਯੋਗ ਅਭਿਆਸ ਕਰਵਾਇਆ ਤੇ ਸਿਹਤਮੰਦ ਜੀਵਨਸ਼ੈਲੀ ਵੱਲ ਪ੍ਰੇਰਿਤ ਕੀਤਾ। ਕੈਂਪ ਵਾਲੀ ਥਾਂ 'ਤੇ 11ਵੇਂ ਆਯੁਰਵੇਦ ਦਿਵਸ ਤੇ ਪੋਸ਼ਣ ਮਹੀਨੇ ਨਾਲ ਸਬੰਧਤ ਜਾਗਰੂਕਤਾ ਪੋਸਟਰ ਵੀ ਲਾਏ ਗਏ ਸਨ।