ਮੀਂਹ ਕਾਰਨ ਰੁਕਿਆ ਬਾਇਓ ਮਾਈਨਿੰਗ ਪ੍ਰੋਜੈਕਟ, 22 ਮਹੀਨਿਆਂ ’ਚ ਸਿਰਫ 1 ਲੱਖ ਟਨ ਕੂੜਾ ਹੀ ਨਿਪਟਾਇਆ 10 ਮਹੀਨਿਆਂ ’ਚ 6
Publish Date: Sun, 12 Jul 2026 07:32 PM (IST)
Updated Date: Mon, 13 Jul 2026 04:06 AM (IST)
10 ਮਹੀਨਿਆਂ ’ਚ 6 ਲੱਖ ਟਨ ਖਤਮ ਕਰਨਾ ਅਸੰਭਵ ਜਾਗਰਣ ਸੰਵਾਦਦਾਤਾ, ਜਲੰਧਰ ਵਰਿਆਣਾ ਡੰਪ ਸਾਈਟ ’ਤੇ ਪਿਛਲੇ 40 ਸਾਲਾਂ ਤੋਂ ਜਮ੍ਹਾ ਹੋਏ ਕੂੜੇ ਦੇ ਪਹਾੜ ਨੂੰ ਖਤਮ ਕਰਨ ਲਈ ਸ਼ੁਰੂ ਕੀਤਾ ਗਿਆ 32 ਕਰੋੜ ਰੁਪਏ ਦਾ ਬਾਇਓ-ਮਾਈਨਿੰਗ ਪ੍ਰੋਜੈਕਟ ਹੁਣ ਤੱਕ ਰਫ਼ਤਾਰ ਨਹੀਂ ਪਾ ਸਕਿਆ ਹੈ। ਪ੍ਰੋਜੈਕਟ ਸ਼ੁਰੂ ਹੋਏ 22 ਮਹੀਨੇ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਪਰ ਹੁਣ ਤੱਕ ਸਿਰਫ 1 ਤੋਂ ਸਵਾ ਲੱਖ ਟਨ ਕੂੜਾ ਹੀ ਪ੍ਰੋਸੈਸ ਕੀਤਾ ਗਿਆ ਹੈ, ਜਦਕਿ ਨਿਰਧਾਰਿਤ ਸਮੇਂ ਮੁਤਾਬਕ ਹੁਣ ਤੱਕ 5 ਲੱਖ ਟਨ ਕੂੜਾ ਨਿਪਟਾਇਆ ਜਾਣਾ ਚਾਹੀਦਾ ਸੀ। ਹੁਣ ਬਾਰਿਸ਼ ਕਾਰਨ ਇਹ ਪ੍ਰੋਜੈਕਟ ਰੁਕ ਗਿਆ ਹੈ। ਬਾਇਓ-ਮਾਈਨਿੰਗ ਲਈ ਕੂੜੇ ਦਾ ਸੁੱਕਣਾ ਜਰੂਰੀ ਹੈ ਪਰ ਇਸ ਮਾਨਸੂਨ ’ਚ ਲਗਾਤਾਰ ਬਾਰਿਸ਼ ਕਾਰਨ ਡੰਪ ਸਾਈਟ ’ਤੇ ਜਮ੍ਹਾ ਹੋਇਆ ਕੂੜਾ ਪੂਰੀ ਤਰ੍ਹਾਂ ਗਿੱਲਾ ਹੋ ਗਿਆ ਹੈ। ਇਸ ਕਾਰਨ ਪ੍ਰੋਸੈਸਿੰਗ ਦਾ ਕੰਮ ਰੋਕਣਾ ਪਿਆ ਹੈ। ਅਧਿਕਾਰੀਆਂ ਮੁਤਾਬਕ ਹੁਣ ਇਹ ਕੰਮ ਸਤੰਬਰ ਦੇ ਆਖਰੀ ਹਫਤੇ ’ਚ ਹੀ ਦੁਬਾਰਾ ਸ਼ੁਰੂ ਹੋ ਸਕੇਗਾ। ਸਮੱਸਿਆ ਸਿਰਫ ਪੁਰਾਣੇ ਕੂੜੇ ਦੀ ਨਹੀਂ ਹੈ, ਡੰਪ ਸਾਈਟ ’ਤੇ ਹਰ ਰੋਜ਼ ਤਾਜ਼ਾ ਕੂੜਾ ਵੀ ਆ ਰਿਹਾ ਹੈ। ਅਨੁਮਾਨ ਹੈ ਕਿ ਇਸ ਦੌਰਾਨ ਲੱਗਭਗ 3 ਲੱਖ ਟਨ ਨਵਾਂ ਕੂੜਾ ਵੀ ਜਮ੍ਹਾ ਹੋ ਗਿਆ ਹੈ। ਇਸ ਤਰ੍ਹਾਂ ਡੰਪ ਸਾਈਟ ’ਤੇ ਕੁੱਲ ਕੂੜੇ ਦਾ ਅੰਕੜਾ ਹੁਣ ਲੱਗਭਗ 18 ਲੱਖ ਟਨ ਤੱਕ ਪਹੁੰਚ ਗਿਆ ਹੈ। ਇਹ ਪ੍ਰੋਜੈਕਟ ਨਗਰ ਨਿਗਮ ਨੇ ਸਮਾਰਟ ਸਿਟੀ ਫੰਡ ਤੋਂ ਸ਼ੁਰੂ ਕੀਤਾ ਸੀ ਪਰ ਇਹ ਪੈਸਾ ਬਰਬਾਦ ਹੁੰਦਾ ਨਜ਼ਰ ਆ ਰਿਹਾ ਹੈ। ਇਸ ਪ੍ਰੋਜੈਕਟ ਤਹਿਤ 32 ਮਹੀਨਿਆਂ ’ਚ 7 ਲੱਖ ਟਨ ਪੁਰਾਣਾ ਕੂੜਾ ਖਤਮ ਕਰ ਕੇ ਡੰਪ ਸਾਈਟ ਨੂੰ ਖਾਲੀ ਕਰਨਾ ਸੀ। ਪ੍ਰੋਜੈਕਟ ਦੀ ਡੈੱਡਲਾਈਨ ਅਪ੍ਰੈਲ 2027 ਨਿਰਧਾਰਿਤ ਹੈ। ਹੁਣ 10 ਮਹੀਨੇ ਤੋਂ ਘੱਟ ਸਮਾਂ ਬਾਕੀ ਹੈ ਪਰ ਮੌਜੂਦਾ ਰਫ਼ਤਾਰ ਨੂੰ ਦੇਖਦੇ ਹੋਏ ਨਿਰਧਾਰਿਤ ਸਮੇਂ ’ਤੇ ਕੰਮ ਪੂਰਾ ਹੋਣਾ ਮੁਸ਼ਕਲ ਨਜ਼ਰ ਆ ਰਿਹਾ ਹੈ। ਨਗਰ ਨਿਗਮ ਤੇ ਕੰਪਨੀ ਦੀ ਲਾਪਰਵਾਹੀ ਦਾ ਖਮਿਆਜ਼ਾ ਸ਼ਹਿਰ ਨੂੰ ਭੁਗਤਣਾ ਪੈ ਰਿਹਾ ਹੈ। ਡੰਪ ਸਾਈਟ ’ਤੇ ਕੂੜਾ ਸੁੱਟਣ ਦੀ ਜਗ੍ਹਾ ਖਤਮ ਹੋ ਗਈ ਹੈ। ਮਸ਼ੀਨਰੀ ਨਵੇਂ ਗਿੱਲੇ ਕੂੜੇ ਨੂੰ ਪੁਰਾਣੇ ਕੂੜੇ ਤੋਂ ਅਲੱਗ ਨਹੀਂ ਕਰ ਪਾ ਰਹੀ, ਜਿਸ ਨਾਲ ਪ੍ਰੋਸੈਸਿੰਗ ਪ੍ਰਭਾਵਿਤ ਹੋ ਰਹੀ ਹੈ। ਇਸ ਤੋਂ ਇਲਾਵਾ, ਵੇਸਟ ਮੈਨੇਜਮੈਂਟ ’ਚ ਖਰਾਬ ਪ੍ਰਦਰਸ਼ਨ ਕਾਰਨ ਜਲੰਧਰ ਨਗਰ ਨਿਗਮ ਨੂੰ ਸਵੱਛਤਾ ਸਰਵੇਖਣ ’ਚ ਲਗਾਤਾਰ ਘੱਟ ਅੰਕ ਮਿਲ ਰਹੇ ਹਨ। ਸਥਿਤੀ ਨੂੰ ਸੁਧਾਰਨ ਲਈ ਨਗਰ ਨਿਗਮ ਨੇ 11 ਲੱਖ ਟਨ ਹੋਰ ਕੂੜਾ ਖਤਮ ਕਰਨ ਲਈ 42 ਕਰੋੜ ਰੁਪਏ ਦਾ ਨਵਾਂ ਟੈਂਡਰ ਵੀ ਜਾਰੀ ਕੀਤਾ ਹੈ, ਪਰ ਜੇ ਪਹਿਲਾ ਪ੍ਰੋਜੈਕਟ ਹੀ ਠੀਕ ਤਰ੍ਹਾਂ ਨਹੀਂ ਚੱਲ ਰਿਹਾ ਤਾਂ ਦੂਜੇ ਪ੍ਰੋਜੈਕਟ ਨੂੰ ਕਿਵੇਂ ਚਲਾ ਸਕਣਗੇ। ਬਾਕਸ-- ਨਿਗਮ ਦਾ ਦਾਅਵਾ, ਮਾਹਿਰਾਂ ਨੇ ਚੁੱਕੇ ਸਵਾਲ ਨਗਰ ਨਿਗਮ ਦੇ ਅਧਿਕਾਰੀ ਦਾਅਵਾ ਕਰ ਰਹੇ ਹਨ ਕਿ ਹੁਣ ਤੱਕ 20 ਫੀਸਦੀ ਕੂੜਾ ਖਤਮ ਕੀਤਾ ਜਾ ਚੁੱਕਾ ਹੈ ਪਰ ਵਾਤਾਵਰਣ ਮਾਹਿਰ ਇਸ ਦਾਅਵੇ ਨੂੰ ਗਲਤ ਦੱਸ ਰਹੇ ਹਨ। ਉਹ ਕਹਿੰਦੇ ਹਨ ਕਿ ਜੇ ਇੰਨਾ ਕੂੜਾ ਪ੍ਰੋਸੈਸ ਹੋਇਆ ਹੈ ਤਾਂ ਉਸ ਤੋਂ ਨਿਕਲੇ ਰੀਸਾਈਕਲ ਮਟੀਰੀਅਲ ਤੇ ਬਚੇ ਹੋਏ ਅਵਸ਼ੇਸ਼ ਨੂੰ ਕਿੱਥੇ ਭੇਜਿਆ ਗਿਆ, ਇਸ ਦਾ ਕੋਈ ਰਿਕਾਰਡ ਨਗਰ ਨਿਗਮ ਦੇ ਕੋਲ ਨਹੀਂ ਹੈ। ਕੰਪਨੀ ਦੀ ਹੌਲੀ ਰਫ਼ਤਾਰ ਸ਼ੁਰੂ ਤੋਂ ਹੀ ਚਿੰਤਾ ਦਾ ਵਿਸ਼ਾ ਰਹੀ ਹੈ। ਠੇਕਾ ਮਿਲਣ ਤੋ ਬਾਅਦ ਲੰਬੇ ਸਮੇਂ ਤੱਕ ਮਸ਼ੀਨਰੀ ਹੀ ਨਹੀਂ ਲਾਈ ਗਈ। ਨਗਰ ਨਿਗਮ ਦੀ ਚਿਤਾਵਨੀ ਦੇ ਬਾਵਜੂਦ ਸਿਰਫ ਇਕ ਛੋਟੀ ਮਸ਼ੀਨ ਨਾਲ ਕਈ ਮਹੀਨਿਆਂ ਤੱਕ ਟ੍ਰਾਇਲ ਚੱਲਦਾ ਰਿਹਾ। ਇਸ ਦੌਰਾਨ ਨਗਰ ਨਿਗਮ ਨੇ ਕੰਪਨੀ ’ਤੇ ਕੋਈ ਠੋਸ ਕਾਰਵਾਈ ਵੀ ਨਹੀਂ ਕੀਤੀ। ਬਾਕਸ-- ਹੁਣ 10 ਮਹੀਨਿਆਂ ’ਚ ਨਿਪਟਾਉਣਾ ਹੈ 6 ਲੱਖ ਟਨ ਕੂੜਾ ਬਾਇਓ ਮਾਈਨਿੰਗ ਪ੍ਰੋਜੈਕਟ ਤਹਿਤ ਵਰਿਆਣਾ ਡੰਪ ’ਤੇ 22 ਮਹੀਨਿਆਂ ’ਚ ਕੰਪਨੀ ਨੂੰ ਲੱਗਭ0ਗ 5 ਲੱਖ ਟਨ ਕੂੜਾ ਖਤਮ ਕਰਨਾ ਸੀ੍ਯ ਪਰ ਉਸ ਨੇ ਸਿਰਫ 1 ਤੋਂ ਸਵਾ ਲੱਖ ਟਨ ਹੀ ਕੀਤਾ। ਹੁਣ ਬਚੇ 10 ਮਹੀਨਿਆਂ ’ਚ ਉਸ ਨੂੰ ਲੱਗਭਗ 6 ਲੱਖ ਟਨ ਕੂੜਾ ਹੋਰ ਨਿਪਟਾਉਣਾ ਹੈ। ਇਸ ਦਾ ਮਤਲਬ ਹੈ ਕਿ ਹਰ ਮਹੀਨੇ 50 ਹਜ਼ਾਰ ਟਨ ਦੀ ਔਸਤ ਚਾਹੀਦੀ ਹੈ, ਜਦਕਿ ਹੁਣ ਤੱਕ ਦੀ ਔਸਤ 5 ਹਜ਼ਾਰ ਟਨ ਪ੍ਰਤੀ ਮਹੀਨਾ ਵੀ ਨਹੀਂ ਹੈ। ਪ੍ਰੋਜੈਕਟ ਇੰਚਾਰਜ ਤੇ ਨਗਰ ਨਿਗਮ ਦੇ ਐੱਸਈ ਜਸਪਾਲ ਕੰਪਨੀ ਨੂੰ ਸਖ਼ਤ ਨਿਰਦੇਸ਼ ਦਿੱਤੇ ਗਏ ਹਨ। ਜਿੰਨੀ ਮਸ਼ੀਨਰੀ ਹੁਣ ਲਾਈ ਗਈ ਹੈ, ਉਸ ਨਾਲ ਕੰਮ ਸਮੇਂ ’ਤੇ ਪੂਰਾ ਨਹੀਂ ਹੋਵੇਗਾ। ਇਸ ਲਈ ਮਸ਼ੀਨਰੀ ਵਧਾਈ ਜਾਵੇ। ਬਾਕਸ-- ਪ੍ਰੋਜੈਕਟ ਦੇ ਤੱਥ - ਲਾਗਤ : 32 ਕਰੋੜ ਰੁਪਏ - ਟੀਚਾ : 32 ਮਹੀਨਿਆਂ ’ਚ 7 ਲੱਖ ਟਨ ਪੁਰਾਣਾ ਕੂੜਾ ਖਤਮ ਕਰਨਾ - ਡੈੱਡਲਾਈਨ : ਅਪ੍ਰੈਲ 2027 - ਸਿਰਫ 10 ਮਹੀਨੇ ਬਾਕੀ ਹਨ - ਹੁਣ ਤੱਕ ਕੰਮ : ਸਿਰਫ 1 ਤੋਂ ਸਵਾ ਲੱਖ ਟਨ ਕੂੜਾ ਹੀ ਪ੍ਰੋਸੈਸ ਹੋਇਆ - ਹੋਣਾ ਚਾਹੀਦਾ ਸੀ : 22 ਮਹੀਨਿਆਂ ’ਚ ਲੱਗਭਗ 5 ਲੱਖ ਟਨ - ਨਵਾਂ ਕੂੜਾ : 22 ਮਹੀਨਿਆਂ ’ਚ ਲੱਗਭਗ 3 ਲੱਖ ਟਨ ਤਾਜ਼ਾ ਕੂੜਾ ਹੋਰ ਜੁੜ ਗਿਆ ਬਾਕਸ ਐੱਨਜੀਟੀ ’ਚ ਵੀ ਜਾ ਚੁੱਕੀ ਹੈ ਰਿਪੋਰਟ ਲੱਗਭਗ 10 ਦਿਨ ਪਹਿਲਾਂ ਇਕ ਸਮਾਜਿਕ ਕਾਰਕੁੰਨ ਦੀ ਪਟੀਸ਼ਨ ’ਤੇ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ (ਪੀਪੀਸੀਬੀ) ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੂੰ ਵੀ ਵਰਿਆਣਾ ਡੰਪ ’ਤੇ ਰਿਪੋਰਟ ਦਿੱਤੀ ਸੀ। ਰਿਪੋਰਟ ’ਚ ਕਿਹਾ ਗਿਆ ਕਿ ਨਗਰ ਨਿਗਮ ਵਰਿਆਣਾ ਡੰਪ ਸਾਈਟ ’ਤੇ ਸਾਲਿਡ ਵੇਸਟ ਮੈਨੇਜਮੈਂਟ ਰੂਲਜ਼, 2016 ਦਾ ਲਗਾਤਾਰ ਉਲੰਘਣ ਕਰ ਰਿਹਾ ਹੈ। ਵੇਸਟ ਮੈਨੇਜਮੈਂਟ ’ਚ ਗੜਬੜੀ ’ਤੇ ਨਗਰ ਨਿਗਮ ’ਤੇ 9.30 ਕਰੋੜ ਦਾ ਜੁਰਮਾਨਾ ਲਾਇਆ ਗਿਆ ਸੀ। ਰਿਪੋਰਟ ’ਚ ਦੱਸਿਆ ਗਿਆ ਕਿ ਡੰਪ ’ਤੇ ਸੇਗਰੀਗੇਸ਼ਨ ਤੇ ਨਿਪਟਾਰਾ ਨਹੀਂ ਹੋ ਰਿਹਾ, ਵਾਹਨ ਖਰਾਬ ਹਨ, ਕਈ ਵਾਰ ਅੱਗ ਲੱਗੀ, ਸੜਕ-ਬਾਊਂਡਰੀ ਨਹੀਂ ਹੈ ਤੇ ਲੀਕੇਜ ਰੋਕਣ ਦਾ ਇੰਤਜ਼ਾਮ ਵੀ ਨਹੀਂ ਹੈ।