ਜ਼ਿਲ੍ਹਾ ਪ੍ਰਧਾਨ ਵੱਲੋਂ ਸਰਕਲ ਪ੍ਰਧਾਨਾਂ ਦੀਆਂ ਕੀਤੀਆਂ ਨਿਯੁਕਤੀਆਂ
ਅਮਰਜੀਤ ਸਿੰਘ ਵੇਹਗਲ, ਪੰਜਾਬੀ
Publish Date: Sat, 18 Apr 2026 09:57 PM (IST)
Updated Date: Sat, 18 Apr 2026 10:00 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ ਜਲੰਧਰ : ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਜ਼ਿਲ੍ਹਾ ਜਲੰਧਰ ਸ਼ਹਿਰੀ ਪ੍ਰਧਾਨ ਅਮਰਜੀਤ ਸਿੰਘ ਕਿਸ਼ਨਪੁਰਾ ਨੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਜਥੇਬੰਦਕ ਢਾਂਚੇ ਦਾ ਐਲਾਨ ਕੀਤਾ ਹੈ। ਕਿਸ਼ਨਪੁਰਾ ਨੇ ਕਿਹਾ ਕਿ ਚੁਣੇ ਗਏ ਸਾਰੇ ਸਰਕਲ ਪ੍ਰਧਾਨ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਲਈ ਪ੍ਰਧਾਨ ਜਥੇ. ਗਿਆਨੀ ਹਰਪ੍ਰੀਤ ਸਿੰਘ ਵੱਲੋਂ ਜੋ ਸੇਵਾ ਦਿੱਤੀ ਗਈ ਹੈ, ਉਹ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਪੰਥਕ ਵਿਚਾਰਧਾਰਾ ਵਾਲੇ ਆਗੂ ਅੱਗੇ ਆਉਣੇ ਚਾਹੀਦੇ ਹਨ ਤਾਂ ਜੋ ਰਵਾਇਤੀ ਅਕਾਲੀ ਦਲ ਵੱਲੋਂ ਪੰਥਕ ਏਜੰਡੇ ਮੁਤਾਬਿਕ ਪਾਰਟੀ ਨੂੰ ਚਲਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਹਰਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲੋਕਤੰਤਰੀ ਢੰਗ ਨਾਲ ਮੈਂਬਰਾਂ ਦੀ ਭਰਤੀ ਕੀਤੀ ਜਾਵੇਗੀ ਤਾਂ ਜੋ ਸ਼ਹਿਰ ਵਿਚ ਸ਼ੁਰੂਆਤੀ ਢਾਂਚਾ ਵਧੀਆ ਬਣਾਇਆ ਜਾ ਸਕੇ। ਉਨ੍ਹਾਂ ਵੱਲੋਂ ਜਸਵਿੰਦਰ ਸਿੰਘ ਜੱਸਾ ਸਰਕਲ ਪ੍ਰਧਾਨ ਨੰਬਰ 8, ਜਸਵਿੰਦਰ ਸਿੰਘ ਖਾਲਸਾ ਸਰਕਲ ਪ੍ਰਧਾਨ ਨੰਬਰ 3, ਬਚਨ ਸਿੰਘ ਕਾਦੀਆਂ ਸਰਕਲ ਪ੍ਰਧਾਨ ਬਸਤੀ ਸ਼ੇਖ, ਹਰਵਿੰਦਰ ਸਿੰਘ ਜਬੱਲ ਸਰਕਲ ਪ੍ਰਧਾਨ ਬਸਤੀ ਬਾਵਾ ਖੇਲ, ਜਸਵਿੰਦਰ ਸਿੰਘ ਸੱਬਰਵਾਲ ਸਰਕਲ ਪ੍ਰਧਾਨ ਨੰਬਰ 1, ਅਮਰਜੀਤ ਸਿੰਘ ਅਰੋੜਾ ਸਰਕਲ ਪ੍ਰਧਾਨ ਰਾਮਾ ਮੰਡੀ, ਹਰਭਜਨ ਸਿੰਘ ਕਾਹਲੋ ਸਰਕਲ ਪ੍ਰਧਾਨ ਮਕਸੂਦਾਂ, ਪਰਮਜੀਤ ਸਿੰਘ ਬਬਲੂ ਸਰਕਲ ਪ੍ਰਧਾਨ ਭਾਰਗੋ ਕੈਂਪ, ਸੁਖਰਾਜ ਸਿੰਘ ਰੰਧਾਵਾ ਸਰਕਲ ਪ੍ਰਧਾਨ ਮਾਡਲ ਹਾਊਸ, ਜਗਜੀਤ ਸਿੰਘ ਬੱਲ ਸਰਕਲ ਪ੍ਰਧਾਨ ਨੰਬਰ 2, ਕੁਲਵੰਤ ਸਿੰਘ ਸੋਨੀ ਭਾਟੀਆ ਸਰਕਲ ਪ੍ਰਧਾਨ ਨੰਬਰ 4, ਦਵਿੰਦਰ ਸਿੰਘ ਲਾਡੋਵਾਲੀ ਸਰਕਲ ਪ੍ਰਧਾਨ ਬਾਰਾਂਦਰੀ, ਨਵਜੀਤ ਸਿੰਘ ਰੰਧਾਵਾ ਸਰਕਲ ਪ੍ਰਧਾਨ ਕਾਲੀਆ ਕਲੋਨੀ, ਬਲਬੀਰ ਸਿੰਘ ਤਲਵੰਡੀ ਸਰਕਲ ਪ੍ਰਧਾਨ ਨੰਬਰ 6, ਅਮਰਜੀਤ ਸਿੰਘ ਗੁਰੂ ਗੋਬਿੰਦ ਸਿੰਘ ਨਗਰ ਸਰਕਲ ਪ੍ਰਧਾਨ ਮਾਡਲ ਟਾਊਨ ਨੂੰ ਸਰਕਲ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਹੈ।