ਸਖੀ ਪਾਇਲਟ ਪ੍ਰਾਜੈਕਟ ਦੀ ਸ਼ੁਰੂਆਤ
ਸੁਰਜੀਤ ਪਾਲ, ਪੰਜਾਬੀ ਜਾਗਰਣ
Publish Date: Sat, 18 Apr 2026 09:12 PM (IST)
Updated Date: Sat, 18 Apr 2026 09:15 PM (IST)

ਕਿਸ਼ਨਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ 14 ਅਪ੍ਰੈਲ ਨੂੰ ਆਦਮਪੁਰ ਵਿਖੇ ਪੰਜਾਬ ਦੇ ਨੌਂ ਜ਼ਿਲ੍ਹਿਆਂ ਵਿੱਚ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਮਹਿਲਾ ਸਤਿਕਾਰ ਸਖੀ ਪਾਇਲਟ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਗਈ। ਜਿਸ ਤਹਿਤ ਪਿੰਡ ਕਿਸ਼ਨਗੜ੍ਹ ਵਿਖੇ ਡੀਪੀਓ ਮਨਜਿੰਦਰ ਸਿੰਘ ਦੀ ਅਗਵਾਈ ਹੇਠ ਸੀਡੀਪੀਓ ਰਾਜਵਿੰਦਰ ਕੌਰ ਦੀ ਯੋਗ ਅਗਵਾਈ ਹੇਠ ਸੁਪਰਵਾਈਜ਼ਰ ਆਸ਼ਾ ਦੇਵੀ, ਕਲਰਕ ਪਰਮਜੀਤ ਕੌਰ, ਆਂਗਨਵਾੜੀ ਵਰਕਰ ਬਲਵੀਰ ਕੌਰ, ਮਮਤਾ ਰਾਣੀ, ਖੁਸ਼ਵਿੰਦਰ ਕੌਰ, ਨਵਜੀਤ ਕੌਰ ਆਦਿ ਵੱਲੋਂ ਮਹਿਲਾ ਸਤਿਕਾਰ ਸਖੀ ਟ੍ਰੇਨਿੰਗ ਕੈਂਪ ਦੇ ਪਹਿਲੇ ਦਿਨ ਪਾਇਲਟ ਪ੍ਰਾਜੈਕਟ ਕਿਸ਼ਨਗੜ੍ਹ, ਸੰਘਵਾਲ, ਕਰਾੜੀ, ਗੋਪਾਲਪੁਰ ਅਤੇ ਨਿਜ਼ਾਮਦੀਨਪੁਰ ਪੰਜਾਂ ਪਿੰਡਾਂ ਵਿੱਚ ਮਹਿਲਾ ਸਤਿਕਾਰ ਸਖੀ ਪਾਇਲਟ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਗਈ। ਇਨ੍ਹਾਂ ਪਿੰਡਾਂ ਵਿੱਚ ਕੈਂਪ ਦੌਰਾਨ ਸੁਪਰਵਾਈਜ਼ਰ ਆਸ਼ਾ ਦੇਵੀ ਅਤੇ ਕਲਰਕ ਪਰਮਜੀਤ ਕੌਰ ਤੇ ਆਂਗਨਵਾੜੀ ਵਰਕਰਾਂ ਵੱਲੋਂ ਨਵ-ਨਿਯੁਕਤ ਮਹਿਲਾ ਸਤਿਕਾਰ ਸਖੀਆਂ ਨੂੰ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਔਰਤਾਂ ਨੂੰ 1000 ਅਤੇ 1500 ਰੁਪਏ ਦੇ ਫਾਰਮ ਭਰਨ ਸਬੰਧੀ ਟ੍ਰੇਨਿੰਗ ਦਿੱਤੀ ਗਈ ਅਤੇ ਨਵ-ਨਿਯੁਕਤ ਸਖੀਆਂ ਨੂੰ ਆਈ ਕਾਰਡ ਦਿੱਤੇ ਗਏ।। ਇਸ ਮੌਕੇ ਸੁਪਰਵਾਈਜ਼ਰ ਆਸ਼ਾ ਦੇਵੀ, ਕਲਰਕ ਪਰਮਜੀਤ ਕੌਰ, ਬਲਵੀਰ ਕੌਰ, ਮਮਤਾ ਰਾਣੀ, ਖੁਸ਼ਵਿੰਦਰ ਕੌਰ, ਨਵਜੀਤ ਕੌਰ, ਰਜ਼ੀਆ ਕਰਾੜੀ, ਪੁਸ਼ਪਰਾਣੀ, ਗੁਰਵਿੰਦਰ ਕੌਰ, ਜਸਪ੍ਰੀਤ ਕੌਰ, ਜਸਵੀਰ ਕੌਰ, ਮਾਇਆ ਦੇਵੀ ਤਜਨੇਸ਼, ਸੁਨੀਤਾ ਆਦਿ ਮੌਜੂਦ ਸਨ।