ਤਕਸ਼ਿਲਾ ਮਹਾਂਬੁੱਧ ਵਿਹਾਰ ’ਚ ਮਨਾਈ ਡਾ. ਅੰਬੇਡਕਰ ਜੈਅੰਤੀ
ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ
Publish Date: Sat, 18 Apr 2026 09:08 PM (IST)
Updated Date: Sat, 18 Apr 2026 09:12 PM (IST)

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ ਜਲੰਧਰ : ਡਾ. ਬੀਆਰ ਅੰਬੇਡਕਰ ਦਾ 135ਵਾਂ ਜਨਮ ਦਿਵਸ ਤਕਸ਼ਿਲਾ ਮਹਾਂਬੁੱਧ ਵਿਹਾਰ ਕਾਦੀਆਂ ਵਿਖੇ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਭੰਤੇ ਪ੍ਰਿਗਿਆ ਬੋਧੀ ਅਤੇ ਭੰਤੇ ਦਰਸ਼ਨਦੀਪ ਅਤੇ ਭੰਤੇ ਚੰਦਰ ਕੀਰਤੀ ਨੇ ਬੁੱਧ ਬੰਦਨਾ, ਤ੍ਰੀਸ਼ਰਣ ਅਤੇ ਪੰਚਸ਼ੀਲ ਨਾਲ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਸਾਨੂੰ ਡਾ. ਅੰਬੇਡਕਰ ਦੀਆਂ ਸਿੱਖਿਆਵਾਂ ’ਤੇ ਚੱਲਣਾ ਚਾਹੀਦਾ ਹੈ। ਵਿਸ਼ੇਸ਼ ਮਹਿਮਾਨ ਬਿਸ਼ਨ ਦਾਸ ਬੈਂਸ ਸਾਬਕਾ ਮੇਅਰ ਯੂਕੇ ਨੇ ਕਿਹਾ ਕਿ ਸਾਨੂੰ ਡਾ. ਅੰਬੇਡਕਰ ਦੀਆਂ ਸਿੱਖਿਆਵਾਂ ਅਤੇ ਵਿਚਾਰਧਾਰਾ ’ਤੇ ਅਜੋਕੇ ਸਮੇਂ ਦੌਰਾਨ ਚੱਲਣ ਦੀ ਜ਼ਰੂਰਤ ਹੈ। ਇਸ ਮੌਕੇ ਐਡਵੋਕੇਟ ਹਰਭਜਨ ਸਾਂਪਲਾ ਪ੍ਰਧਾਨ ਪੰਜਾਬ ਬੁੱਧਿਸਟ ਸੁਸਾਇਟੀ ਪੰਜਾਬ ਨੇ ਬਾਬਾ ਸਾਹਿਬ ਡਾ. ਭੀਮ ਰਾਓ ਦੇ ਜਨਮ ਦਿਨ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਬਾਬਾ ਸਾਹਿਬ ਵਿਸ਼ਵ ਰਤਨ ਸਨ। ਇਨ੍ਹਾਂ ਤੋਂ ਇਲਾਵਾ ਮਨੋਜ ਕੁਮਾਰ, ਰਾਮਦਾਸ ਗੁਰੂ, ਦੇਸ ਰਾਜ ਚੌਹਾਨ, ਰਾਮ ਨਾਰਾਇਣ ਬੌਧ, ਵਿਨੋਦ ਗੌਤਮ, ਮੀਨੂੰ ਬੌਧ, ਐਡਵੋਕੇਟ ਜਗਦੀਸ਼ ਕੁਮਾਰ ਬੌਧ ਆਦਿ ਨੇ ਡਾ. ਅੰਬੇਡਕਰ ਦੇ ਜੀਵਨ ਫਲਸਫੇ ’ਤੇ ਵਿਚਾਰ ਪੇਸ਼ ਕੀਤੇ। ਡਾ. ਤ੍ਰੀਭਵਨ, ਨਵਜੋਤ ਚੌਹਾਨ, ਪ੍ਰੋਫੈਸਰ ਸਿਕੰਦਰ ਸਿੰਘ, ਸ਼ੰਕਰ ਦਾਸ, ਰੇਸ਼ਮ ਸਿੱਧੂ, ਹਰਮੇਸ਼ ਕਲੇਰ, ਹਰਪਾਲ ਸਿੰਘ ਗੁਰੂ ਅਤੇ ਬਲਜੀਤ ਕੌਰ ਜਲੰਧਰ ਹਾਜ਼ਰ ਸਨ। ਇਨ੍ਹਾਂ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ਵਿੱਚ ਉਪਾਸਕ ਇਸ ਸਮਾਗਮ ਵਿੱਚ ਸ਼ਾਮਲ ਸਨ। ਸਮਾਗਮ ਨੂੰ ਸਫਲ ਬਣਾਉਣ ਲਈ ਡਾ. ਅੰਬੇਡਕਰ ਨਵ ਯੁਵਕ ਦਲ ਲੁਧਿਆਣਾ, ਸਮਯਕ ਸ਼ਰਧਾ ਸੰਮਤੀ, ਤਕਸ਼ਿਲਾ ਸਾਹਿਤ ਕੇਂਦਰ ਪੰਜਾਬ, ਭਾਰਤ ਮੌਰੀਆ ਸੰਘ, ਬੁੱਧਾਂਕੁਰ ਜੋਤੀ ਸਮਿਤੀ, ਭੀਮ ਕਮਾਂਡੋ ਅਤੇ ਹੋਰ ਬੁੱਧਿਸ਼ਟ ਤੇ ਅੰਬੇਡਕਰੀ ਸੰਸਥਾਵਾਂ ਨੇ ਸਹਿਯੋਗ ਦਿੱਤਾ। ਇਸ ਮੌਕੇ ਲੰਗਰ ਅਤੁੱਟ ਵਰਤਾਇਆ ਗਿਆ।