ਵਿਸ਼ਵ ਪ੍ਰਸਿੱਧ ਨਗਰ ਕੀਰਤਨ ਅੱਜ ਸਜਾਏ ਜਾਣਗੇ ਵਿਸ਼ਵ ਪ੍ਰਸਿੱਧ ਨਗਰ ਕੀਰਤਨ ਅੱਜ ਸਜਾਏ ਜਾਣਗੇ " ਬਾਬਾ ਗੁਰਦਿਆਲ ਸਿੰਘ "
Publish Date: Sat, 24 Oct 2026 04:51 PM (IST)
Updated Date: Sat, 24 Oct 2026 04:52 PM (IST)
ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ ਟਾਂਡਾ ਉੜਮੁੜ : ਵਿਸ਼ਵ ਪ੍ਰਸਿੱਧ ਮਹਾਨ ਸਲਾਨਾ ਇਕੋਤਰੀ ਸਮਾਗਮ ਨੂੰ ਲੈ ਕੇ ਟਾਂਡਾ ਵਿਖੇ ਚੱਲ ਰਹੇ ਵਿਸ਼ਾਲ ਇਕੋਤਰੀ ਸਮਾਗਮ ਅਤੇ ਅਲੌਕਿਕ ਗੁਰਮਤਿ ਸਮਾਗਮ ਦੌਰਾਨ ਜਿੱਥੇ 101 ਸ਼੍ਰੀ ਅਖੰਡ ਪਾਠ ਸਾਹਿਬ ਦੀ ਲੜੀ ਤਹਿਤ ਦਸਵੀ ਲੜੀ ਦੀ ਪੂਰਨ ਗੁਰ ਮਰਿਆਦਾ ਹੇਠ ਆਰੰਭਤਾ ਹੋਈ ਉੱਥੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੀ ਹਾਜਰੀ ਵਿੱਚ ਸੰਤ ਬਾਬਾ ਗੁਰਦਿਆਲ ਸਿੰਘ ਜੀ ਨੇ ਗੁਰਬਾਣੀ ਕੀਰਤਨ ਦਾ ਪ੍ਰਵਾਹ ਕਰਦਿਆਂ ਸੰਗਤਾਂ ਨੂੰ ਪੂਰਨ ਰੂਪ ਵਿੱਚ ਗੁਰੂ ਵਾਲੇ ਬਣ ਕੇ ਗੁਰੂ ਨਾਨਕ ਜੀ ਦੇ ਉਪਦੇਸ਼ ਤੇ ਚੱਲਣ ਲਈ ਪ੍ਰੇਰਿਆ । ਬਾਬਾ ਜੀ ਨੇ ਕਿਹਾ ਕਿ ਸਰਬਸਾਂਝੀ ਵਾਲਤਾ ਦਾ ਜੋ ਗਿਆਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਉਸ ਗਿਆਨ ਨੂੰ ਆਪਣਾ ਚਾਨਣ ਮੁਨਾਰਾ ਬਣਾਉਂਦੇ ਹੋਏ ਗੁਰਬਾਣੀ ਨਾਲ ਜੁੜੋ। ਉਨ੍ਹਾਂ ਨੇ ਸੰਗਤ ਨੂੰ ਸਤਿਸੰਗ ਦੀ ਮਹਾਨਤਾ ਬਾਰੇ ਦੱਸਿਆ। ਉਨਾਂ ਤੋਂ ਇਲਾਵਾ ਇਕੋਤਰੀ ਦੇ ਇਸ ਗੁਰਮਤਿ ਸਮਾਗਮ ਮੌਕੇ ਸੰਤ ਦਵਿੰਦਰ ਸਿੰਘ ਜੀ ਤਰਨ ਤਰਨ ਤੋਂ ਇਲਾਵਾ ਹੋਰ ਕਈ ਸੰਤਾਂ ਮਹਾਂਪੁਰਸ਼ਾਂ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ । ਵਰਨਣਯੋਗ ਹੈ ਕਿ ਮਹਾਨ ਸਲਾਨਾ ਇਕੋਤਰੀ ਸਮਾਗਮ ਦੇ ਮੁੱਖ ਆਕਰਸ਼ਨ ਵੱਜੋਂ ਜਾਣੇ ਜਾਂਦੇ ਨਗਰ ਕੀਰਤਨ 25 ਅਕਤੂਬਰ ਨੂੰ ਸਵੇਰੇ 10 ਵਜੇ ਸਜਾਏ ਜਾਣਗੇ ਜਦਕਿ 101 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀ ਦੇ ਭੋਗ 26 ਅਕਤੂਬਰ ਨੂੰ ਸਵੇਰੇ 10 ਵਜੇ ਪੈਣਗੇ, ਜਿਸ ਮਗਰੋਂ ਅੰਮ੍ਰਿਤ ਸੰਚਾਰ ਵੀ ਹੋਵੇਗਾ ।