ਸੀਐਚਸੀ ਬੀਣੇਵਾਲ ਵਿਖੇ ਵਿਸ਼ਵ ਸਟ੍ਰੋਕ ਦਿਵਸ ਮਨਾਇਆ
ਸੀ ਐਚ ਸੀ ਬੀਣੇਵਾਲ ਵਿਖੇ ਵਿਸ਼ਵ ਸਟ੍ਰੋਕ ਦਿਵਸ ਮਨਾਇਆ
Publish Date: Thu, 29 Oct 2026 03:08 PM (IST)
Updated Date: Thu, 29 Oct 2026 03:10 PM (IST)
ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ ਬੀਣੇਵਾਲ ਬੀਤ : ਡਾ. ਮਨਦੀਪ ਕਮਲ ਸਿਵਲ ਸਰਜਨ ਹੁਸ਼ਿਆਰਪੁਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਡਾ ਨਿਰਮਲ ਕੁਮਾਰ ਐਸ ਐਮ ਓ ਸੀ.ਐੱਚ.ਸੀ. ਬੀਨੇਵਾਲ ਦੀ ਅਗਵਾਈ ਹੇਠ ਸੀ ਐਚ ਸੀ ਬੀਣੇਵਾਲ ਹਸਪਤਾਲ ਵਿਖੇ ਵਿਸ਼ਵ ਸਟ੍ਰੋਕ ਦਿਵਸ ਮਨਾਇਆ ਗਿਆ। ਇਸ ਮੌਕੇ ਲੋਕਾਂ ਨੂੰ ਸਟ੍ਰੋਕ (ਦਿਮਾਗੀ ਦੌਰਾ) ਦੇ ਲੱਛਣਾਂ, ਬਚਾਅ ਅਤੇ ਸਮੇਂ ਸਿਰ ਇਲਾਜ ਕਰਵਾਉਣ ਸਬੰਧੀ ਜਾਗਰੂਕ ਕੀਤਾ ਗਿਆ। ਇਸ ਮੌਕੇ ਡਾ ਗੁਰਪ੍ਰਤਾਪ ਸਿੰਘ ਨੇ ਦੱਸਿਆ ਕਿ ਸਟ੍ਰੋਕ ਹੋਣ ਤੇ ਮਰੀਜ਼ ਦੇ ਚਿਹਰੇ ਦਾ ਇੱਕ ਪਾਸਾ ਟੇਢਾ ਹੋਣਾ, ਬਾਂਹ ਜਾਂ ਲੱਤ ਵਿੱਚ ਅਚਾਨਕ ਕਮਜ਼ੋਰੀ ਆਉਣਾ ਅਤੇ ਬੋਲਣ ਵਿੱਚ ਮੁਸ਼ਕਲ ਹੋਣਾ ਵਰਗੇ ਲੱਛਣ ਦਿਖਾਈ ਦੇ ਸਕਦੇ ਹਨ। ਅਜਿਹੇ ਲੱਛਣਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਅਤੇ ਮਰੀਜ਼ ਨੂੰ ਤੁਰੰਤ ਹਸਪਤਾਲ ਪਹੁੰਚਾਉਣਾ ਚਾਹੀਦਾ ਹੈ। ਲੋਕਾਂ ਨੂੰ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਨੂੰ ਕੰਟਰੋਲ ਵਿੱਚ ਰੱਖਣ, ਸੰਤੁਲਿਤ ਖੁਰਾਕ ਲੈਣ, ਨਿਯਮਿਤ ਕਸਰਤ ਕਰਨ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਸੀ ਐਚ ਸੀ ਬੀਨੇਵਾਲ ਦੇ ਸਮੂਹ ਸਟਾਫ ਮੈਬਰ ਡਾ ਪਲਵੀ, ਸਟਾਫ ਨਰਸ ਵੀਨਾ ਸੋਨੀ, ਫਾਰਮੇਸੀ ਅਫਸਰ ਪ੍ਰੀਤੀ, ਰੇਡੀਓਗਰਾਫਰ ਰਾਜ ਰਾਣੀ, ਰਵਿੰਦਰ ਕੁਮਾਰ ਕੌਂਸਲਰ ਓਟ ਕਲੀਨਿਕ, ਧਰਮਿੰਦਰ ਸਿੰਘ, ਰੋਸ਼ਨ ਲਾਲ, ਪਰਮਜੀਤ ਸਿੰਘ ਅਤੇ ਜਸਵਿੰਦਰ ਕੁਮਾਰ ਹਾਜ਼ਰ ਸਨ।