- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗਰਾਮ ਪੰਚਾਇਤ ਵਿਕਾਸ ਯੋਜਨਾ ਤਹਿਤ ਲਗਾਈ ਗਈ ਵਰਕਸ਼ਾਪ ਸਮਾਪਤ

ਰਾਜਿੰਦਰ ਸਿੰਘ, ਪੰਜਾਬੀ ਜਾਗਰਣ
ਦਸੂਹਾ : ਪ੍ਰਦੇਸ਼ਿਕ ਦਿਹਾਤੀ ਵਿਕਾਸ ਤੇ ਪੰਚਾਇਤੀ ਰਾਜ ਸੰਸਥਾ ਮੋਹਾਲੀ ਪੰਜਾਬ ਵੱਲੋਂ ਪੰਜਾਬ ਸਰਕਾਰ ਤੇ ਸਬੰਧਿਤ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬੀਡੀਪੀਓ ਦਸੂਹਾ ਉਧੇਪਾਲ ਸਿੰਘ ਦੀ ਯੋਗ ਅਗਵਾਈ ਹੇਠ ਟ੍ਰੇਨਿੰਗ ਕੈਂਪ ਲਗਾਇਆ ਗਿਆ। ਇਸ ਮੌਕੇ ਸਤਨਾਮ ਸਿੰਘ ਟ੍ਰੇਨਿੰਗ ਇੰਚਾਰਜ਼ ਅਤੇ ਸੁਖਵਿੰਦਰ ਸਿੰਘ ਟਰੇਨਿੰਗ ਇੰਚਾਰਜ਼ ਨੇ ਕਿਹਾ ਕਿ ਸਾਡੀ ਯੋਜਨਾ ਸਾਡਾ ਵਿਕਾਸ ਤਹਿਤ ਆਂਗਨਵਾੜੀ, ਆਸ਼ਾ ਵਰਕਰਾਂ, ਅਧਿਆਪਕਾਂ, ਪੰਚਾਇਤ ਸੈਕਟਰੀ, ਨਰੇਗਾ ਵਿਭਾਗ, ਸਰਪੰਚਾਂ, ਪੰਚਾਂ ਅਤੇ ਹੈਲਪ ਗਰੁੱਪਾਂ ਨੂੰ ਗਰੀਬੀ ਮੁਕਤ ਪਿੰਡ, ਸਿਹਤਮੰਦ ਪਿੰਡ, ਬੱਚਿਆਂ ਦੇ ਅਨੁਕੂਲ ਪਿੰਡ, ਪਾਣੀ ਭਰਪੂਰ ਪਿੰਡ, ਸਵੱਛ ਅਤੇ ਹਰਿਆ-ਭਰਿਆ ਪਿੰਡ, ਸਵੈ ਨਿਰਭਰ ਮੁਨਿਆਦੀ ਢਾਂਚੇ ਵਾਲਾ ਪਿੰਡ, ਸਮਾਜਿਕ ਤੌਰ ’ਤੇ ਸੁਰੱਖਿਤ ਪਿੰਡ, ਚੰਗੇ ਸ਼ਾਸਨ ਵਾਲਾ ਪਿੰਡ ਅਤੇ ਮਹਿਲਾਵਾਂ ਦੇ ਅਨੁਕੂਲ ਪਿੰਡ ਸਬੰਧੀ ਵਿਸਥਾਰ ਪੂਰਵਕ ਅਤੇ ਸੰਕਲਪ ਲੈਣ ਲਈ ਟ੍ਰੇਨਿੰਗ ਮੁਹਈਆ ਕਰਵਾਈ ਗਈ। ਉਨ੍ਹਾ ਕਿਹਾ 19 ਅਗਸਤ ਤੋਂ 9 ਸਤੰਬਰ ਤੱਕ ਇਹ ਟ੍ਰੇਨਿੰਗ ਦਿੱਤੀ ਜਾਵੇਗੀ। ਇਸ ਮੌਕੇ ਰਜਿੰਦਰ ਕੌਰ ਰਿਸੋਰਸ ਪਰਸਨ, ਰਾਕੇਸ਼ ਕੁਮਾਰ ਰਿਸੋਰਸ ਪਰਸਨ, ਵਿਜੇ ਤੋਂ ਇਲਾਵਾ ਆਂਗਨਵਾੜੀ ਵਰਕਰ ਅਤੇ ਆਸ਼ਾ ਵਰਕਰ ਅਤੇ ਹੋਰ ਹਾਜ਼ਰ ਸਨ।