ਅਕਾਲੀ ਭਾਜਪਾ ਗਠਜੋੜ ਨਾਲ ਵਰਕਰਾਂ ’ਚ ਖੁਸ਼ੀ ਦੀ ਲਹਿਰ ਅਕਾਲੀ ਭਾਜਪਾ ਗਠਜੋੜ ਨਾਲ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ
Publish Date: Fri, 27 Nov 2026 03:47 PM (IST)
Updated Date: Fri, 27 Nov 2026 03:49 PM (IST)
ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰਣ ਗੜਸ਼ੰਕਰ : ਹਲਕਾ ਗੜਸ਼ੰਕਰ ਦੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵੱਲੋਂ ਅੱਡਾ ਗੜਸ਼ੰਕਰ ਵਿਖੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਗਠਜੋੜ ਦੀ ਖੁਸ਼ੀ ਵਿੱਚ ਲੱਡੂ ਵੰਡੇ ਗਏ। ਇਸ ਮੌਕੇ ਗੱਲਬਾਤ ਕਰਦਿਆਂ ਸੀਨੀਅਰ ਅਕਾਲੀ ਆਗੂ ਹਰਪ੍ਰੀਤ ਸਿੰਘ ਰਿੰਕੂ ਬੇਦੀ ਨੇ ਕਿਹਾ ਕਿ ਸਮਝੌਤਾ ਇਤਿਹਾਸਿਕ ਸਮਝੌਤਾ ਹੈ ਜੋ ਕਿ ਨਹੁੰ ਮਾਸ ਦਾ ਰਿਸ਼ਤਾ ਹੈ। ਇਹ ਗੱਠਜੋੜ ਹਿੰਦੂ ਸਿੱਖ ਏਕਤਾ ਦਾ ਪ੍ਰਤੀਕ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ ਲਿਆਉਣ ਲਈ ਸਾਰੇ ਵਰਕਰਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਫੈਸਲਾ ਲਿਆ ਗਿਆ ਕਿ ਗੜਸ਼ੰਕਰ ਹਲਕੇ ਤੋਂ ਬੇਸ਼ੱਕ ਸ਼੍ਰੋਮਣੀ ਅਕਾਲੀ ਦਲ ਜਾਂ ਭਾਜਪਾ ਦਾ ਉਮੀਦਵਾਰ ਹੋਵੇ ਉਸ ਦੀ ਡੱਟ ਕੇ ਮਦਦ ਕੀਤੀ ਜਾਵੇਗੀ। ਇਸ ਮੌਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ।ਇਸ ਮੌਕੇ ਹਰਪ੍ਰੀਤ ਸਿੰਘ ਰਿੰਕੂ ਬੇਦੀ, ਸੁਖਵਿੰਦਰ ਸਿੰਘ ਰੁੜਕੀ ਖਾਸ ,ਅਜੇ ਕੁਮਾਰ ਬਿਲੜੋਂ, ਸੁਰਿੰਦਰ ਸਿੰਘ ਹੈੰਡਲੂਮ ਵਾਲੇ, ਸਤਨਾਮ ਸਿੰਘ, ਸੁਰਿੰਦਰ ਸਿੰਘ ਦਾਰਾਪੁਰੀ, ਪਰਮਜੀਤ ਸਿੰਘ ਪਾਰੋਵਾਲ, ਕੁਲਵਰਨ ਸਿੰਘ ਪੀਟੀਆਈ, ਗੁਰਨੇਕ ਸਿੰਘ ਸਾਬਕਾ ਸਰਪੰਚ, ਮੱਖਣ ਸਿੰਘ ਮੋਲਾ ਸਰਕਲ ਪ੍ਰਧਾਨ, ਹਰਜਿੰਦਰ ਸਿੰਘ ਫਤਿਹਪੁਰ ਖੁਰਦ, ਕੁਲਵਿੰਦਰ ਸਿੰਘ ਫਤਿਹਪੁਰ ਕਲਾਂ, ਕਮਲ ਸਿੰਘ ਗੋਲੀਆਂ, ਮਨਪ੍ਰੀਤ ਸਿੰਘ ਮੋਲਾ, ਸਾਬਕਾ ਸਰਪੰਚ ਜਸਵਿੰਦਰ ਸਿੰਘ ਲੱਲੀਆਂ, ਪਰਵਿੰਦਰ ਸਿੰਘ ਰੁੜਕੀ ਖਾਸ, ਮਨਰਾਜਵੀਰ ਸਿੰਘ ਮੋਲਾ, ਕਰਮਵੀਰ ਸਿੰਘ ਢੇਸੀ, ਅਜਵਿੰਦਰ ਸਿੰਘ ਮਾਹਿਲਪੁਰ, ਰਣਵੀਰ ਸਿੰਘ ਮਾਨ, ਮਨਦੀਪ ਸਿੰਘ, ਸੁਰੇਸ਼ ਕੁਮਾਰ ਜਾਲੀ, ਬਲਵਿੰਦਰ ਸਿੰਘ ਮੋਨੂ ਆਦਿ ਹਾਜ਼ਰ ਸਨ।