- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਾਬਾ ਮੰਝ ਸਪੋਰਟਸ ਕਲੱਬ ਵਲੋਂ ਪਿੰਡ ਕਬੀਰਪੁਰ ਕਰਵਾਇਆ ਗਿਆ ਵਾਲੀਬਾਲ ਟੂਰਨਾਮੈਂਟ

ਕਮਲ, ਪੰਜਾਬੀ ਜਾਗਰਣ, ਹਰਿਆਣਾ: ਬਾਬਾ ਮੰਝ ਸਪੋਰਟਸ ਕਲੱਬ ਪਿੰਡ ਕਬੀਰਪੁਰ ਵੱਲੋਂ ਤੀਸਰਾ ਦੋ ਦਿਨਾਂ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਹਲਕਾ ਸ਼ਾਮ ਚੁਰਾਸੀ ਦੇ ਵਿਧਾਇਕ ਤੇ ਕੈਬਨਿਟ ਮੰਤਰੀ ਡਾਕਟਰ ਰਵਜੋਤ ਸਿੰਘ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਇਸ ਮੌਕੇ ਡਾਕਟਰ ਰਵਜੋਤ ਸਿੰਘ ਨੇ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਤ ਕਰਨ ਵਾਸਤੇ ਆਧੁਨਿਕ ਖੇਡ ਪਾਰਕ ਅਤੇ ਖੇਡ ਦੇ ਮੈਦਾਨ ਤਿਆਰ ਕਰਕੇ ਦਿੱਤੇ ਗਏ ਹਨ। ਟੂਰਨਾਮੈਂਟ ਦੇ ਫਾਈਨਲ ਮੁਕਾਬਲਿਆਂ ਦੌਰਾਨ ਕਬੀਰਪੁਰ ਦਾ ਮੁਕਾਬਲਾ ਕੰਗਮਾਈ ਨਾਲ ਹੋਇਆ। ਜਿਸ ਵਿੱਚ ਕਬੀਰਪੁਰ ਦੀ ਟੀਮ ਜੇਤੂ ਰਹੀ, ਇਸੇ ਤਰ੍ਹਾਂ ਪਿੰਡ ਪੰਡੋਰੀ ਅਤੇ ਅੱਭੋਵਾਲ ਦੀਆਂ ਟੀਮਾਂ ਦਰਮਿਆਨ ਪੰਡੋਰੀ ਦੀ ਟੀਮ ਜੇਤੂ ਰਹੀ। ਸੂਸਾਂ ਅਤੇ ਗਰਨਾ ਸਾਹਿਬ ਦੀਆਂ ਟੀਮਾਂ ਵਿੱਚ ਸੂਸਾਂ ਦੀ ਟੀਮ ਜੇਤੂ ਰਹੀ। ਮਲਣ ਤੇ ਮੱਲੇਵਾਲ ਟੀਮ ਵਿੱਚੋਂ ਮੱਲੇਵਾਲ ਦੀ ਟੀਮ ਜੇਤੂ ਰਹੀ। ਇਸ ਮੌਕੇ ਬਲਾਕ ਸੰਮਤੀ ਭੁੰਗਾ ਦੇ ਸਾਬਕਾ ਚੇਅਰਮੈਨ ਵਿਸ਼ਨੂ ਤਿਵਾੜੀ, ਅਮਰਜੀਤ ਸਿੰਘ ਸਰਪੰਚ, ਸਤਪਾਲ ਸਿੰਘ ਸਾਬਕਾ ਸਰਪੰਚ, ਪ੍ਰੀਤ ਕਮਲ ਸਿੰਘ, ਹਰਪ੍ਰੀਤ ਸਿੰਘ, ਪ੍ਰਿੰਸ ਭੱਟੀ, ਅਨਮੋਲ ਦੀਪ ਸਿੰਘ, ਦਿਲ ਰੋਜ਼ਦੀਪ ਸਿੰਘ, ਜਸਪ੍ਰੀਤ ਸਿੰਘ, ਇਕਬਾਲ ਸਿੰਘ ਲੰਬੜਦਾਰ, ਗੁਰਮੇਲ ਸਿੰਘ ਲੰਬੜਦਾਰ, ਜੈ ਰਾਮ ਗੁਰ, ਚਰਨ ਸਿੰਘ, ਦਮਨਪ੍ਰੀਤ ਸਿੰਘ, ਬਲਵੀਰ ਸਿੰਘ, ਜਸਬੀਰ ਸਿੰਘ ਵਾਲੀਆ, ਸਰਪੰਚ ਜਸਵਿੰਦਰ ਕੌਰ, ਮਾਸਟਰ ਰਵਿੰਦਰ ਸਿੰਘ ਆਦਿ ਹਾਜ਼ਰ ਸਨ।