ਬਾਬਾ ਮੰਝ ਸਪੋਰਟਸ ਕਲੱਬ ਨੇ ਪਿੰਡ ਕਬੀਰਪੁਰ ’ਚ ਕਰਵਾਇਆ ਵਾਲੀਬਾਲ ਟੂਰਨਾਮੈਂਟ ਬਾਬਾ ਮੰਝ ਸਪੋਰਟਸ ਕਲੱਬ ਵਲੋਂ ਪਿੰਡ ਕਬੀਰਪੁਰ ਕਰਵਾਇਆ ਗਿਆ ਵਾਲੀਬਾਲ ਟੂਰਨਾਮੈਂਟ
Publish Date: Sun, 25 Oct 2026 03:47 PM (IST)
Updated Date: Sun, 25 Oct 2026 03:49 PM (IST)
ਕਮਲ, ਪੰਜਾਬੀ ਜਾਗਰਣ ਹਰਿਆਣਾ : ਬਾਬਾ ਮੰਝ ਸਪੋਰਟਸ ਕਲੱਬ ਪਿੰਡ ਕਬੀਰਪੁਰ ਵੱਲੋਂ ਤੀਸਰਾ ਦੋ ਦਿਨਾਂ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਹਲਕਾ ਸ਼ਾਮ ਚੁਰਾਸੀ ਦੇ ਵਿਧਾਇਕ ਤੇ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਇਸ ਮੌਕੇ ਡਾ. ਰਵਜੋਤ ਸਿੰਘ ਨੇ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਵਾਸਤੇ ਆਧੁਨਿਕ ਖੇਡ ਪਾਰਕ ਅਤੇ ਖੇਡ ਦੇ ਮੈਦਾਨ ਤਿਆਰ ਕਰ ਕੇ ਦਿੱਤੇ ਗਏ ਹਨ। ਟੂਰਨਾਮੈਂਟ ਦੇ ਫਾਈਨਲ ਮੁਕਾਬਲਿਆਂ ਦੌਰਾਨ ਕਬੀਰਪੁਰ ਦਾ ਮੁਕਾਬਲਾ ਕੰਗਮਾਈ ਨਾਲ ਹੋਇਆ। ਜਿਸ ਵਿੱਚ ਕਬੀਰਪੁਰ ਦੀ ਟੀਮ ਜੇਤੂ ਰਹੀ, ਇਸੇ ਤਰ੍ਹਾਂ ਪਿੰਡ ਪੰਡੋਰੀ ਅਤੇ ਅੱਭੋਵਾਲ ਦੀਆਂ ਟੀਮਾਂ ਦਰਮਿਆਨ ਪੰਡੋਰੀ ਦੀ ਟੀਮ ਜੇਤੂ ਰਹੀ। ਸੂਸਾਂ ਅਤੇ ਗਰਨਾ ਸਾਹਿਬ ਦੀਆਂ ਟੀਮਾਂ ਵਿੱਚ ਸੂਸਾਂ ਦੀ ਟੀਮ ਜੇਤੂ ਰਹੀ। ਮਲਣ ਤੇ ਮੱਲੇਵਾਲ ਟੀਮ ਵਿੱਚੋਂ ਮੱਲੇਵਾਲ ਦੀ ਟੀਮ ਜੇਤੂ ਰਹੀ। ਇਸ ਮੌਕੇ ਬਲਾਕ ਸੰਮਤੀ ਭੁੰਗਾ ਦੇ ਸਾਬਕਾ ਚੇਅਰਮੈਨ ਵਿਸ਼ਨੂ ਤਿਵਾੜੀ, ਅਮਰਜੀਤ ਸਿੰਘ ਸਰਪੰਚ, ਸਤਪਾਲ ਸਿੰਘ ਸਾਬਕਾ ਸਰਪੰਚ, ਪ੍ਰੀਤ ਕਮਲ ਸਿੰਘ, ਹਰਪ੍ਰੀਤ ਸਿੰਘ, ਪ੍ਰਿੰਸ ਭੱਟੀ, ਅਨਮੋਲ ਦੀਪ ਸਿੰਘ, ਦਿਲ ਰੋਜ਼ਦੀਪ ਸਿੰਘ, ਜਸਪ੍ਰੀਤ ਸਿੰਘ, ਇਕਬਾਲ ਸਿੰਘ ਲੰਬੜਦਾਰ, ਗੁਰਮੇਲ ਸਿੰਘ ਲੰਬੜਦਾਰ, ਜੈ ਰਾਮ ਗੁਰ, ਚਰਨ ਸਿੰਘ, ਦਮਨਪ੍ਰੀਤ ਸਿੰਘ, ਬਲਵੀਰ ਸਿੰਘ, ਜਸਬੀਰ ਸਿੰਘ ਵਾਲੀਆ, ਸਰਪੰਚ ਜਸਵਿੰਦਰ ਕੌਰ, ਮਾਸਟਰ ਰਵਿੰਦਰ ਸਿੰਘ ਆਦਿ ਹਾਜ਼ਰ ਸਨ।